24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਜੇਲ੍ਹ ਦੇ ਰਿਹਾਇਸ਼ੀ ਇਲਾਕੇ ਦੀ ਦੀਵਾਰ ਟੱਪਣ ’ਤੇ 4 ਖਿਲਾਫ਼ ਕੇਸ ਦਰਜ

ਪਟਿਆਲਾ, 23 ਸਤੰਬਰ (ਮਨਦੀਪ ਸਿੰਘ ਖਰੌੜ)- ਸਥਾਨਕ ਜੇਲ੍ਹ ਦੇ ਕੁਆਟਰਾਂ ਵਾਲੇ ਰਿਹਾਇਸੀ ਖੇਤਰ ਦੀ ਦੀਵਾਰ ਟੱਪਣ ਦੇ ਮਾਮਲੇ ’ਚ 4 ਵਿਅਕਤੀਆਂ ਖਿਲ਼ਾਫ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਸਹਾਇਕ ਸੁਪਰਡੈਂਟ ਕਰਨਬੀਰ ਸਿੰਘ ਪੁਲਿਸ ਕੋਲ ਦਰਜ ਕਰਵਾਈ ਕਿ ਸਵੇਰੇ 6 ਵਜੇ ਕੇਂਦਰੀ ਜੇਲ੍ਹ ਪਟਿਆਲਾ ਦੇ ਰਿਹਾਇਸ਼ੀ ਏਰੀਏ ਦੀ ਦੀਵਾਰ ਜੈ ਪ੍ਰਸ਼ਾਦ ਨਾਮ ਦਾ ਵਿਅਕਤੀ ਟੱਪਦਾ ਫੜਿਆ ਗਿਆ ਜਦੋਂ ਉਸ ਨੂੰ ਜੇਲ੍ਹ ਅੰਦਰ ਆਉਣ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਉਸ ਨੇ ਦੱਸਿਆ ਕਿ ਉਸ ਨਾਲ ਤਿੰਨ ਹੋਰ ਵਿਅਕਤੀ ਸੀ ਇਹ ਮੁਲਜਮ ਸ਼ੱਕੀ ਜਾਪਦਾ ਸੀ।

ਅਜੀਤ ਡੈਸਕ 24-09-2026
ਪਟਿਆਲਾ, 23 ਸਤੰਬਰ (ਮਨਦੀਪ ਸਿੰਘ ਖਰੌੜ)- ਸਥਾਨਕ ਜੇਲ੍ਹ ਦੇ ਕੁਆਟਰਾਂ ਵਾਲੇ ਰਿਹਾਇਸੀ ਖੇਤਰ ਦੀ ਦੀਵਾਰ ਟੱਪਣ ਦੇ ਮਾਮਲੇ ’ਚ 4 ਵਿਅਕਤੀਆਂ ਖਿਲ਼ਾਫ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਸਹਾਇਕ ਸੁਪਰਡੈਂਟ ਕਰਨਬੀਰ ਸਿੰਘ ਪੁਲਿਸ ਕੋਲ ਦਰਜ ਕਰਵਾਈ ਕਿ ਸਵੇਰੇ 6 ਵਜੇ ਕੇਂਦਰੀ ਜੇਲ੍ਹ ਪਟਿਆਲਾ ਦੇ ਰਿਹਾਇਸ਼ੀ ਏਰੀਏ ਦੀ ਦੀਵਾਰ ਜੈ ਪ੍ਰਸ਼ਾਦ ਨਾਮ ਦਾ ਵਿਅਕਤੀ ਟੱਪਦਾ ਫੜਿਆ ਗਿਆ ਜਦੋਂ ਉਸ ਨੂੰ ਜੇਲ੍ਹ ਅੰਦਰ ਆਉਣ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਉਸ ਨੇ ਦੱਸਿਆ ਕਿ ਉਸ ਨਾਲ ਤਿੰਨ ਹੋਰ ਵਿਅਕਤੀ ਸੀ ਇਹ ਮੁਲਜਮ ਸ਼ੱਕੀ ਜਾਪਦਾ ਸੀ। ਇਸ ਸੰਬੰਧੀ ਜਦੋਂ ਥਾਣਾ ਤ੍ਰਿਪੜੀ ਦੇ ਐਸ.ਐਚ.ਓ, ਪ੍ਰਿੰਸਪ੍ਰੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਦੂਜੇ ਪਾਸੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਦੋਂ ਇਕ ਮੁਲਜਮ ਨੂੰ ਕਾਬੂ ਕਰ ਲਿਆ ਗਿਆ ਤਾਂ ਉਨ੍ਹਾਂ ਨੂੰ ਸ਼ੱਕ ਪਿਆ ਹੈ ਕਿ ਇਹ ਮੁਲਜਮ ਜੇਲ੍ਹ ਅੰਦਰ ਕੁਝ ਸੁੱਟਣ ਲਈ ਆਇਆ ਹੈ। ਜਿਸ ਤਹਿਤ ਮੁਢਲੀ ਪੜਤਾਲ ਕਰਨ ਤੋਂ ਬਾਅਦ ਜੇਲ੍ਹ ਪੁਲਿਸ ਵਲੋਂ ਉਸ ਨੂੰ ਥਾਣਾ ਤ੍ਰਿਪੜੀ ਦੇ ਹਵਾਲੇ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਉਨ੍ਹਾਂ ਜੇਲ੍ਹ ਦੇ ਸੁਰੱਖਿਆ ਇੰਤਜਾਮਾਂ ਦਾ ਜਾਇਜਾ ਵੀ ਲਿਆ ਅਤੇ ਸਾਰੀ ਸਿਕੁਰਟੀ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਹਾਲੇ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਇਹ ਮੁਲਜਮ ਕਿਸ ਮਨਸ਼ਾ ਨਾਲ ਜੇਲ੍ਹ ਦੇ ਰਿਹਾਇਸ਼ੀ ਇਲਾਕੇ ਵਿਚ ਦਾਖਲ ਹੋਇਆ ਸੀ ਇਸ ਬਾਰੇ ਤਾਂ ਪੁਲਿਸ ਪਾਰਟੀ ਹੀ ਦੱਸ ਸਕਦੀ ਹੈ।
ਪਿਛਲੀ ਖ਼ਬਰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਬਣਾਏ ਸੰਬੰਧ, ਮਾਮਲਾ ਦਰਜ ਅਗਲੀ ਖ਼ਬਰ ਸੜਕ ਹਾਦਸੇ ’ਚ ਅਣਪਛਾਤੇ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।