14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪਹਿਲਵਾਨ ਸਾਗਰ ਸਿੰਘ ਦਾ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਚਾਂਦੀ ਦਾ ਤਗਮਾ ਜਿੱਤਣ 'ਤੇ ਵਿਸ਼ੇਸ਼ ਸਨਮਾਨ

ਅਜੀਤ ਡੈਸਕ 31-05-2026
ਕੋਟਕਪੂਰਾ, 30 ਮਈ (ਮੇਘਰਾਜ)-ਬਾਬਾ ਫ਼ਰੀਦ ਕੁਸ਼ਤੀ ਕਲੱਬ ਕੋਟਕਪੂਰਾ ਦੇ ਪਹਿਲਵਾਨ ਸਾਗਰ ਸਿੰਘ ਨੇ ਬੀਤੇ ਦਿਨੀਂ ਵੀਅਤਨਾਮ ਵਿਖੇ ਹੋਏ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲਿਆਂ (ਉਮਰ ਗੁੱਟ 23) 'ਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ¢ ਪਹਿਲਵਾਨ ਸਾਗਰ ਸਿੰਘ ਦੇ ਸਨਮਾਨ ਲਈ ਬਾਬਾ ਫ਼ਰੀਦ ਕੁਸ਼ਤੀ ਕਲੱਬ ਵਲੋਂ ਲਾਲਾ ਲਾਜਪਤ ਰਾਏ ਮਿਊਾਸਪਲ ਪਾਰਕ ਵਿਖੇ ਸਾਦਾ ਸਮਾਗਮ ਕਰਵਾਇਆ ਗਿਆ ਜਿਸ 'ਚ ਹੀਰੇ ਵੈਲਫੇਅਰ ਕਲੱਬ ਤੇ ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਕੋਚ ਮਨਪ੍ਰੀਤ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਪਰਮਵੀਰ ਸਿੰਘ ਗਿੱਲ ਨੇ ਕਲੱਬ ਅਤੇ ਪਹਿਲਵਾਨ ਸਾਗਰ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ¢ ਕੁਸ਼ਤੀ ਕਲੱਬ ਤੇ ਹੋਰ ਸੰਸਥਾਵਾਂ ਵਲੋਂ ਸਾਗਰ ਸਿੰਘ ਨੂੰ ਇਕ ਲੱਖ ਇਕ ਹਜ਼ਾਰ ਰੁਪਏ ਨਕਦ ਇਨਾਮ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਹੀਰੇ ਵੈਲਫ਼ੇਅਰ ਕਲੱਬ ਨੇ 5100 ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਰਜਿੰਦਰ ਸਿੰਘ ਸਰਾਂ, ਸੰਦੀਪ ਕਟਾਰੀਆ ਪ੍ਰਧਾਨ, ਜਸਕਰਤਾਰ ਸਿੰਘ, ਡਾ. ਰਵੀ ਬਾਂਸਲ, ਗੁਰਦੀਪ ਸਿੰਘ, ਨਛੱਤਰ ਸਿੰਘ, ਸੰਦੀਪ ਕੌੜਾ, ਕੈਪਟਨ ਜਰਨੈਲ ਸਿੰਘ ਮਾਨ, ਸੰਜੀਵ ਕੁਮਾਰ ਧੀਂਗੜਾ, ਸ਼ਸ਼ੀ ਗੋਇਲ, ਬਿੱਟਾ ਨਰੂਲਾ, ਨਵਾਬ ਸਿੰਘ ਠੇਕੇਦਾਰ, ਮਾਸਟਰ ਕੌਸ਼ਲ ਪ੍ਰਕਾਸ਼, ਚੰਦਰ ਅਰੋੜਾ, ਸੁਖਜੀਤ ਸਿੰਘ ਢਿਲਵਾਂ ਚੇਅਰਮੈਨ, ਪ੍ਰਧਾਨ ਨਵਦੀਪ ਸਿੰਘ ਢਿੱਲੋਂ, ਜੁਗਰਾਜ ਸਿੰਘ, ਸੋਨੂੰ ਗੋਇਲ, ਸਿਮਰਨ ਸਿੰਘ, ਹਰਦੀਪ ਸਿੰਘ ਫਿੱਡੂ ਪਹਿਲਵਾਨ, ਸੋਨਾ ਮੌੜ ਸਮੇਤ ਹੋਰ ਵੀ ਕਲੱਬ ਦੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਪੰਜਾਬ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਦੀ ਹੋਈ ਜਿੱਤ- ਡਾ. ਭਗਤੂਆਣਾ ਅਗਲੀ ਖ਼ਬਰ ਗੁਰਸੇਵਕ ਸਿੰਘ ਜੈਤੋ ਜ਼ਿਲ੍ਹਾ ਕਾਂਗਰਸ ਐਸ.ਸੀ. ਸੈਲ ਦੇ ਚੇਅਰਮੈਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।