07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੋਨ ਤਗਮਾ ਹਾਸਿਲ ਕਰਨ ਵਾਲੀ ਵਿਦਿਆਰਥਣ ਸਨੇਹਾ ਦਾ ਸਕੂਲ ਪੁੱਜਣ 'ਤੇ ਸਨਮਾਨ

ਅਜੀਤ ਡੈਸਕ 25-01-2026
ਕੋਟਕਪੂਰਾ, 24 ਜਨਵਰੀ (ਮੋਹਰ ਸਿੰਘ ਗਿੱਲ)-ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀ ਹੋਣਹਾਰ ਵਿਦਿਆਰਥਣ ਸੁਨੇਹਾ ਸਪੁੱਤਰੀ ਸੁਖਦੇਵ ਸਿੰਘ ਨੇ ਰਾਸ਼ਟਰੀ ਸਕੂਲ ਖੇਡ ਗਤਕਾ ਅੰਡਰ-17 (ਫ਼ਰੀ ਸੋਟੀ) ਜੋ ਕਿ ਛੱਤੀਸਗੜ੍ਹ ਵਿਖੇ ਹੋਈਆਂ ਵਿਚ ਆਪਣੀ ਪ੍ਰਤਿਭਾ ਦਿਖਾ ਕੇ ਰਾਸ਼ਟਰੀ ਪੱਧਰ 'ਤੇ ਗੋਲਡ ਮੈਡਲ ਹਾਸਿਲ ਕੀਤਾ | ਅੱਜ ਸਕੂਲ ਪਹੁੰਚਣ 'ਤੇ ਉਸ ਦਾ ਫੁੱਲਾਂ ਅਤੇ ਬੈਂਡ ਦੀ ਧੁੰਨ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ | ਸਕੂਲ ਵਿਚ ਸਨਮਾਨ ਸਮਾਰੋਹ ਦੌਰਾਨ ਪਿ੍ੰਸੀਪਲ ਪ੍ਰਭਜੋਤ ਸਿੰਘ ਅਤੇ ਸਮੂਹ ਸਟਾਫ਼ ਨੇ ਵਧਾਈ ਦਿੰਦਿਆਂ ਦੱਸਿਆ ਕਿ ਸੁਨੇਹਾ ਜਿੱਥੇ 11ਵੀਂ ਮੈਡੀਕਲ ਦੀ ਵਿਦਿਆਰਥਣ ਹੈ, ਓਥੇ ਮਾਰਸ਼ਲ ਆਰਟ ਖੇਡ ਗਤਕਾ ਦੀ ਵੀ ਬਹੁਤ ਵਧੀਆ ਖਿਡਾਰਨ ਹੈ | ਉਨ੍ਹਾਂ ਗਤਕਾ ਕੋਚ ਗੁਰਪ੍ਰੀਤ ਸਿੰਘ ਦਾ ਫਰੀ ਕੋਚਿੰਗ ਦੇਣ ਲਈ ਧੰਨਵਾਦ ਕੀਤਾ | ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੀ ਤਰਫੋਂ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਵਲੋਂ ਵਿਦਿਆਰਥਣ ਸੁਨੇਹਾ, ਪਿ੍ੰਸੀਪਲ, ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਪੀਕਰ ਵਲੋਂ ਇਸ ਵਿਦਿਆਰਥਣ ਦਾ ਆਉਣ ਵਾਲੇ ਸਮੇਂ ਵਿਚ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਨਰੇਸ਼ ਕੁਮਾਰ ਲੈਕਚਰਾਰ ਫਿਜ਼ੀਕਲ, ਚੰਦਨ ਸਿੰਘ ਡੀ.ਪੀ.ਈ, ਹਰਵਿੰਦਰ ਕੌਰ ਡੀ.ਪੀ.ਈ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੰਚ ਸੰਚਾਲਨ ਦੀ ਭੂਮਿਕਾ ਕੁਲਵਿੰਦਰ ਸਿੰਘ ਜਟਾਣਾ ਵਲੋਂ ਨਿਭਾਈ ਗਈ | ਇਸ ਮੌਕੇ ਚੰਦਨ ਕੌਰ ਸੋਢੀ, ਸ਼ਵਿੰਦਰ ਕੌਰ, ਪਰਮਜੀਤ ਕੌਰ, ਸੰਦੀਪ ਕੌਰ, ਮੰਜਲੀ, ਸਰਬਜੀਤ ਕੌਰ, ਵਿਵੇਕ ਕਪੂਰ, ਮਨੋਹਰ ਲਾਲ, ਪ੍ਰੇਮ ਕੁਮਾਰ, ਨਵਦੀਪ ਕੱਕੜ, ਰਜਿੰਦਰ ਡੋਡ, ਮਹਾਂਵੀਰ ਸਿੰਘ, ਸੁਖਪਾਲ ਸਿੰਘ, ਜਗਸੀਰ ਸਿੰਘ, ਹਰਸ਼ਮੀਨ ਸਿੰਘ, ਬਰਜਿੰਦਰ ਕੁਮਾਰ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਅਗਰਵਾਲ ਪੀਰਖਾਨਾ ਵਿਖੇ ਧਾਰਮਿਕ ਸਮਾਰੋਹ ਕਰਵਾਇਆ ਅਗਲੀ ਖ਼ਬਰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ 'ਤੇ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।