30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਰਜਿੰਦਰ ਕੁਮਾਰ ਰੂਪਰਾਏ ਨਹੀਂ ਰਹੇ

ਸਮਾਣਾ, 29 ਅਕਤੂਬਰ (ਪ੍ਰੀਤਮ ਸਿੰਘ ਨਾਗੀ)- ਰਜਿੰਦਰ ਕੁਮਾਰ ਰੂਪਰਾਏ ਧੀਮਾਨ ਇੰਡਸਟਰੀਜ਼ ਵਾਲੇ ਜੋ ਪਟਿਆਲਾ ਵਿਖੇ ਗੁਰੂ ਘਰਾਂ ਲਈ ਪਾਲਕੀ ਸਾਹਿਬ ਸਟੈਂਡ, ਖੰਡਾ ਸਾਹਿਬ, ਜੋਤਾਂ, ਗੋਲਕ ਅਤੇ ਹੋਰ ਸਾਜ਼ੋ ਸਮਾਨ ਤਿਆਰ ਕਰਦੇ ਸਨ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਹੈ। ਉਹ ਪੀ.

ਰਜਿੰਦਰ ਕੁਮਾਰ ਰੂਪਰਾਏ ਦੀ ਪੁਰਾਣੀ ਤਸਵੀਰ। 30-10-2026
ਸਮਾਣਾ, 29 ਅਕਤੂਬਰ (ਪ੍ਰੀਤਮ ਸਿੰਘ ਨਾਗੀ)- ਰਜਿੰਦਰ ਕੁਮਾਰ ਰੂਪਰਾਏ ਧੀਮਾਨ ਇੰਡਸਟਰੀਜ਼ ਵਾਲੇ ਜੋ ਪਟਿਆਲਾ ਵਿਖੇ ਗੁਰੂ ਘਰਾਂ ਲਈ ਪਾਲਕੀ ਸਾਹਿਬ ਸਟੈਂਡ, ਖੰਡਾ ਸਾਹਿਬ, ਜੋਤਾਂ, ਗੋਲਕ ਅਤੇ ਹੋਰ ਸਾਜ਼ੋ ਸਮਾਨ ਤਿਆਰ ਕਰਦੇ ਸਨ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਹੈ। ਉਹ ਪੀ. ਆਰ. ਟੀ. ਸੀ. ਵਿਚੋਂ ਸੇਵਾਮੁਕਤ ਹੋਣ ਤੋਂ ਬਾਅਦ ਆਪਣੇ ਦੋਨੋਂ ਪੁੱਤਰਾਂ ਨਾਲ ਪਿਛਲੇ ਕਈ ਸਾਲਾਂ ਤੋਂ ਆਪਣਾ ਕਾਰੋਬਾਰ ਚਲਾ ਰਹੇ ਸਨ। ਉਨ੍ਹਾਂ ਦੁਆਰਾ ਗੁਰੂ ਘਰਾਂ ਲਈ ਤਿਆਰ ਕੀਤਾ ਜਾਂਦਾ ਸਮਾਨ ਪੰਜਾਬ ਤੋਂ ਇਲਾਵਾ ਦੇਸ਼ ਦੇ ਹਰ ਰਾਜ ਅਤੇ ਵਿਦੇਸ਼ਾਂ ਵਿਚ ਵੀ ਜਾਂਦਾ ਸੀ। ਰਜਿੰਦਰ ਕੁਮਾਰ ਦੇ ਪੁੱਤਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਗੁਰੂ ਘਰ ਨਾਲ ਸ਼ੁਰੂ ਤੋਂ ਹੀ ਪਿਆਰ ਸੀ ਇਸ ਲਈ ਉਨ੍ਹਾਂ ਨੇ ਗੁਰੂ ਘਰਾਂ ਵਿਚ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਤਿਆਰ ਕੀਤੇ ਜਾਣ ਵਾਲੇ ਕੰਮ ਨੂੰ ਪਹਿਲ ਦਿੱਤੀ ਤੇ ਬੜੀ ਸਫ਼ਲਤਾਪੂਰਵਕ ਆਖਰੀ ਦਮ ਤੱਕ ਕਰਦੇ ਰਹੇ।
ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਕਾਂਗਰਸੀ ਵਰਕਰਾਂ ’ਚ ਭਾਰੀ ਉਤਸ਼ਾਹ- ਸਾਧੂ ਸਿੰਘ ਧਰਮਸੋਤ ਅਗਲੀ ਖ਼ਬਰ ਸੁਖਬੀਰ ਸਮਾਣਾ ਵਿਖੇ ਵਪਾਰੀਆਂ ਦੇ ਹੋਣਗੇ ਰੂ-ਬਰੂ ਅੱਜ- ਹਰਿਆਊ, ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।