26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਡਾ. ਰੇਸ਼ਮ ਸਿੰਘ ਬਾਹੀਆ ਹੋਏ 'ਆਪ' 'ਚ ਸ਼ਾਮਿਲ

ਸਾਬਕਾ ਨਗਰ ਕੌਂਸਲਰ ਡਾ. ਰੇਸ਼ਮ ਸਿੰਘ ਬਾਹੀਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਨਾਲ ਵਿਧਾਇਕ ਗੁਰਦਿੱਤ ਸਿੰਘ ਸੇਖੋਂ | ਅਜੀਤ ਤਸਵੀਰ <br/> 23-05-2026
ਫ਼ਰੀਦਕੋਟ, 22 ਮਈ (ਜਸਵੰਤ ਸਿੰਘ ਪੁਰਬਾ)-ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰ ਡਾ. ਰੇਸ਼ਮ ਸਿੰਘ ਬਾਹੀਆ ਜਿਨ੍ਹਾਂ ਦੇ ਕਾਗਜ਼ ਰੱਦ ਹੋ ਗਏ ਸਨ | ਅੱਜ ਉਹ ਆਪਣੀ ਹੀ ਪਾਰਟੀ ਤੋਂ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ | ਪਾਰਟੀ ਵਿਚ ਸ਼ਾਮਿਲ ਹੋਣ ਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਉਸ ਦਾ ਸਵਾਗਤ ਕੀਤਾ | ਇਸ ਮੌਕੇ ਡਾ. ਬਾਹੀਆ ਨੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਾਗਜ਼ ਆਮ ਆਦਮੀ ਪਾਰਟੀ ਨੇ ਰੱਦ ਨਹੀਂ ਕਰਵਾਏ | ਕਾਂਗਰਸ ਪਾਰਟੀ ਦੀਆਂ ਆਪਣੀਆਂ ਨੀਤੀਆਂ ਨੇ ਹੀ ਉਨ੍ਹਾਂ ਦੇ ਕਾਗਜ਼ ਰੱਦ ਕਰਵਾਉਣ ਵਿਚ ਭੂਮਿਕਾ ਨਿਭਾਈ ਹੈ | ਉਸ ਤੋਂ ਬਾਅਦ ਉਨ੍ਹਾਂ 'ਤੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੇ ਆਪਣੇ ਵਿਰੋਧੀ ਬੱਬੂ ਅਹੂਜਾ ਤੋਂ ਇਸ ਚੋਣਾਂ 'ਚੋਂ ਲਾਂਭੇ ਹੋਣ ਲਈ ਤਿੰਨ ਲੱਖ ਰੁਪਏ ਲਏ ਹਨ | ਇਹ ਦੋਸ਼ ਉਨ੍ਹਾਂ ਦੀ ਸ਼ਾਨ ਦੇ ਬਿਲਕੁਲ ਉਲਟ ਹਨ | ਜਿਸ ਤੋਂ ਨਿਰਾਸ਼ ਹੋ ਕੇ ਉਹ ਕਾਂਗਰਸ ਨੂੰ ਛੱਡ ਕਿ ਬਿਨਾਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ |
ਪਿਛਲੀ ਖ਼ਬਰ 'ਆਪ' ਵਰਕਰਾਂ ਵਲੋਂ ਆਪਣੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਮੁਹਿੰਮ 'ਚ ਤੇਜ਼ੀ ਅਗਲੀ ਖ਼ਬਰ ਆਜ਼ਾਦ ਉਮੀਦਵਾਰ ਇਕਬਾਲ ਸਿੰਘ ਭੱਟੀ ਨੂੰ ਮਿਲ ਰਿਹਾ ਚੰਗਾ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।