11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨਗਰ ਕੌਂਸਲ ਚੋਣਾਂ 'ਚ ਲੋਕਾਂ ਨੇ ਵਿਕਾਸ, ਭਰੋਸੇ ਤੇ ਜਨਸੇਵਾ ਦੀ ਰਾਜਨੀਤੀ ਨੂੰ ਦਿੱਤਾ ਫ਼ਤਵਾ- ਵਿਧਾਇਕ ਅਮੋਲਕ ਸਿੰਘ

ਅਜੀਤ ਡੈਸਕ 31-05-2026
ਜੈਤੋ, 30 ਮਈ (ਗੁਰਮੀਤਪਾਲ ਰੋੜੀਕਪੂਰਾ)-ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਉਪਰੰਤ ਵਿਧਾਇਕ ਅਮੋਲਕ ਸਿੰਘ ਨੇ ਜੈਤੋ ਸ਼ਹਿਰ ਦੇ ਸਮੂਹ ਵੋਟਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵਲੋਂ ਦਿੱਤਾ ਗਿਆ ਭਰਪੂਰ ਸਮਰਥਨ ਵਿਕਾਸ, ਸ਼ਾਸਨ, ਪਾਰਦਰਸ਼ਤਾ ਅਤੇ ਲੋਕ ਭਲਾਈ ਦੀ ਸੋਚ ਦੀ ਸ਼ਾਨਦਾਰ ਜਿੱਤ ਹੈ | ਉਨ੍ਹਾਂ ਵਾਰਡ ਨੰਬਰ 15 ਤੋਂ ਜੇਤੂ ਨਗਰ ਕੌਂਲਸਰ ਮਨਦੀਪ ਕੌਰ ਪਤਨੀ ਹਰਬੰਸ ਸਿੰਘ ਪੋਪੀ ਨਾਲ ਵਾਰਡ 'ਚ ਲੋਕਾਂ ਦਾ ਧੰਨਵਾਦ ਕਰਨ ਮੌਕੇ ਕਹੇ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆ ਨੇ ਆਪਣੇ ਕੀਮਤੀ ਵੋਟ ਰਾਹੀਂ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਨਕਾਰਾਤਮਕ ਰਾਜਨੀਤੀ ਨਹੀਂ, ਸਗੋਂ ਤਰੱਕੀ, ਇਮਾਨਦਾਰੀ ਅਤੇ ਜਨਸੇਵਾ ਦੇ ਰਾਹ 'ਤੇ ਚੱਲਣ ਵਾਲੀ ਲੀਡਰਸ਼ਿਪ ਨੂੰ ਤਰਜੀਹ ਦਿੰਦੀ ਹੈ | ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ 12 ਨਗਰ ਕੌਂਸਲਰਾਂ ਨੂੰ ਮਿਲੀ ਸ਼ਾਨਦਾਰ ਜਿੱਤ ਲੋਕਾਂ ਦੇ ਵਿਸ਼ਵਾਸ, ਅਥਾਹ ਪਿਆਰ ਅਤੇ ਵਿਕਾਸਮੁਖੀ ਸੋਚ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਇਹ ਨਤੀਜੇ ਕਿਸੇ ਇਕ ਵਿਅਕਤੀ ਜਾਂ ਪਾਰਟੀ ਦੀ ਜਿੱਤ ਨਹੀਂ, ਸਗੋਂ ਸਮੁੱਚੇ ਜੈਤੋ ਸ਼ਹਿਰ ਦੀ ਤਰੱਕੀ, ਖੁਸ਼ਹਾਲੀ ਅਤੇ ਉੱਜਵਲ ਭਵਿੱਖ ਦੀ ਜਿੱਤ ਹਨ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ਼ਹਿਰ ਵਿਚ ਕਰਵਾਏ ਗਏ ਵਿਕਾਸ ਕਾਰਜਾਂ, ਬੁਨਿਆਦੀ ਸਹੂਲਤਾਂ ਦੇ ਵਿਸਥਾਰ, ਲੋਕ ਸਮੱਸਿਆਵਾਂ ਦੇ ਤੁਰੰਤ ਨਿਪਟਾਰੇ ਅਤੇ ਜਨਹਿੱਤ ਨੂੰ ਸਮਰਪਿਤ ਕਾਰਜਸ਼ੈਲੀ ਨੂੰ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਸਵੀਕਾਰਿਆ ਹੈ | ਇਹ ਜਨਮਤ ਇਸ ਗੱਲ ਦਾ ਪ੍ਰਮਾਣ ਹੈ ਕਿ ਲੋਕ ਵਿਕਾਸ ਦੀ ਗੂੰਜ ਨੂੰ ਪਛਾਣਦੇ ਹਨ ਅਤੇ ਸੱਚੀ ਨੀਅਤ ਨਾਲ ਕੀਤੇ ਕੰਮਾਂ ਦਾ ਮੁੱਲ ਵੀ ਜਾਣਦੇ ਹਨ | ਉਨ੍ਹਾਂ ਚੋਣ ਮੁਹਿੰਮ ਦੌਰਾਨ ਦਿਨ-ਰਾਤ ਮਿਹਨਤ ਕਰਨ ਵਾਲੇ ਪਾਰਟੀ ਆਗੂਆਂ, ਵਰਕਰਾਂ, ਅਹੁਦੇਦਾਰਾਂ ਅਤੇ ਸਮਰਥਕਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨਿਸ਼ਕਾਮ ਸੇਵਾ, ਲਗਨ ਅਤੇ ਮਿਹਨਤ ਸਦਕਾ ਇਹ ਸ਼ਾਨਦਾਰ ਫ਼ਤਵਾ ਹੈ | ਇਸ ਮੌਕੇ ਹਰਸਿਮਰਨ ਮਲਹੋਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਹਰਬੰਸ ਸਿੰਘ ਪੋਪੀ, ਨਗਰ ਕੌਂਸਲਰ ਲਖਵਿੰਦਰ ਸਿੰਘ ਲੱਖਾ ਤੋਂ ਇਲਾਵਾ ਵਰਕਰ ਤੇ ਸਮਰਥਕ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਨਗਰ ਕੌਂਸਲ ਚੋਣਾਂ 'ਚ ਵੋਟ ਪ੍ਰਤੀਸ਼ਤ ਸਭ ਤੋਂ ਵੱਧ ਰਹੀ ਅਗਲੀ ਖ਼ਬਰ ਲੋਕਾਂ ਦੀ ਸੇਵਾ ਹੋਰ ਤਕੜੇ ਹੋ ਕੇ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ- ਕੁਸ਼ਲਦੀਪ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।