06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਫ਼ਰੈਂਡਜ ਸਹਿਯੋਗ ਸੇਵਾ ਸੁਸਾਇਟੀ ਨੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਅਜੀਤ ਡੈਸਕ 17-05-2026
ਫ਼ਰੀਦਕੋਟ, 16 ਮਈ (ਹਰਮਿੰਦਰ ਸਿੰਘ ਮਿੰਦਾ)-ਫ਼ਰੈਂਡਜ ਸਹਿਯੋਗ ਸੇਵਾ ਸੁਸਾਇਟੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸਮਾਰਟ ਜ਼ਿਲ੍ਹਾ ਜੇਲ੍ਹ ਦੇ ਬੱਚਿਆਂ ਲਈ ਸਟੇਸ਼ਨਰੀ, ਕਾਪੀਆਂ ਅਤੇ ਪੈਨਸਲਾਂ ਵੰਡੀਆਂ ਗਈਆਂ | ਇਸ ਮੌਕੇ ਰਮੇਸ਼ ਕੁਮਾਰ ਗੇਰਾ, ਚੰਦ ਪਾਲ ਗਿਰੀ, ਤਰਸੇਮ ਕੁਮਾਰ ਕਟਾਰੀਆ, ਰੌਸ਼ਨ ਲਾਲ ਟੱਕਰ, ਮੁੱਖ ਸੇਵਾਦਾਰ ਇੰਜੀ: ਵਿਜਿੰਦਰ ਵਿਨਾਇਕ, ਗੋਪਾਲ ਅਗਰਵਾਲ, ਸੰਜੀਵ ਕੁਮਾਰ ਮੌਂਗਾ, ਟਿੰਕੂ ਗੁਰਦੇਵ ਸਿੰਘ ਦੁੱਬਈ, ਅਜੇ ਸਾਂਸਲ, ਕੀਮਤੀ ਖੰਨਾ, ਗੌਤਮ ਬਾਂਸਲ, ਅਰਵਿੰਦ ਛਾਬੜਾ, ਰਾਜ ਕੁਮਾਰ ਵਰਮਾ, ਦਰਸ਼ਨ ਲਾਲ ਚੁੱਘ, ਸੁਧੀਰ ਛਾਬੜਾ ਆਦਿ ਹਾਜ਼ਰ ਸਨ | ਸਕੂਲ ਦੇ ਮੁਖੀ ਭਾਰਤੀ ਸ਼ਰਮਾ ਅਤੇ ਸਟਾਫ਼ ਨੇ ਸੁਸਾਇਟੀ ਦੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਪਤੰਜਲੀ ਯੋਗ ਸੰਮਤੀ ਦੇ ਪ੍ਰਧਾਨ ਗੀਤਾ ਗੇਰਾ ਨੇ ਬੱਚਿਆਂ ਨੂੰ ਯੋਗ ਸਬੰਧੀ ਸਿੱਖਿਆ ਦਿੱਤੀ ਅਤੇ ਕੁਝ ਆਸਨ ਰੋਜ ਕਰਨ ਲਈ ਵੀ ਪ੍ਰੇਰਨਾ ਦਿੱਤੀ | ਇਸ ਮੌਕੇ ਭਾਰਤੀ ਸ਼ਰਮਾ, ਹੈਡ ਟੀਚਰ ਪ੍ਰਭ ਪਾਲ ਕੌਰ, ਸ਼ਿਵਾਨੀ, ਕੁਲਵਿੰਦਰ ਕੌਰ, ਸੰਜੂ ਰਾਣੀ, ਵਿਮੀ ਮੌਂਗਾ, ਜੋਤੀ ਰਾਣੀ , ਗੁਰਜੀਤ ਕੌਰ, ਵਰਿੰਦਰ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਦਸਵੀਂ ਜਮਾਤ ਦੀ ਮੈਰਿਟ ਸੂਚੀ 'ਚ ਆਉਣ ਵਾਲੀਆਂ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।