10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

3.16 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ

ਅਜੀਤ ਡੈਸਕ 24-05-2026
ਕੋਟਕਪੂਰਾ, 23 ਮਈ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਕਰਤਾਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਵਾੜਾ ਦਰਾਕਾ, ਵਾਂਦਰ ਜਟਾਣਾ ਆਦਿ ਨੂੰ ਜਾ ਰਹੇ ਸਨ ਤਾਂ ਸਾਹਮਣੇ ਤੋਂ ਰੋਡ ਉਪਰ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ | ਜਿਸ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲੈਣੀ ਚਾਹੀ ਤਾਂ ਪੁਲਿਸ ਪਾਰਟੀ ਨੂੰ ਗੱਡੀ ਵਿਚੋਂ ਉਤਰਦੇ ਦੇਖ ਕੇ ਉਕਤ ਵਿਅਕਤੀ ਘਬਰਾ ਕੇ ਕਾਹਲੀ ਨਾਲ ਰੇਲਵੇ ਪੱਟੜੀ ਵੱਲ ਤੇਜ ਕਦਮੀ ਹੋ ਤੁਰਿਆ ਅਤੇ ਤੁਰੇ ਜਾਂਦੇ ਨੇ ਆਪਣੇ ਪਹਿਨੀ ਹੋਈ ਕਾਲੇ ਰੰਗ ਦੀ ਲੋਅਰ ਵਿਚੋਂ ਕੱਢ ਕੇ ਕੋਈ ਚੀਜ਼ ਬਾਹਰ ਸੁੱਟ ਦਿੱਤੀ ਜੋ ਨੇੜੇ ਹੀ ਘਾਹ 'ਤੇ ਡਿੱਗ ਪਈ | ਉਸ ਨੇ ਆਪਣਾ ਨਾਮ ਅੰਮਿ੍ਤਪਾਲ ਸਿੰਘ ਵਾਸੀ ਵਾਂਦਰ ਜਟਾਣਾ, ਜ਼ਿਲ੍ਹਾ ਫ਼ਰੀਦਕੋਟ ਦੱਸਿਆ, ਜਿਸ ਪਾਸੋਂ 3.16 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਉਕਤ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |

ਪਿਛਲੀ ਖ਼ਬਰ ਹੈਰੋਇਨ ਸਮੇਤ ਚਾਰ ਵਿਅਕਤੀ ਕਾਬੂ <br/> ਅਗਲੀ ਖ਼ਬਰ ਔਰਤਾਂ ਦੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸੰਬੰਧੀ ਸਰਕਾਰ ਵਲੋਂ ਲੋੜੀਂਦੇ ਮਾਪਦੰਡ ਤੈਅ ਕਰਨ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।