05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਬਾਬਾ ਫ਼ਰੀਦ ਪਬਲਿਕ ਸਕੂਲ ਤੁਰਖੇੜੀ ’ਚ ‘ਆਰਟ ਐਂਡ ਕਰਾਫ਼ਟ’ ਵਿਸ਼ੇ ਸੰਬੰਧੀ ਲਗਾਈ ਪ੍ਰਦਰਸ਼ਨੀ

ਭਾਦਸੋਂ, 4 ਨਵੰਬਰ (ਗੁਰਬਖਸ਼ ਸਿੰਘ ਵੜੈਚ)-ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੁਰਖੇੜੀ ਵਿਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੇ ‘ਬਿਜਨਸ ਬਲਾਸਟਰ’ ਪ੍ਰੋਗਰਾਮ ਤਹਿਤ ‘ਆਰਟ ਅਤੇ ਕਰਾਫ਼ਟ’ ਵਿਸ਼ੇ ਨਾਲ ਸੰਬੰਧਿਤ ਇਕ ਪ੍ਰਦਰਸ਼ਨੀ ਲਗਾਈ ਗਈ। ਇਸ ਵਿਚ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ‘ਆਰਟ ਅਤੇ ਕਰਾਫ਼ਟ’ ਇੰਚਾਰਜ ਪੂਜਾ ਦੀ ਅਗਵਾਈ ਵਿਚ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਪੇਂਟਿੰਗਾਂ, ਡੈਕੋਰੇਟਿਵ ਆਈਟਮਾਂ ਆਦਿ ਹੋਰ ਬਹੁਤ ਸਾਰੀਆਂ ਉਪਯੋਗੀ ਚੀਜ਼ਾਂ ਦੀ ਪ੍ਰਦਰਸ਼ਨੀ ਲਗਾਈ।

ਅਜੀਤ ਡੈਸਕ 05-11-2026
ਭਾਦਸੋਂ, 4 ਨਵੰਬਰ (ਗੁਰਬਖਸ਼ ਸਿੰਘ ਵੜੈਚ)-ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੁਰਖੇੜੀ ਵਿਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੇ ‘ਬਿਜਨਸ ਬਲਾਸਟਰ’ ਪ੍ਰੋਗਰਾਮ ਤਹਿਤ ‘ਆਰਟ ਅਤੇ ਕਰਾਫ਼ਟ’ ਵਿਸ਼ੇ ਨਾਲ ਸੰਬੰਧਿਤ ਇਕ ਪ੍ਰਦਰਸ਼ਨੀ ਲਗਾਈ ਗਈ। ਇਸ ਵਿਚ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ‘ਆਰਟ ਅਤੇ ਕਰਾਫ਼ਟ’ ਇੰਚਾਰਜ ਪੂਜਾ ਦੀ ਅਗਵਾਈ ਵਿਚ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਪੇਂਟਿੰਗਾਂ, ਡੈਕੋਰੇਟਿਵ ਆਈਟਮਾਂ ਆਦਿ ਹੋਰ ਬਹੁਤ ਸਾਰੀਆਂ ਉਪਯੋਗੀ ਚੀਜ਼ਾਂ ਦੀ ਪ੍ਰਦਰਸ਼ਨੀ ਲਗਾਈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਿਸ. ਦਿਲਵਰ ਖਾਂ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਇਸ ਪ੍ਰਦਰਸ਼ਨੀ ਦਾ ਉਦੇਸ਼ ਵਿਦਿਆਰਥੀਆਂ ਨੂੰ ਭਵਿੱਖ ਵਿਚ ਬਿਜਨਸ ਕਰਨ ਪ੍ਰਤੀ ਜਾਗਰੂਕ ਕਰਨਾ ਅਤੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਚੇਅਰਪਰਸਨ ਰਾਜਦਾ ਪ੍ਰਵੀਨ, ਪ੍ਰਿੰਸੀਪਲ ਸੁਖਵਿੰਦਰ ਕੌਰ, ਵਾਈਸ ਪ੍ਰਿੰਸੀਪਲ ਕੁਲਦੀਪ ਸਿੰਘ, ਵਤਨਦੀਪ, ਨਰਿੰਦਰ ਕੌਰ, ਜੈਸਮੀਨ ਕੌਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਿਆਂ ਖਿਲਾਫ ਮੁਹਿੰਮ ਨੌਜਵਾਨਾਂ ਨੂੰ ਬਚਾਉਣ ਦਾ ਯੋਗ ਉਪਰਾਲਾ-ਰਾਜ ਕਟਾਰੀਆ ਅਗਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਦੀ ਕ੍ਰਿਕਟ ’ਚ ਸ਼ਾਨਦਾਰ ਜਿੱਤ, ਅੰਡਰ-14 ਟੀਮ ਨੇ ਜਿੱਤੀ ਪਹਿਲੇ ਕ੍ਰਿਕਟ ਚੈਂਪੀਅਨਸ਼ਿਪ ਕੱਪ 2026...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।