14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਚਿਤਕਾਰਾ ਯੂਨੀਵਰਸਿਟੀ ਵਿਖੇ ‘ਵਿਕੌਨ 2026’ ਦੋ ਦਿਨਾਂ ਕਾਨਫਰੰਸ ਕਰਵਾਈ

ਬਨੂੜ,13 ਅਕਤੂਬਰ (ਭੁਪਿੰਦਰ ਸਿੰਘ)- ਚਿਤਕਾਰਾ ਯੂਨੀਵਰਸਿਟੀ ਵਿਖੇ ਸਮਕਾਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨਾਲੋਜੀਆਂ ਸੰਬੰਧੀ ਦੋ ਦਿਨਾ 9ਵੀਂ ਵਿਸ਼ਵ ਇੰਜੀਨੀਅਰਿੰਗ ਕਾਨਫਰੰਸ ‘ਵਿਕੌਨ 2026’ ਦੇ ਬੈਨਰ ਹੇਠ ਕਰਵਾਈ ਗਈ। ਕਾਨਫਰੰਸ ਦੌਰਾਨ ਦੇਸ਼-ਵਿਦੇਸ਼ ਦੇ ਸਿੱਖਿਆ ਸ਼ਾਸਤਰੀਆਂ, ਖੋਜਕਰਤਾਵਾਂ, ਤਕਨੀਕੀ ਮਾਹਿਰਾਂ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.

ਅਜੀਤ ਡੈਸਕ 14-10-2026
ਬਨੂੜ,13 ਅਕਤੂਬਰ (ਭੁਪਿੰਦਰ ਸਿੰਘ)- ਚਿਤਕਾਰਾ ਯੂਨੀਵਰਸਿਟੀ ਵਿਖੇ ਸਮਕਾਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨਾਲੋਜੀਆਂ ਸੰਬੰਧੀ ਦੋ ਦਿਨਾ 9ਵੀਂ ਵਿਸ਼ਵ ਇੰਜੀਨੀਅਰਿੰਗ ਕਾਨਫਰੰਸ ‘ਵਿਕੌਨ 2026’ ਦੇ ਬੈਨਰ ਹੇਠ ਕਰਵਾਈ ਗਈ। ਕਾਨਫਰੰਸ ਦੌਰਾਨ ਦੇਸ਼-ਵਿਦੇਸ਼ ਦੇ ਸਿੱਖਿਆ ਸ਼ਾਸਤਰੀਆਂ, ਖੋਜਕਰਤਾਵਾਂ, ਤਕਨੀਕੀ ਮਾਹਿਰਾਂ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਰਾਹੀਂ ਸਮਾਜ ਤੇ ਉਦਯੋਗ ਵਿਚ ਤਬਦੀਲੀ ਲਿਆਉਣ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਸਮਾਜਿਕ ਅਤੇ ਉਦਯੋਗਿਕ ਤਬਦੀਲੀ ਲਈ ਏ. ਆਈ. ਤਕਨਾਲੋਜੀਆਂ ਵਿਸ਼ੇ ’ਤੇ ਕਰਵਾਈ ਗਈ ਕਾਨਫਰੰਸ ਵਿਚ ਮਾਹਿਰਾਂ ਨੇ ਦੱਸਿਆ ਕਿ ਏ. ਆਈ. ਦੀ ਵਰਤੋਂ ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਦੇ ਹੱਲ ਲੱਭਣ ਦੇ ਨਾਲ-ਨਾਲ ਉਦਯੋਗ, ਸਿੱਖਿਆ, ਖੋਜ ਅਤੇ ਸਮਾਜ ਵਿਚ ਪ੍ਰਭਾਵਸ਼ਾਲੀ ਤਬਦੀਲੀ ਲਿਆਉਣ ਲਈ ਕਿਵੇਂ ਕੀਤੀ ਜਾ ਸਕਦੀ ਹੈ। ਦੋ ਰੋਜ਼ਾ ਕਾਨਫਰੰਸ ਦੌਰਾਨ ਲਗਪਗ 15 ਮਾਹਿਰ ਸੈਸ਼ਨ ਕਰਵਾਏ ਗਏ। ਆਈ. ਆਈ. ਟੀ., ਐਨ. ਆਈ. ਟੀ., ਸੀ. ਐਸ. ਆਈ.ਆਰ. ਸੀ. ਐਸ. ਆਈ. ਓ. ਤੇ ਇੰਡੀਅਨ ਇੰਸਟੀਚਿਊਟ ਆਫ਼ ਟਰਾਪੀਕਲ ਮੈਟਿਓਰੋਲੋਜੀ ਸਮੇਤ ਪ੍ਰਮੁੱਖ ਵਿਦਿਅਕ ਅਤੇ ਖੋਜ ਸੰਸਥਾਵਾਂ ਦੇ ਮਾਹਿਰਾਂ ਤੋਂ ਇਲਾਵਾਂ ਪ੍ਰਮੁੱਖ ਤਕਨੀਕੀ ਕੰਪਨੀਆਂ ਦੇ ਪੇਸ਼ੇਵਰਾਂ ਨੇ ਏ.ਆਈ. ਦੇ ਖੇਤਰ ਵਿਚ ਹੋ ਰਹੇ ਨਵੇਂ ਵਿਕਾਸ, ਮੌਕਿਆਂ ਤੇ ਚੁਣੌਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕਾਨਫਰੰਸ ਨੂੰ ਚਿਤਕਾਰਾ ਯੂਨੀਵਰਸਿਟੀ ਵਿਖੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਵਲੋਂ ਸਹਾਇਤਾ ਪ੍ਰਾਪਤ ਟੈਕਨਾਲੋਜੀ ਐਨੇਬਲਿੰਗ ਸੈਂਟਰ ਦਾ ਸਹਿਯੋਗ ਮਿਲਿਆ। ਇਸ ਦਾ ਉਦੇਸ਼ ਖੋਜ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਉਦਯੋਗ ਅਤੇ ਸਮਾਜ ਦੀਆਂ ਅਸਲ ਲੋੜਾਂ ਨਾਲ ਜੋੜਨਾ ਹੈ। ਕਾਨਫਰੰਸ ਵਿਚ ਭਾਰਤ ਤੋਂ ਇਲਾਵਾਂ ਬਿ੍ਰਟੇਨ, ਆਸਟਰੇਲੀਆ ਅਤੇ ਜਰਮਨੀ ਤੋਂ ਵੀ ਮਾਹਿਰਾਂ ਤੇ ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ। ਮਾਹਿਰਾਂ ਨੇ ਤਕਨੀਕੀ ਤਰੱਕੀ ਦੇ ਨਾਲ-ਨਾਲ ਏ.ਆਈ. ਦੀ ਜ਼ਿੰਮੇਵਾਰ, ਟਿਕਾਊ ਤੇ ਮਨੁੱਖ-ਕੇਂਦਰਿਤ ਵਰਤੋਂ ਨੂੰ ਸਮੇਂ ਦੀ ਲੋੜ ਦੱਸਿਆ। ਉਦਯੋਗ ਅਤੇ ਵਿਦਿਅਕ ਸੰਸਥਾਵਾਂ ਵਿਚਕਾਰ ਸਹਿਯੋਗ ਵਧਾਉਣ ਦੇ ਨਾਲ ਭਾਰਤੀ ਅਤੇ ਵਿਦੇਸ਼ੀ ਸੰਸਥਾਵਾਂ ਵਿਚਕਾਰ ਸਾਂਝੀ ਖੋਜ ਅਤੇ ਨਵੀਆਂ ਖੋਜਾਂ ਦੀਆਂ ਸੰਭਾਵਨਾਵਾਂ ’ਤੇ ਵੀ ਚਰਚਾ ਹੋਈ। ਚਿਤਕਾਰਾ ਯੂਨੀਵਰਸਿਟੀ ਦੀ ਪ੍ਰਧਾਨ ਤੇ ਸਹਿ-ਸੰਸਥਾਪਕ ਡਾ. ਮਧੁ ਚਿਤਕਾਰਾਨੇ ਕਿਹਾ ਕਿ ਵਿਕੌਨ ਦਾ ਵਿਕਾਸ ਇਹ ਦਰਸਾਉਂਦਾ ਹੈ ਕਿ ਕਿਸੇ ਵੀ ਸੰਸਥਾ ਨੂੰ ਇੱਕ ਥਾਂ ’ਤੇ ਰੁਕਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਵਿਕੌਨ ਦੀ ਯਾਤਰਾ ਇਸੇ ਸੋਚ ਨੂੰ ਦਰਸਾਉਂਦੀ ਹੈ। ਉਨਾਂ ਕਿਹਾ ਕਿ ਵਿਕੌਨ ਹੁਣ ਰਵਾਇਤੀ ਅਕਾਦਮਿਕ ਕਾਨਫਰੰਸ ਤੋਂ ਅੱਗੇ ਵਧ ਕੇ ਸਿੱਖਿਆ ਜਗਤ, ਉਦਯੋਗ, ਖੋਜਕਰਤਾਵਾਂ, ਤਕਨੀਕੀ ਮਾਹਿਰਾਂ ਤੇ ਨਵੀਆਂ ਖੋਜਾਂ ਨਾਲ ਜੁੜੇ ਲੋਕਾਂ ਵਿਚਕਾਰ ਵਿਚਾਰ-ਵਟਾਂਦਰੇ ਤੇ ਸਹਿਯੋਗ ਦਾ ਮੰਚ ਬਣ ਚੁੱਕਾ ਹੈ।
ਪਿਛਲੀ ਖ਼ਬਰ ਸਹਿਕਾਰਤਾ ਦੇ ਖੇਤਰ ’ਚ ਕੀਤਾ ਕਿਸਾਨ ਮਾਰੂ ਫ਼ੈਸਲਾ ਤੁਰੰਤ ਵਾਪਸ ਲਵੇ ਪੰਜਾਬ ਸਰਕਾਰ- ਕ੍ਰਿਸ਼ਨ ਸਿੰਘ ਸਨੌਰ ਅਗਲੀ ਖ਼ਬਰ ਪਟਿਆਲਾ ਜੇਲ੍ਹ ਫੇਰ ਸੁਰਖ਼ੀਆਂ ’ਚ, ਮੋਬਾਈਲ ਤੇ ਨਸ਼ੀਲੇ ਪਦਾਰਥ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।