ਦੁਰਗਾ ਮੰਦਰ ਕਮੇਟੀ ਅਤੇ ਸਵਰਨਕਾਰ ਸੰਘ ਨੇ ਬਾਬੂ ਕਬੀਰ ਦਾਸ ਨੂੰ ਸਨਮਾਨਿਤ ਕੀਤਾ
ਪਾਤੜਾਂ, 19 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ੁਤਰਾਣਾ ਦੇ ਮੁਖੀ ਬਾਬੂ ਕਬੀਰ ਦਾਸ ਨੇ ਦੁਰਗਾ ਮੰਦਿਰ ਕਮੇਟੀ ਵਲੋਂ ਗਣੇਸ਼ ਮਹਾਂਉਤਸਵ ਦੇ ਸੰਬੰਧ ਵਿਚ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕੀਤੀ ਗਈ। ਜਿੱਥੇ ਉਨ੍ਹਾਂ ਨੂੰ ਦਰਗਾ ਮੰਦਿਰ ਕਮੇਟੀ, ਗਣੇਸ਼ ਸੇਵਾ ਦਲ ਅਤੇ ਸਵਰਨਕਾਰ ਸੰਘ ਵਲੋਂ ਸਨਮਾਨਿਤ ਕੀਤਾ ਗਿਆ।
ਪਾਤੜਾਂ, 19 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ੁਤਰਾਣਾ ਦੇ ਮੁਖੀ ਬਾਬੂ ਕਬੀਰ ਦਾਸ ਨੇ ਦੁਰਗਾ ਮੰਦਿਰ ਕਮੇਟੀ ਵਲੋਂ ਗਣੇਸ਼ ਮਹਾਂਉਤਸਵ ਦੇ ਸੰਬੰਧ ਵਿਚ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕੀਤੀ ਗਈ। ਜਿੱਥੇ ਉਨ੍ਹਾਂ ਨੂੰ ਦਰਗਾ ਮੰਦਿਰ ਕਮੇਟੀ, ਗਣੇਸ਼ ਸੇਵਾ ਦਲ ਅਤੇ ਸਵਰਨਕਾਰ ਸੰਘ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਵਰਨਕਾਰ ਸੰਘ ਪਾਤੜਾਂ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਦੁਰਗਾ ਮੰਦਿਰ ਕਮੇਟੀ ਅਤੇ ਗਣੇਸ਼ ਸੇਵਾ ਦਲ ਵਲੋਂ ਗਣੇਸ਼ ਮਹਾਂਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਸੰਬੰਧ ਵਿਚ ਹਰ ਰੋਜ਼ ਰਾਤ ਸਮੇਂ ਗਣੇਸ਼ ਦੇ ਭਜਨ ਗਾਇਨ ਸ਼ਰਧਾਲੂਆਂ ਵਲੋਂ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਹੀ ਅੱਜ ਦੇ ਰਾਤਰੀ ਸਮਾਗਮ ਵਿਚ ਬਾਬੂ ਕਬੀਰ ਦਾਸ ਹਲਕਾ ਇੰਚਾਰਜ ਅਕਾਲੀ ਦਲ ਦੇ ਪੁੱਜਣ ’ਤੇ ਉਨ੍ਹਾਂ ਦਾ ਦੁਰਗਾ ਮੰਦਿਰ ਕਮੇਟੀ, ਗਣੇਸ਼ ਸੇਵਾ ਦਲ ਅਤੇ ਸਵਰਨਕਾਰ ਸੰਘ ਵਲੋਂ ਸਨਮਾਨਿਤ ਕੀਤਾ ਗਿਆ ਹੈ। ਬਾਬੂ ਕਬੀਰ ਦਾਸ ਨੇ ਕਿਹਾ ਕਿ ਪਾਤੜਾਂ ਇਲਾਕੇ ਦੇ ਲੋਕ ਬਹੁਤ ਹੀ ਭਾਗਸ਼ਾਲੀ ਹਨ ਜਿੱਥੇ ਗਣੇਸ਼ ਮਹਾਂਉਤਸਵ ਦੇ ਸੰਬੰਧ ਵਿਚ ਦੁਰਗਾ ਮੰਦਿਰ, ਗਣੇਸ਼ ਸੇਵਾ ਦਲ ਵਲੋਂ ਧਾਰਮਿਕ ਸਮਾਗਮ ਕਰਵਾ ਕੇ ਉਨ੍ਹਾਂ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਸਮਾਗਮਾਂ ਵਿਚ ਸਵਰਨਕਾਰ ਸੰਘ ਸਮੇਤ ਸ਼ਹਿਰ ਦੇ ਹਰ ਨਾਗਰਿਕ ਬੜੀ ਸ਼ਰਧਾ ਨਾਲ ਇਸ ਵਿਚ ਸ਼ਮੂਲੀਅਤ ਕਰਦੇ ਹਨ ਅਤੇ ਮੈਂ ਇਸ ਸਮਾਗਮ ਵਿਚ ਪਹੁੰਚ ਕੇ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਹਾਂ। ਇਸ ਮੌਕੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਵਿਸ਼ਾਲ ਗੋਇਲ, ਸੁਰਜੀਤ ਸਿੰਘ ਮਾਹਲ ਪ੍ਰਧਾਨ ਬਾਦਸ਼ਾਹਪੁਰ ਸਰਕਲ, ਕ੍ਰਿਸ਼ਨ ਸਿੰਘ ਦੁਗਾਲ, ਜੌਲੀ ਵਰਮਾ, ਰਿਸ਼ੂ ਵਰਮਾ, ਅਮਿਤ ਕੁਮਾਰ, ਰਾਕੇਸ਼ ਕੁਮਾਰ, ਲਲਿਤ ਕੁਮਾਰ, ਰਵੀ ਵਰਮਾ, ਗੁਰਦੀਪ ਵਰਮਾ, ਨਰੇਸ਼ ਕੁਮਾਰ, ਗੋਪੀ ਸਰਪੰਚ, ਜਗਦੇਵ ਸਿੰਘ. ਨਿਰਮਲ ਸਿੰਘ, ਵਰਦਿੰਰ ਸਿੰਘ, ਜੋਗਿੰਦਰ ਸਿੰਘ ਜੋਗੀਪੁਰ, ਪੱਪੂ ਕੁਮਾਰ ਅਤੇ ਮੋਨੀ ਕੁਮਾਰ ਆਦਿ ਮੌਜੂਦ ਸਨ।