23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਮਾਊਾਟ ਲਰਨਿੰਗ ਜੂਨੀਅਰ ਸਕੂਲ ਵਿਖੇ ਪੂਲ ਪਾਰਟੀ ਕਰਵਾਈ

ਅਜੀਤ ਡੈਸਕ 23-05-2026
ਫ਼ਰੀਦਕੋਟ, 22 ਮਈ (ਜਸਵੰਤ ਸਿੰਘ ਪੁਰਬਾ)-ਗਰਮੀ ਤੋਂ ਰਾਹਤ ਦੇਣ ਅਤੇ ਬੱਚਿਆਂ ਦਾ ਮਨੋਰੰਜਨ ਕਰਨ ਲਈ ਮਾਊਾਟ ਲਰਨਿੰਗ ਜੂਨੀਅਰ ਸਕੂਲ ਫਰੀਦਕੋਟ ਦੇ ਪਲੇਵੇਅ ਸੈਕਸ਼ਨ ਵਿਚ ਇਕ ਪੂਲ ਪਾਰਟੀ ਕਰਵਾਈ ਗਈ | ਛੋਟੇ ਬੱਚੇ ਰੰਗ-ਬਿਰੰਗੇ ਤੈਰਾਕੀ ਦੇ ਕੱਪੜੇ ਪਾ ਕੇ ਸਕੂਲ ਪਹੁੰਚੇ ਅਤੇ ਪਾਣੀ ਵਿਚ ਖੂਬ ਮਸਤੀ ਕੀਤੀ | ਬੱਚਿਆਂ ਨੇ ਪਾਣੀ ਦੀਆਂ ਖੇਡਾਂ, ਨਾਚ ਅਤੇ ਸੰਗੀਤ ਦਾ ਭਰਪੂਰ ਆਨੰਦ ਮਾਣਿਆ | ਸਾਰਿਆਂ ਨੇ ਪਾਣੀ ਵਿਚ ਬਹੁਤ ਮਜ਼ਾ ਲਿਆ | ਬੱਚਿਆ ਨੇ ਪਾਣੀ ਦੀਆਂ ਖੇਡਾਂ, ਨਾਚ ਅਤੇ ਸੰਗੀਤ ਦਾ ਭਰਪੂਰ ਆਨੰਦ ਮਾਣਿਆ | ਸਕੂਲ ਦੇ ਵਿਹੜੇ ਨੂੰ ਰੰਗ-ਬਿਰੰਗੇ ਗੁਬਾਰਿਆਂ ਅਤੇ ਸਜਾਵਟ ਨਾਲ ਦਿੱਖ ਰੂਪ ਵਿਚ ਆਕਰਸ਼ਕ ਬਣਾਇਆ ਗਿਆ ਸੀ | ਬੱਚਿਆਂ ਨੂੰ ਜੂਸ ਅਤੇ ਹਲਕਾ ਰਿਫਰੈਸ਼ਮੈਂਟ ਵੀ ਪਰੋਸਿਆ ਗਿਆ | ਸਕੂਲ ਪਿ੍ੰਸੀਪਲ ਸੀਮਾ ਗੁਲਾਟੀ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਸਹਾਇਤਾ ਕਰਦੀਆਂ ਹਨ |
ਪਿਛਲੀ ਖ਼ਬਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਅਕਾਲੀ ਆਗੂਆਂ 'ਤੇ ਪਏ ਪਰਚੇ ਦੀ ਨਿਖੇਧੀ ਕੀਤੀ ਅਗਲੀ ਖ਼ਬਰ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਵੱਡੇ ਫਰਕ ਨਾਲ ਜਿੱਤਣਗੇ-ਚੇਤਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।