26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸੜਕ ’ਤੇ ਪਏ ਟੋਏ ’ਚ ਡਿੱਗਣ ਕਾਰਨ ਆਟੋ ਪਲਟਿਆ, ਚਾਲਕ ਦੀ ਮੌਤ

ਬਨੂੜ, 25 ਸਤੰਬਰ (ਭੁਪਿੰਦਰ ਸਿੰਘ)-ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਪਏ ਟੋਏ ’ਚ ਡਿੱਗਣ ਕਾਰਨ ਥ੍ਰੀ ਵ੍ਹੀਲਰ ਦੇ ਪਲਟ ਜਾਣ ਕਾਰਨ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਖਾਸਪੁਰ ਦਾ ਵਸਨੀਕ ਨਿਰਮਲ ਸਿੰਘ (58) ਜੋ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨ ਜਦੋਂ ਉਹ ਸਬਜ਼ੀ ਵੇਚਣ ਲਈ ਆਪਣੇ ਪਿੰਡ ਤੋਂ ਬਨੂੜ ਵੱਲ ਨੂੰ ਜਾ ਰਿਹਾ ਸੀ ਤਾਂ ਕੌਮੀ ਮਾਰਗ ’ਤੇ ਸਥਿਤ ਪਿੰਡ ਬੁੱਟਾ ਸਿੰਘ ਵਾਲਾ ਦੇ ਨੇੜੇ ਮਾਰਗ ’ਤੇ ਪਏ ਟੋਏ ਵਿਚ ਥ੍ਰੀਵ੍ਹੀਲਰ ਡਿੱਗਣ ਕਾਰਨ ਅਚਾਨਕ ਪਲਟ ਗਿਆ।

ਅਜੀਤ ਡੈਸਕ 26-09-2026
ਬਨੂੜ, 25 ਸਤੰਬਰ (ਭੁਪਿੰਦਰ ਸਿੰਘ)-ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਪਏ ਟੋਏ ’ਚ ਡਿੱਗਣ ਕਾਰਨ ਥ੍ਰੀ ਵ੍ਹੀਲਰ ਦੇ ਪਲਟ ਜਾਣ ਕਾਰਨ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਖਾਸਪੁਰ ਦਾ ਵਸਨੀਕ ਨਿਰਮਲ ਸਿੰਘ (58) ਜੋ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨ ਜਦੋਂ ਉਹ ਸਬਜ਼ੀ ਵੇਚਣ ਲਈ ਆਪਣੇ ਪਿੰਡ ਤੋਂ ਬਨੂੜ ਵੱਲ ਨੂੰ ਜਾ ਰਿਹਾ ਸੀ ਤਾਂ ਕੌਮੀ ਮਾਰਗ ’ਤੇ ਸਥਿਤ ਪਿੰਡ ਬੁੱਟਾ ਸਿੰਘ ਵਾਲਾ ਦੇ ਨੇੜੇ ਮਾਰਗ ’ਤੇ ਪਏ ਟੋਏ ਵਿਚ ਥ੍ਰੀਵ੍ਹੀਲਰ ਡਿੱਗਣ ਕਾਰਨ ਅਚਾਨਕ ਪਲਟ ਗਿਆ। ਜਿਸ ਕਾਰਨ ਚਾਲਕ ਨਿਰਮਲ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਬਨੂੜ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਰਸਤੇ ਵਿਚ ਜਾਂਦੇ ਹੋਏ ਨਿਰਮਲ ਸਿੰਘ ਦੀ ਮੌਤ ਹੋ ਗਈ। ਕਿਸਾਨ ਆਗੂ ਸਤਨਾਮ ਸਿੰਘ ਸੱਤਾ ਖਲੌਰ, ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ, ਜਰਨੈਲ ਸਿੰਘ ਮੋਹੀ, ਵਰਿੰਦਰ ਸਿੰਘ ਲੀਲਾ, ਜਸਵੀਰ ਸਿੰਘ ਖਲੋਰ, ਕੁਲਵਿੰਦਰ ਸਿੰਘ ਖਾਸਪੁਰ, ਹੈਪੀ ਗੁਰਨਾ ਖੇੜੀ, ਸਤਨਾਮ ਸਿੰਘ ਖਾਸਪੁਰ ਨੇ ਕਿਹਾ ਕਿ ਇਸ ਸੜਕ ’ਤੇ ਥਾਂ-ਥਾਂ ਤੇ ਟੋਏ ਪਏ ਹੋਣ ਕਾਰਨ ਇਥੇ ਰੋਜ਼ਾਨਾ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਸੂਬਾ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਸੜਕ ’ਤੇ ਪਏ ਟੋਇਆਂ ਦੀ ਤਰੁੰਤ ਮੁਰੰਮਤ ਕਰਨ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਖਾਲਸਾ ਕਾਲਜ ਦੇ ਤਿੰਨ ਵਿਦਿਆਰਥੀਆਂ ਨੇ ਯੂ.ਜੀ.ਸੀ.-ਨੈੱਟ ਪ੍ਰੀਖਿਆ ’ਚ ਮਾਰੀ ਬਾਜ਼ੀ ਅਗਲੀ ਖ਼ਬਰ ਅਕਾਲੀ ਦਲ ਸੁਤੰਤਰ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਹੇਠ ਸਿਵਲ ਹਸਪਤਾਲ ਅੱਗੇ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।