07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਹਿਲੇ ਸੈਸ਼ਨ 'ਚ ਹੀ ਕਿੰਗਸਵੇਅ ਗਲੋਬਲ ਸਕੂਲ ਨੇ ਮਾਰਿਆ ਚੌਕਾ

ਅਜੀਤ ਡੈਸਕ 05-04-2026
ਕਿਸ਼ਨਪੁਰਾ ਕਲਾਂ, 4 ਅਪ੍ਰੈਲ (ਅਮੋਲਕ ਸਿੰਘ ਕਲਸੀ)-ਕਿਸ਼ਨਪੁਰਾ ਏਰੀਏ 'ਚ ਕਿੰਗਸਵੇਅ ਗਲੋਬਲ ਸਕੂਲ ਜੋ ਛੇ ਏਕੜ 'ਚ ਸ਼ਾਨਦਾਰ ਕੈਂਪਸ ਵਿਚ ਬਣਿਆ ਹੋਇਆ ਹੈ | ਜੋ ਆਈ. ਸੀ. ਐਸ. ਈ. ਦਿੱਲੀ ਬੋਰਡ ਦੇ ਪੈਟਰਨ 'ਤੇ ਹੈ | ਜਿਸ ਨੇ ਪਹਿਲੇ ਸਾਲ ਹੀ ਕਿਸ਼ਨਪੁਰਾ ਅਤੇ ਸਿਧਵਾਂ ਬੇਟ ਦੇ ਏਰੀਏ 'ਚ ਧੁੰਮਾਂ ਪਾ ਦਿੱਤੀਆਂ ਹਨ | ਇਹ ਸਕੂਲ ਮੋਗਾ ਅਤੇ ਲੁਧਿਆਣਾ ਜ਼ਿਲ੍ਹੇ ਦਾ ਵਰਲਡ ਕਲਾਸ ਦਾ ਸਕੂਲ ਬਣਨ ਜਾ ਰਿਹਾ ਹੈ | ਸੈਸ਼ਨ ਸ਼ੁਰੂ ਹੁੰਦਿਆਂ ਹੀ ਕਿੰਗਸਵੇਅ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੌਕਾ ਜੜਦਿਆਂ ਚਾਰ ਸੌ ਦਾਖਲਾ ਕਰ ਲਿਆ ਹੈ | ਮਾਪਿਆਂ ਦਾ ਅਤੇ ਬੱਚਿਆਂ ਦਾ ਕਿੰਗਸਵੇਅ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਕਿੰਗਸਵੇਅ ਦਾ ਪਹਿਲੇ ਸਾਲ ਦਾ ਟਾਰਗੈਟ 500 ਵਿਦਿਆਰਥੀਆਂ ਦਾ ਹੈ ਜੋ ਜਲਦੀ ਪੂਰਾ ਹੋਣ ਜਾ ਰਿਹਾ ਹੈ | ਚਾਰ ਸੌ ਦਾ ਅੰਕੜਾ ਪੂਰਾ ਹੋਣ 'ਤੇ ਕਿੰਗਸਵੇਅ ਗਲੋਬਲ ਸਕੂਲ ਦੇ ਚੇਅਰਮੈਨ ਬਲਜੀਤ ਸਿੰਘ ਸਿੱਧੂ, ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਐਮ. ਡੀ. ਸਿਮਰਨਜੀਤ ਸਿੰਘ ਸਿੱਧੂ, ਪਿ੍ੰਸੀਪਲ ਡਾ. ਵੀ.ਜੇ. ਨਗੇਸ਼, ਵਾਈਸ ਪਿ੍ੰਸੀਪਲ ਜਸਵਿੰਦਰ ਕੌਰ ਸਿੱਧੂ ਅਤੇ ਸਮੂਹ ਸਟਾਫ ਨੇ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ |

ਪਿਛਲੀ ਖ਼ਬਰ ਜੀਂਦੜਾ ਸੰਸਥਾ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਮੁਫ਼ਤ ਬੁੱਕ ਬੈਂਕ ਵਿਦਿਆਰਥੀਆਂ ਲਈ ਬਣਿਆ ਵਰਦਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।