15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਪਤੀ ਵਲੋਂ ਬੱਚਿਆਂ ਸਮੇਤ ਭੇਦਭਰੇ ਹਾਲਾਤ ’‘ਚ ਲਾਪਤਾ ਹੋਈ ਪਤਨੀ ’ਤੇ ਦੋਸ਼

ਅਜੀਤ ਡੈਸਕ 22-06-2026

ਚੱਬਾ, 21 ਜੂਨ (ਜੱਸਾ ਅਨਜਾਣ)-ਹਲਕਾ ਅਤੇ ਬਲਾਕ ਅਟਾਰੀ ਦੇ ਅਧੀਨ ਆਉਂਦੇ ਪਿੰਡ ਚਾਟੀਵਿੰਡ ਦੇ ਵਾਸੀ ਪੀੜਤ ਸਰਬਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਲੋਂ ਬੱਚਿਆਂ ਸਮੇਤ ਭੇਦਭਰੇ ਹਾਲਾਤ ‘ਚ ਲਾਪਤਾ ਹੋਈ ਪਤਨੀ ‘ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਇੱਕ ਮਹੀਨੇ ਤੋਂ ਉਪਰ ਸਮਾਂ ਹੋ ਗਿਆ ਮੇਰੀ ਪਤਨੀ ਅਮਨ ਕੌਰ (38) ਤੇ ਮੇਰੇ ਨਾਬਾਲਗ ਬੱਚੇ ਬੇਟਾ ਹਰਪਾਲ ਸਿੰਘ (16)ਤੇ ਬੇਟੀ ਹਰਮਨ ਕੌਰ (15) ਨੂੰ ਨਾਲ ਲੈ ਕੇ ਮੈਨੂੰ ਦੱਸੇ ਬਿਨਾਂ ਹੀ ਘਰ ਚੋਂ ਭੇਦ ਭਰੇ ਹਲਾਤਾਂ ‘ਚ ਕਿਧਰੇ ਚਲੀ ਗਈ ਹੈ। ਮੈਂ ਸਾਰੇ ਰਿਸ਼ਤੇਦਾਰਾਂ ਤੇ ਸਾਕ ਸੰਬੰਧੀਆਂ ਕੋਲੋਂ ਵੀ ਹੋ ਆਇਆਂ ਬਥੇਰੀ ਭਾਲ ਕੀਤੀ ਪਰ ਉਸਦਾ ਕਿਧਰੇ ਕੋਈ ਥਹੁ ਪਤਾ ਨਹੀਂ ਲੱਗਾ। ਮੈਨੂੰ ਗਮ ਲੱਗਾ ਕਿ ਮੇਰੇ ਜਾਨ ਤੋਂ ਪਿਆਰੇ ਛੋਟੇ -ਛੋਟੇ ਬੱਚਿਆਂ ਦਾ ਜਾਨੀ ਮਾਲੀ ਨੁਕਸਾਨ ਨਾ ਕਰਾ ਦੇਵੇ। ਅੱਜ ਮੇਰੀ ਵੱਡੀ ਭੈਣ ਹਰਜੀਤ ਕੌਰ ਦੇ ਬਿਆਨਾਂ ‘ਤੇ ਪੁਲਿਸ ਥਾਣਾ ਚਾਟੀਵਿੰਡ ਵਿਖੇ ਲਿਖ਼ਤੀ ਦਰਖ਼ਾਸਤ ਵੀ ਦਿੱਤੀ ਗਈ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਮੇਰੀ ਪਤਨੀ ਤੇ ਬੱਚਿਆਂ ਦੀ ਭਾਲ ਕੀਤੀ ਜਾਵੇ। ਇਸ ਮਾਮਲੇ ਸੰਸੰਧੀ ਅਸੀਂ ਥਾਣਾ ਚਾਟੀਵਿੰਡ ਦੇ ਏ. ਐੱਸ. ਆਈ. ਪਰਮਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ਼ਤਿਹਾਰ ਤਿਆਰ ਕਰ ਲਿਆ ਗਿਆ ਹੈ ਤੇ ਭਾਲ ਵੀ ਜਾਰੀ ਹੈ।

ਪਿਛਲੀ ਖ਼ਬਰ ਅੰਮ੍ਰਿਤਸਰ ‘ਚ ਮੀਂਹ ਪੈਣ ਤੋਂ ਬਾਅਦ ਮੌਸਮ ਹੋਇਆ ਖ਼ੁਸ਼ਗੁਆਰ, ਗਰਮੀ ਤੋਂ ਮਿਲੀ ਰਾਹਤ ਅਗਲੀ ਖ਼ਬਰ ਪਿੰਡ ਰੋੜੀਕਪੂਰਾ ਦੇ ਸਰਕਾਰੀ ਸਕੂਲਾਂ ’ਚ ਯੋਗਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।