30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਨੌਰ ਦੇ ਬੱਸ ਸਟੈਂਡ ’ਚੋਂ ਬਜ਼ੁਰਗ ਦੀ ਲਾਸ਼ ਮਿਲੀ

ਸਨੌਰ, 29 ਸਤੰਬਰ (ਸੋਖਲ)-ਜਿਲ੍ਹਾ ਪਟਿਆਲਾ ਅਧੀਨ ਸਨੌਰ ਸ਼ਹਿਰ ਦੇ ਬੱਸ ਸਟੈਂਡ ਵਿਚ ਕਰੀਬ 70 ਸਾਲਾ ਸਤਨਾਮ ਸਿੰਘ ਨਾਮਕ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਚਰਚਾ ਦਾ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸਨੌਰ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਬੱਸ ਸਟੈਂਡ ’ਚ ਹੀ ਰਾਤ ਗੁਜ਼ਾਰਦਾ ਸੀ।

ਅਜੀਤ ਡੈਸਕ 30-09-2026
ਸਨੌਰ, 29 ਸਤੰਬਰ (ਸੋਖਲ)-ਜਿਲ੍ਹਾ ਪਟਿਆਲਾ ਅਧੀਨ ਸਨੌਰ ਸ਼ਹਿਰ ਦੇ ਬੱਸ ਸਟੈਂਡ ਵਿਚ ਕਰੀਬ 70 ਸਾਲਾ ਸਤਨਾਮ ਸਿੰਘ ਨਾਮਕ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਚਰਚਾ ਦਾ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸਨੌਰ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਬੱਸ ਸਟੈਂਡ ’ਚ ਹੀ ਰਾਤ ਗੁਜ਼ਾਰਦਾ ਸੀ। ਦੱਸਿਆ ਗਿਆ ਕਿ ਉਹ ਟਰੱਕਾਂ ਨਾਲ ਕੰਡਕਟਰ ਵਜੋਂ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ। ਬੀਤੀ ਰਾਤ ਉਹ ਬੱਸ ਸਟੈਂਡ ਵਿਚ ਸੁੱਤਾ ਸੀ। ਸਵੇਰੇ ਜਦੋਂ ਹੋਰ ਵਿਅਕਤੀਆਂ ਨੇ ਉਸ ਨੂੰ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਕੱਤਰ ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਬੱਸ ਸਟੈਂਡ ’ਚ ਆਟੋ ਚਾਲਕਾਂ ਵਲੋਂ ਸਸਕਾਰ ਕੀਤਾ ਗਿਆ।
ਪਿਛਲੀ ਖ਼ਬਰ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਰਿਟਾਇਰਡ ਜਵਾਨਾਂ ਤੇ ਵਿਧਵਾਵਾਂ ਦੀ ਆਈ.ਟੀ.ਬੀ.ਪੀ. ਪਟਿਆਲਾ ਵਿਖੇ ਮੀਟਿੰਗ-ਪੀ. ਐਸ. ਸੰਧੂ ਅਗਲੀ ਖ਼ਬਰ ਇਲੈਕਟ੍ਰੋਨਿਕ ਸਿਗਰਟ ਵੇਚਣ ਵਾਲਾ ਪੁਲਿਸ ਅੜਿੱਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।