09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸਰਕਾਰੀ ਸਕੂਲ ਦੇਵੀਗੜ੍ਹ ਦੇ ਬੱਚਿਆਂ ਦਾ ਵਿੱਦਿਅਕ ਟੂਰ ਜੈਪੁਰ ਲਈ ਰਵਾਨਾ

ਦੇਵੀਗੜ੍ਹ, 8 ਅਕਤੂਬਰ (ਰਾਜਿੰਦਰ ਸਿੰਘ ਮੌਜੀ)- ਪੀ. ਐਮ.

ਅਜੀਤ ਡੈਸਕ 09-10-2026
ਦੇਵੀਗੜ੍ਹ, 8 ਅਕਤੂਬਰ (ਰਾਜਿੰਦਰ ਸਿੰਘ ਮੌਜੀ)- ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਦੇ ਪ੍ਰਿੰਸੀਪਲ ਸੁਧੀਰ ਕੁਮਾਰ ਦੀ ਯੋਗ ਅਗਵਾਈ ਹੇਠ 50 ਬੱਚਿਆਂ ਦਾ ਵਿਦਿਅਕ ਟੂਰ ਰਾਜਸਥਾਨ ਜੈਪੁਰ, ਜੋਧਪੁਰ, ਉਦੈਪੁਰ ਅਤੇ ਕੁੰਭਲਗੜ੍ਹ ਆਦਿ ਲਈ ਰਵਾਨਾ ਹੋਇਆ। ਇਸ ਟੂਰ ਨੂੰ ਐਸ.ਐਮ.ਸੀ. ਚੇਅਰਮੈਨ ਪਰਮਿੰਦਰ ਸਿੰਘ ਅਤੇ ਪ੍ਰਿੰਸੀਪਲ ਸੁਧੀਰ ਕੁਮਾਰ ਨੇ ਸਾਂਝੇ ਤੌਰ ’ਤੇ ਹਰੀ ਝੰਡੀ ਦੇ ਕੇ ਸਵੇਰੇ ਰਵਾਨਾ ਕੀਤਾ। ਇਨ੍ਹਾਂ ਬੱਚਿਆਂ ਦੀ ਦੇਖ-ਰੇਖ ਅਤੇ ਅਗਵਾਈ ਲਈ ਅਧਿਆਪਕ ਅਮਨਦੀਪ ਸਿੰਘ ਅਤੇ ਮੈਡਮ ਭੁਪਿੰਦਰ ਕੌਰ ਵਿਸ਼ੇਸ਼ ਤੌਰ ’ਤੇ ਨਾਲ ਰਵਾਨਾ ਹੋਏ ਹਨ। ਇਸ ਮੌਕੇ ਐਸ.ਐਮ.ਸੀ. ਉਪ ਚੇਅਰਮੈਨ ਸੋਹਨ ਲਾਲ, ਮਨਪ੍ਰੀਤ ਕੌਰ, ਨਿੰਦਰ ਕੌਰ, ਡਿੰਪਲ, ਬਲਜਿੰਦਰ ਕੌਰ ਅਤੇ ਹੋਰ ਐਸ.ਐਮ.ਸੀ. ਮੈਂਬਰਾਂ ਸਮੇਤ ਵਾਈਸ ਪ੍ਰਿੰਸੀਪਲ ਅਮਰ ਸਿੰਘ, ਵਿਜੇ ਕੁਮਾਰ ਅਤੇ ਅਜੀਤ ਪਾਲ ਸਿੰਘ ਵੀ ਵਿਸ਼ੇਸ਼ ਤੌਰ ֹ’ ਤੇ ਮੌਜੂਦ ਸਨ। ਟੂਰ ਦੀ ਰਵਾਨਗੀ ਸਮੇਂ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਿੰਸੀਪਲ ਸੁਧੀਰ ਕੁਮਾਰ ਨੇ ਕਿਹਾ ਕਿ ਅਜਿਹੇ ਟੂਰ ਬੱਚਿਆਂ ਨੂੰ ਦੂਸਰੇ ਰਾਜਾਂ ਦੇ ਅਮੀਰ ਸੱਭਿਆਚਾਰ ਦੇ ਰੂਬਰੂ ਕਰਵਾਉਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਸਿੱਖਣ ਲਈ ਬਹੁਤ ਕੁਝ ਨਵਾਂ ਮਿਲਦਾ ਹੈ। ਇਸ ਨਾਲ ਬੱਚਿਆਂ ਦੀ ਸ਼ਖ਼ਸੀਅਤ ਵਿੱਚ ਬਹੁਤ ਵੱਡਾ ਸੁਧਾਰ ਆਉਂਦਾ ਹੈ ਤੇ ਉਹ ਸਮਾਜ ਵਿਚ ਵਧੀਆ ਤਰੀਕੇ ਨਾਲ ਵਿਚਰਨ ਦੇ ਯੋਗ ਬਣਦੇ ਹਨ।
ਪਿਛਲੀ ਖ਼ਬਰ ‘ ਕੱਟੜ ਇਮਾਨਦਾਰੀ’ ਦੇ ਦਾਅਵੇ ’ਤੇ ਹਾਈ ਕੋਰਟ ਦਾ ਸਵਾਲੀਆ ਨਿਸ਼ਾਨ ਅਗਲੀ ਖ਼ਬਰ ਹਡਾਣਾ ਨੇ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਦੀਆਂ ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਨੂੰ ਦਿੱਤੀਆਂ ਮੁਬਾਰਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।