07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਡੀ.ਏ.ਵੀ. ਮਾਡਲ ਹਾਈ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 14-04-2026
ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸੀ.ਆਰ.ਐੱਮ. ਡੀ.ਏ.ਵੀ. ਮਾਡਲ ਹਾਈ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸਾਖੀ ਦਾ ਤਿਉਹਾਰ ਪਿ੍ੰਸੀਪਲ ਹਰਪਾਲ ਕੌਰ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਕਵਿਤਾਵਾਂ ਪੇਸ਼ ਕਰਨ ਤੋਂ ਇਲਾਵਾ ਭਾਸ਼ਣ ਦਿੱਤੇ | ਉਪਰੰਤ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ 'ਚ ਬੱਚਿਆਂ ਨੇ ਗਿੱਧਾ ਤੇ ਭੰਗੜਾ ਵੀ ਪੇਸ਼ ਕੀਤਾ | ਇਸ ਮੌਕੇ ਪ੍ਰੀ ਨਰਸਰੀ, ਨਰਸਰੀ ਤੇ ਕੇ.ਜੀ. ਦੇ ਬੱਚਿਆਂ ਨੇ ਪੰਜਾਬੀ ਪਹਿਰਾਵਾ ਪਾ ਕੇ ਡਾਂਸ ਕੀਤਾ | ਵਿਸਾਖੀ ਮੌਕੇ 'ਤੇ ਬੱਚਿਆਂ ਦੇ ਸੁੰਦਰ ਲਿਖਾਈ ਤੇ ਚਿੱਤਰਕਾਰੀ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਮੈਡਮ ਸਰੂਤੀ ਨੇ ਬੱਚਿਆਂ ਨੂੰ ਵਿਸਾਖੀ ਦੇ ਤਿਉਹਾਰ ਬਾਰੇ ਜਾਣੂ ਕਰਵਾਇਆ | ਗੁਰਜੀਤ ਕੌਰ ਨੇ ਬੱਚਿਆਂ ਨੂੰ ਵਿਸਾਖੀ ਤੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਬਾਰੇ ਚਾਨਣਾ ਪਾਇਆ | ਸਟੇਜ ਸੰਚਾਲਨ ਦੀ ਭੂਮਿਕਾ ਗੁਰਜੀਤ ਕੌਰ ਤੇ ਤਰਨਪ੍ਰੀਤ ਕੌਰ ਨੇ ਨਿਭਾਈ | ਇਸ ਮੌਕੇ ਬਬੀਤਾ ਰਾਣੀ, ਸੀਮਾ ਰਾਣੀ, ਮਨਦੀਪ ਕੌਰ, ਆਸ਼ਾ ਰਾਣੀ, ਸਿਮਰਜੀਤ ਕੌਰ, ਪਰਮਿੰਦਰ ਕੌਰ, ਸੀਤਾ ਰਾਣੀ, ਮਮਤਾ ਰਾਣੀ, ਸੰਜਨਾ, ਕਾਂਤਾ ਰਾਣੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜੇ. ਐੱਨ. ਜੇ. ਡੀ. ਏ. ਵੀ. ਪਬਲਿਕ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਦੇ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ 'ਚ ਇਕ 'ਤੇ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।