20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਭਾਖੜਾ ਦਾ ਪੁਲ ਡਿੱਗਿਆ-ਸ਼ਹਿਰ ਦੀਆਂ ਮੁੱਖ ਸੜਕਾਂ ਹੋਈਆਂ ਜਾਮ

ਪਟਿਆਲਾ, 20 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਬੀਤੇ ਦਿਨੀਂ ਪਸਿਆਣਾ ਨੇੜੇ ਭਾਖੜਾ ਨਹਿਰ ਦਾ ਪੁਲ ਡਿੱਗਣ ਤੋਂ ਬਾਅਦ ਇਸ ਦਾ ਅਸਰ ਪਟਿਆਲਾ ਸ਼ਹਿਰ ਦੀ ਆਵਾਜਾਈ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਪ੍ਰਸ਼ਾਸਨ ਵਲੋਂ ਬਦਲਵੇਂ ਰਸਤੇ ਦਾ ਪ੍ਰਬੰਧ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਪ੍ਰੰਤੂ ਸਾਰਾ ਦਿਨ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਪਟਿਆਲਾ ਤੋਂ ਪਸਿਆਣਾ ਰੋਡ ਅਤੇ ਬਾਈਪਾਸ ਤੇ ਨਾਲ ਜਾਂਦੀਆਂ ਸੜਕਾਂ ’ਤੇ ਲੱਗੀਆਂ ਰਹੀਆਂ।

ਪਸਿਆਣਾ ਨੇੜੇ ਡਿਗੇ ਪੁਲ ਕਾਰਨ ਵੱਖ-ਵੱਖ ਸੜਕਾਂ ’ਤੇ ਵਾਹਨਾਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ। ਤਸਵੀਰਾਂ : ਪ੍ਰਭਨੂਰ ਸਿੰਘ 21-11-2026
ਪਟਿਆਲਾ, 20 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਬੀਤੇ ਦਿਨੀਂ ਪਸਿਆਣਾ ਨੇੜੇ ਭਾਖੜਾ ਨਹਿਰ ਦਾ ਪੁਲ ਡਿੱਗਣ ਤੋਂ ਬਾਅਦ ਇਸ ਦਾ ਅਸਰ ਪਟਿਆਲਾ ਸ਼ਹਿਰ ਦੀ ਆਵਾਜਾਈ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਪ੍ਰਸ਼ਾਸਨ ਵਲੋਂ ਬਦਲਵੇਂ ਰਸਤੇ ਦਾ ਪ੍ਰਬੰਧ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਪ੍ਰੰਤੂ ਸਾਰਾ ਦਿਨ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਪਟਿਆਲਾ ਤੋਂ ਪਸਿਆਣਾ ਰੋਡ ਅਤੇ ਬਾਈਪਾਸ ਤੇ ਨਾਲ ਜਾਂਦੀਆਂ ਸੜਕਾਂ ’ਤੇ ਲੱਗੀਆਂ ਰਹੀਆਂ। ਪੁਲ ਦੇ ਡਿਗ ਜਾਣ ਮਗਰੋਂ ਪਟਿਆਲਾ-ਸੰਗਰੂਰ ਰੋਡ ਅਤੇ ਉਸ ਦੇ ਨਾਲ ਜੁੜੀਆਂ ਆਸ-ਪਾਸ ਦੀਆਂ ਸੜਕਾਂ ’ਤੇ ਸਾਰਾ ਦਿਨ ਵਾਹਨਾਂ ਦੀ ਰਫ਼ਤਾਰ ਬੇਹੱਦ ਮੱਠੀ ਰਹੀ। ਜਿਸ ਕਾਰਨ ਲੰਬਾ ਟਰੈਫ਼ਿਕ ਜਾਮ ਲੱਗਿਆ। ਬਾਈਪਾਸ ਚੌਂਕ ਤੋਂ ਇਲਾਵਾ ਰਾਜਿੰਦਰਾ ਹਸਪਤਾਲ ਤਕ ਪਹੁੰਚੀਆਂ ਵਾਹਨਾਂ ਦੀਆਂ ਲਾਈਨਾਂ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀਆਂ। ਜਿਸ ਕਾਰਨ ਕੱਝ ਮਿੰਟਾਂ ਦਾ ਸਫ਼ਰ ਘੰਟਿਆਂ ’ਚ ਬਦਲ ਗਿਆ। ਘਟਨਾ ਵਾਲੀ ਥਾਂ ’ਤੇ ਵਾਹਨਾਂ ਦਾ ਕੇਵਲ ਇਕ ਪਾਸੋਂ ਗੁਜ਼ਰਨਾ ਅਤੇ ਉੱਥੇ ਕਿਸੇ ਪ੍ਰਕਾਰ ਦੇ ਚਿੰਨ੍ਹਾਂ ਦਾ ਨਾ ਹੋਣਾ ਲੋਕਾਂ ਨੂੰ ਭੰਬਲਭੂਸੇ ’ਚ ਪਾਉਂਦਾ ਰਿਹਾ। ਇਸ ਤੋਂ ਇਲਾਵਾ ਪਸਿਆਣਾ ਪੁਲ ਦੇ ਹੇਠਾਂ ਅਤੇ ਥਾਣਾ ਪਸਿਆਣਾ ਤੋਂ ਬਾਈਪਾਸ ਅਤੇ ਬਾਈਪਾਸ ਤੋਂ ਪਟਿਆਲਾ ਜਾਂਦੀ ਸੜਕ ਵਾਹਨਾਂ ਨਾਲ ਭਰੀ ਰਹੀ। ਹੋਰ ਤਾਂ ਹੋਰ ਇਸ ਦਾ ਖ਼ਮਿਆਜ਼ਾ ਸ਼ਹਿਰ ਪਟਿਆਲਾ ਨੂੰ ਜਾਂਦੀ ਮੁੱਖ ਸੜਕ ’ਤੇ ਨੇੜਲੇ ਇਲਾਕਾ ਵਾਸੀਆਂ ਨੂੰ ਭੁਗਤਣਾ ਪਿਆ। ਕਿਉਂਕਿ ਹਰ ਕੋਈ ਵਾਹਨ ਚਾਲਕ ਬਿਨਾਂ ਕਿਸੇ ਪੁਖ਼ਤਾ ਪ੍ਰਬੰਧਾਂ ਦੀ ਕਮੀ ਕਾਰਨ ਆਪਮੁਹਾਰੇ ਹੀ ਇਕ ਦੂਜੇ ਮਗਰ ਲੱਗ ਕੇ ਆਪਣਾ ਰਸਤਾ ਪਾਰ ਕਰ ਰਿਹਾ ਸੀ। ਸਾਰਾ ਦਿਨ ਛੋਟੇ ਵਾਹਨਾਂ ਸਮੇਤ ਵੱਡੇ ਟਰੱਕ, ਸਰਕਾਰੀ ਬੱਸਾਂ ਜਾਮ ਵਿਚ ਫਸੀਆਂ ਨਜ਼ਰ ਆਈਆਂ ਅਤੇ ਵੱਡੇ ਵਾਹਨਾਂ ਕਾਰਨ ਟਰੈਫ਼ਿਕ ਦੀ ਸਮੱਸਿਆ ਵੀ ਵਧੀ ਦਿਸੀ। ਲੋਕਾਂ ਦੀ ਖੱਜਲ ਖ਼ੁਆਰੀ ਅਤੇ ਪੁਲ ਦੇ ਡਿੱਗਣ ਤੋਂ ਬਾਅਦ ਟਰੈਫ਼ਿਕ ਜਾਮ ਦੀ ਸਮੱਸਿਆ ਤੋਂ ਬਾਅਦ ਦੇਰ ਸ਼ਾਮ ਜਾਗੇ ਪ੍ਰਸ਼ਾਸਨ ਵਲੋਂ ਵੱਖਰੇ ਰਸਤਿਆਂ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ। ਪਰੰਤੂ ਉਸ ਐਡਵਾਈਜ਼ਰੀ ਅਨੁਸਾਰ ਪਟਿਆਲਾ ਦੇ ਲੋਕ ਆਉਣ ਵਾਲੇ ਦਿਨਾਂ ’ਚ ਜਦੋਂ ਤਕ ਡਿੱਗੇ ਪੁਲ ਦਾ ਕੋਈ ਸਥਾਈ ਹੱਲ ਨਹੀਂ ਹੋ ਜਾਂਦਾ ਉਦੋਂ ਤਕ ਸ਼ਹਿਰ ਵਿਚ ਟਰੈਫ਼ਿਕ ਦੀ ਸਮੱਸਿਆ ਨਾਲ ਜੂਝ ਸਕਦੇ ਹਨ। ਇਸ ਸੰਬੰਧੀ ਜ਼ਿਲ੍ਹਾ ਟਰੈਫ਼ਿਕ ਪੁਲਿਸ ਵਲੋਂ ਜਾਰੀ ਕੀਤੀ ਟਰੈਫ਼ਿਕ ਡਾਈਵਰਸਨ ਸੰਬੰਧੀ ਸੂਚਨਾ ਅਨੁਸਾਰ ਪਟਿਆਲਾ ਦੱਖਣੀ ਬਾਈਪਾਸ ‘ਤੇ ਐਨਐਚ-7 ‘ਤੇ ਭਾਖੜਾ ਮੁੱਖ ਨਹਿਰ ਉੱਪਰ ਬਣਿਆ ਸਟੀਲ ਦਾ ਪੁਲ ਡਿੱਗ ਜਾਣ ਕਾਰਨ ਇਸ ਰਸਤੇ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਜ਼ਿਲ੍ਹਾ ਟਰੈਫ਼ਿਕ ਪੁਲਿਸ ਨੇ ਇਸ ਰੁਕਾਵਟ ਦੇ ਮੱਦੇਨਜ਼ਰ ਇਸ ਸੜਕ ਤੋਂ ਆਵਾਜਾਈ (ਟਰੈਫ਼ਿਕ) ਨੂੰ ਮੋੜਨ ਦੇ ਪ੍ਰਬੰਧ ਕੀਤੇ ਹਨ। ਇਸ ਅਨੁਸਾਰ ਨਵਾਂ ਬੱਸ ਸਟੈਂਡ, ਪਟਿਆਲਾ ਤੋਂ ਸਦਰਨ ਬਾਈਪਾਸ ਰਾਹੀਂ ਸੰਗਰੂਰ ਵੱਲ ਜਾਣ ਵਾਲੇ ਟਰੈਫ਼ਿਕ ਨੂੰ ‘ਸਮਾਣਾ ਰੋਡ’ ਵਾਲੇ ਰਸਤੇ ਤੋਂ ਮੋੜਿਆ ਜਾ ਰਿਹਾ ਹੈ। ਉੱਥੋਂ, ਟਰੈਫ਼ਿਕ ਨੂੰ ਪੁਰਾਣੀ ਮੁੱਖ ‘ਏਵੀਏਸ਼ਨ ਕਲੱਬ-ਕੈਂਟੋਨਮੈਂਟ ਰੋਡ’ ਰਾਹੀਂ ਥਾਣਾ ਪਸੀਆਣਾ ਟੀ-ਪੁਆਇੰਟ ਵੱਲ ਅਤੇ ਅੱਗੇ ਸੰਗਰੂਰ ਰੋਡ ਵੱਲ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਗਰੂਰ ਵਾਲੇ ਪਾਸਿਓਂ ਆਉਣ ਵਾਲੇ ਛੋਟੇ ਵਾਹਨ, ਮੌਜੂਦਾ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਪ੍ਰਭਾਵਿਤ ਸਦਰਨ ਬਾਈਪਾਸ ਵਾਲੇ ਹਿੱਸੇ ਵਿਚੋਂ ਦੀ ਸੁਚਾਰੂ ਢੰਗ ਨਾਲ ਲੰਘ ਸਕਦੇ ਹਨ। ਹਾਲਾਂਕਿ, ਸੰਗਰੂਰ ਵਾਲੇ ਪਾਸਿਓਂ ਆਉਣ ਵਾਲੇ ਭਾਰੀ ਵਾਹਨਾਂ ਲਈ ਹੇਠ ਲਿਖੇ ਤਿੰਨ ਵਿਕਲਪ ਰੱਖੇ ਗਏ ਹਨ ਭਾਰੀ ਵਾਹਨਾਂ ਨੂੰ ਭਵਾਨੀਗੜ੍ਹ ਤੋਂ ਨਾਭਾ ਹੁੰਦੇ ਹੋਏ ਖੰਨਾ ਜਾਂ ਸਰਹਿੰਦ ਵੱਲ ਮੋੜਿਆ ਜਾ ਸਕਦਾ ਹੈ ਜਾਂ ਭਾਰੀ ਵਾਹਨ ਧਾਮੋਮਾਜਰਾ ਤੋਂ ਰੱਖੜਾ ਅਤੇ ਨਾਭਾ ਰੋਡ ਰਾਹੀਂ ਸਰਹਿੰਦ ਰੋਡ ਵੱਲ ਜਾ ਸਕਦੇ ਹਨ ਜਾਂ ਭਾਰੀ ਵਾਹਨ ਥਾਣਾ ਪਸਿਆਦਾ ਭਾਖੜਾ ਪੁਲ ਤੋਂ ਏਵੀਏਸ਼ਨ ਕਲੱਬ ਰੋਡ ਅਤੇ ਖੰਡਾ ਚੌਂਕ ਰਾਹੀਂ ਸਰਹਿੰਦ ਜਾਂ ਰਾਜਪੁਰਾ ਰੋਡ ਵੱਲ ਜਾ ਸਕਦੇ ਹਨ।
ਪਿਛਲੀ ਖ਼ਬਰ ਔਰਤ ਦੀ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ’ਚ ਪਰਚਾ ਦਰਜ ਅਗਲੀ ਖ਼ਬਰ ਜਨਗਣਨਾ ਓਪਰੇਸ਼ਨ ਪੰਜਾਬ-ਚੰਡੀਗੜ੍ਹ ਦੇ ਸਹਾਇਕ ਡਾਇਰੈਕਟਰ ਵਲੋਂ ਵਧੀਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।