07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੁਭਾਸ਼ ਸਿੰਘ ਕਾਲੀ ਚੁੱਘ ਦਾ ਦਿਹਾਂਤ, ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ <br/>

ਅਜੀਤ ਡੈਸਕ 05-04-2026
ਸ੍ਰੀ ਮੁਕਤਸਰ ਸਾਹਿਬ, 4 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਬਾਬਾ ਜੀ ਪਿਕਚਰਜ਼ ਦੁਕਾਨ ਗਾਂਧੀ ਚੌਂਕ ਸ੍ਰੀ ਮੁਕਤਸਰ ਸਾਹਿਬ ਦੇ ਸੰਚਾਲਕ ਸੁਭਾਸ਼ ਸਿੰਘ ਕਾਲੀ ਚੁੱਘ (ਮੱਲਣ ਵਾਲੇ) ਸਪੁੱਤਰ ਸਵ. ਮਨਸ਼ਾ ਸਿੰਘ ਚੁੱਘ ਵਾਸੀ ਪੰਡਿਤ ਜੈ ਦਿਆਲ ਸਟਰੀਟ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਆਪ ਬਾਬਾ ਕਰਨੈਲ ਸਿੰਘ ਅਤੇ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਨਾਲ ਜੁੜੇ ਹੋਏ ਸਨ ਅਤੇ ਸੇਵਾ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ | ਉਨ੍ਹਾਂ ਦੇ ਸਦੀਵੀ ਵਿਛੋੜੇ 'ਤੇ ਬਾਬਾ ਬਲਦੇਵ ਸਿੰਘ, ਬਾਬਾ ਮਨਪ੍ਰੀਤ ਸਿੰਘ ਕਾਰ ਸੇਵਾ ਦਿੱਲੀ ਵਾਲੇ, ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ, ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਆਮ ਆਦਮੀ ਪਾਰਟੀ, ਰਾਜੇਸ਼ ਗੋਰਾ ਪਠੇਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ, ਸੰਤ ਸਿੰਘ ਬਰਾੜ, ਬਾਵਾ ਯਾਦਵਿੰਦਰ ਸਿੰਘ ਲਾਲੀ, ਗੁਰਪਿਆਰ ਸਿੰਘ ਮੱਲਣ, ਜਥੇ. ਨਵਤੇਜ ਸਿੰਘ ਕਾਉਣੀ ਮੈਂਬਰ ਸ਼੍ਰੋਮਣੀ ਕਮੇਟੀ, ਗੁਰਦਾਸ ਗਿਰਧਰ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਅਕਾਲੀ ਆਗੂ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਸਤੀਸ਼ ਕਾਲਾ ਗਿਰਧਰ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਅਕਾਲੀ ਦਲ, ਸ਼ੇਖਰ ਕਾਲੜਾ, ਪੱਪੂ ਅਹੂਜਾ, ਪਵਨ ਕੁਮਾਰ ਸੁਖੀਜਾ ਸੀਨੀਅਰ ਬੈਂਕ ਮੈਨੇਜਰ, ਚਰਨ ਦਾਸ ਵਧਵਾ, ਜੁਗਨੂੰ ਵਧਵਾ, ਸੰਦੀਪ ਵਧਵਾ ਗੰਗਾਨਗਰ, ਐਡਵੋਕੇਟ ਜਗਪ੍ਰੀਤ ਗਿਰਧਰ ਆਦਿ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਸਪੁੱਤਰ ਸੁਖਵਿੰਦਰ ਸਿੰਘ ਬੁੱਘੀ ਚੁੱਘ, ਪੋਤਰਿਆਂ ਧਰੁਵ, ਪ੍ਰਹਲਾਦ ਅਤੇ ਭਰਾਵਾਂ ਰਾਜ ਕੁਮਾਰ ਅਤੇ ਖ਼ੁਸ਼ਹਾਲ ਸਿੰਘ ਸਮੇਤ ਸਮੂਹ ਚੁੱਘ ਅਤੇ ਭਟੇਜਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ |

ਪਿਛਲੀ ਖ਼ਬਰ ਪੰਜਾਬ ਐਂਡ ਸਿੰਧ ਬੈਂਕ ਵਲੋਂ ਮਿ੍ਤਕ ਦੇ ਵਾਰਿਸ ਨੂੰ 2 ਲੱਖ ਬੀਮਾ ਰਾਸ਼ੀ ਸੌਂਪੀ <br/> ਅਗਲੀ ਖ਼ਬਰ ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਭਵਨ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।