ਗੁਰਦੁਆਰਾ ਜਿੱਤਸਰ ਫਤਿਹਪੁਰ ਤੋਂ ਨਗਰ ਕੀਰਤਨ ਅੱਜ ਚਾਲੇ ਪਾਏਗਾ
ਸਮਾਣਾ, 20 ਅਕਤੂਬਰ (ਪ੍ਰੀਤਮ ਸਿੰਘ ਨਾਗੀ)-ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੱਲ੍ਹ 21 ਅਕਤੂਬਰ ਦਿਨ ਬੁੱਧਵਾਰ ਨੂੰ ਗੁਰਦੁਆਰਾ ਜਿੱਤਸਰ ਪਿੰਡ ਫਤਿਹਪੁਰ ਤੋਂ ਚਾਲੇ ਪਾਏਗਾ। ਇਹ ਨਗਰ ਕੀਰਤਨ ਵੱਖ ਵੱਖ ਪਿੰਡਾਂ ’ਚੋਂ ਗੁਜਰ ਕੇ ਵਾਪਸੀ ਗੁਰਦੁਆਰਾ ਜਿੱਤਸਰ ਫਤਿਹਪੁਰ ਵਿਖੇ ਸਮਾਪਤ ਹੋਵੇਗਾ।
ਅਜੀਤ ਡੈਸਕ
21-10-2026