07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਚੋਰੀ ਦੀਆਂ ਦੀ ਘਟਨਾਵਾਂ ਨੇ ਸਮਾਣਾ ਦੇ ਲੋਕਾਂ ਦੀ ਨੀਂਦ ਉਡਾਈ- ਜੌੜਾਮਾਜਰਾ

ਸਮਾਣਾ, 6 ਅਕਤੂਬਰ (ਸਾਹਿਬ ਸਿੰਘ)- ਸਮਾਣਾ ਸ਼ਹਿਰ ਅਤੇ ਹਲਕੇ ਦੇ ਪਿੰਡਾਂ ਵਿਚ ਹੋ ਰਹੀਆਂ ਚੋਰੀਆਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਸ਼ਰੇਆਮ ਹੋ ਰਹੀਆਂ ਚੋਰੀਆਂ ਕਾਰਨ ਲੋਕਾਂ ਵਿਚ ਸਹਿਮ ਤੇ ਡਰ ਦਾ ਮਾਹੌਲ ਹੈ।

ਅਜੀਤ ਡੈਸਕ 07-10-2026
ਸਮਾਣਾ, 6 ਅਕਤੂਬਰ (ਸਾਹਿਬ ਸਿੰਘ)- ਸਮਾਣਾ ਸ਼ਹਿਰ ਅਤੇ ਹਲਕੇ ਦੇ ਪਿੰਡਾਂ ਵਿਚ ਹੋ ਰਹੀਆਂ ਚੋਰੀਆਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਸ਼ਰੇਆਮ ਹੋ ਰਹੀਆਂ ਚੋਰੀਆਂ ਕਾਰਨ ਲੋਕਾਂ ਵਿਚ ਸਹਿਮ ਤੇ ਡਰ ਦਾ ਮਾਹੌਲ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਕਾਂਗਰਸ ਦੇ ਕਿਸਾਨ ਸੈੱਲ ਦੇ ਸੰਯੋਜਕ ਰਛਪਾਲ ਸਿੰਘ ਜੌੜਾਮਾਜਰਾ ਨੇ ਆਖਿਆ ਕਿ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਟਰਾਂਸਫ਼ਾਰਮਰ ਜਾਂ ਟਰਾਂਸਫ਼ਾਰਮਰਾਂ ਦਾ ਤੇਲ ਵਗ਼ੈਰਾ ਚੋਰੀ ਹੋਣ ਨਾਲ ਇਕ ਪਾਸੇ ਪਾਵਰਕਾਮ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ ਤੇ ਦੂਜੇ ਪਾਸੇ ਕਿਸਾਨਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਿਚ ਚੋਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਵਧੇ ਹੋਏ ਹਨ। ਉਹ ਸ਼ਰੇਆਮ ਸ਼ਹਿਰੀਆਂ ਦੀਆਂ ਦੁਕਾਨਾਂ ਤੇ ਬੈਂਕਾਂ ਦੇ ਏ.ਟੀ.ਐਮ. ਨੂੰ ਨਿਸ਼ਾਨਾ ਬਣਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰੀ ਦੀਆਂ ਦਰਜਨਾਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਪੁਲਿਸ ਦੇ ਹੱਥ ਖਾਲੀ ਹਨ। ਉਨ੍ਹਾਂ ਆਖਿਆ ਕਿ ‘ਆਪ’ ਸਰਕਾਰ ਨੇ ਫੋਰਸ ਦੀ 80 ਫ਼ੀਸਦੀ ਸ਼ਕਤੀ ਆਪਣੇ ’ਤੇ ਲਗਾਈ ਹੋਈ ਹੈ ਭਾਵ ਕਿ ਜ਼ਿਆਦਾਤਰ ਮੁਲਾਜ਼ਮ ਕਥਿਤ ਵੀ.ਆਈ.ਪੀ. ਡਿਊਟੀ ’ਤੇ ਤਾਇਨਾਤ ਹਨ ਅਤੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਦਾ ਬਹੁਤ ਘੱਟ ਅਮਲਾ ਬਚਦਾ ਹੈ। ਘੱਟ ਮੁਲਾਜ਼ਮ ਹੋਣ ਦਾ ਲਾਭ ਚੋਰ ਉਠਾ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਕਾਂਗਰਸ ਸਰਕਾਰ ਹੀ ਕਾਬੂ ਵਿਚ ਰੱਖ ਸਕਦੀ ਹੈ।
ਪਿਛਲੀ ਖ਼ਬਰ ਲੁਟੇਰੇ ਕਟਰ ਨਾਲ ਏ.ਟੀ.ਐੱਮ. ਕੱਟ ਕੇ 5 ਲੱਖ ਤੋਂ ਵੱਧ ਦੀ ਨਕਦੀ ਲੈ ਕੇ ਹੋਏ ਫ਼ਰਾਰ ਅਗਲੀ ਖ਼ਬਰ ਸਰਬਪ੍ਰੀਤ ਸਿੰਘ ਸੇਬੀ ਘਲੋੜੀ ਨੇ ਨਵ-ਨਿਯੁਕਤ ਕਾਂਗਰਸ ਪ੍ਰਧਾਨ ਪਰਗਟ ਸਿੰਘ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।