11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਨਹਿਰਾਂ, ਰਜਬਹਿਆਂ ਤੇ ਸੇਮ ਨਾਲਿਆਂ ਦੇ ਘੋਨੇ ਪੁਲ <br/>

ਪਿੰਡ ਰਾਮੂੰਵਾਲ (ਡੇਲਿਆਂਵਾਲੀ) ਵਿਖੇ ਰਜਬਾਹੇ ਦੇ ਟੁੱਟੇ ਕਿਨਾਰਿਆਂ ਦਾ ਦਿ੍ਸ਼ | ਤਸਵੀਰ : ਗੁਰਚਰਨ ਸਿੰਘ ਗਾਬੜੀਆ <br/> 24-05-2026
ਜੈਤੋ, 23 ਮਈ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਹਨ ਨਹਿਰਾਂ, ਰਜਬਹਿਆਂ ਅਤੇ ਸੇਮ ਨਾਲਿਆਂ ਦੇ ਘੋਨੇ ਪੁਲ ਜੋ ਕਿ ਅਕਸਰ ਹੀ ਦੁਰਘਟਨਾਵਾਂ ਨੂੰ ਸੱਦਾ ਦੇ ਰਹੇ ਹਨ | ਲੋਕਾਂ ਨੇ ਦੱਸਿਆ ਕਿ ਨਹਿਰਾਂ ਅਤੇ ਕੱਸੀਆਂ 'ਤੇ ਪੁਰਾਣੇ ਤੇ ਸਮਾਂ ਲੰਘਾ ਚੁੱਕੇ ਇਨ•ਾਂ ਘੋਨੇ ਪੁਲਾਂ ਦੀ ਬਣਤਰ ਹੀ ਸਹੀ ਨਹੀਂ ਹੈ ਜਾਂ ਇਹ ਪੁਲ ਸਮੇਂ ਦੇ ਮੁਤਾਬਿਕ ਭੀੜੇ ਹੋ ਚੁੱਕੇ ਹਨ ਪਰ ਇਨ•ਾਂ ਪੁਲਾਂ ਦੀ ਸਰਕਾਰ ਵਲੋਂ ਕੋਈ ਸਾਰ ਨਾ ਲਈ ਜਾਣ ਕਾਰਨ ਜਿਥੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਥੇ ਹੀ ਉਕਤ ਪੁਲਾਂ ਰਾਹੀਂ ਆਪਣੀ ਮੰਜਿਲ ਵੱਲ ਜਾਣ ਵਾਲੇ ਵਾਹਨ ਚਾਲਕ ਵੀ ਸਰਕਾਰ ਦੀਆਂ ਨੀਤੀਆਂ ਨੂੰ ਕੋਸਦੇ ਰਹਿੰਦੇ ਹਨ ਕਿ ਸਰਕਾਰ ਵਾਹਨਾਂ ਤੋਂ ਕਰੋੜਾਂ ਰੁਪਏ ਟੈਕਸ ਵਸੂਲਦੀਆਂ ਹਨ ਪਰ ਟੁੱਟੀਆਂ ਸੜਕਾਂ ਤੇ ਇਨ•ਾਂ ਖਸਤਾ ਪੁਲਾਂ ਦੇ ਕਾਰਨ ਵਾਹਨਾਂ ਦਾ ਭਾਰੀ ਨੁਕਸਾਨ ਹੁੰਦਾ ਰਹਿੰਦਾ ਹੈ | ਲੋਕਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਟੁੱਟੀਆਂ ਸੜਕਾਂ ਅਤੇ ਘੋਨੇ ਪੁਲਾਂ ਦੀ ਤੁਰੰਤ ਮੁਰੰਮਤ ਕਰਵਾਏ ਅਤੇ ਜਿਥੇ ਪੁਲ ਚੌੜੇ ਕਰਨ ਦੀ ਜ਼ਰੂਰਤ ਹੈ ਉਨ•ਾਂ ਪੁਲਾਂ ਨੂੰ ਸਹੀ ਬਣਤਰ ਵਿਚ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ |

ਪਿਛਲੀ ਖ਼ਬਰ ਗਿਆਨ ਅੰਜਨੁ ਸਮਰ ਕੈਂਪ 'ਚ 120 ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ <br/> ਅਗਲੀ ਖ਼ਬਰ ਅਚੀਵਰ ਪੁਆਇੰਟ ਕੋਟਕਪੂਰਾ ਦੀ ਵਿਦਿਆਰਥਣ ਨੇ ਪੀ.ਟੀ.ਈ. 'ਚ 90 ਸਕੋਰ ਹਾਸਿਲ ਕੀਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।