17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸ਼ਹਿਰੀ ਖੇਤਰ ’ਚ ਬਣਨਗੇ ਦਰਜਨ ਬੱਸ ਸਟਾਪ

ਪਟਿਆਲਾ, 16 ਸਤੰਬਰ (ਅ. ਸ.

ਹਰਪਾਲ ਜੁਨੇਜਾ 17-09-2026
ਪਟਿਆਲਾ, 16 ਸਤੰਬਰ (ਅ.ਸ. ਆਹਲੂਵਾਲੀਆ)- ਇੱਥੋਂ ਦੇ ਲੋਕਾਂ ਵਲੋਂ ਦਿਖਾਏ ਗਏ ਪਿਆਰ ਕਾਰਨ ਪਟਿਆਲਾ ਸ਼ਹਿਰ ਦੇ ਇਲਾਕੇ ’ਚ ਦਰਜਨ ਦੇ ਕਰੀਬ ਬੱਸ ਸਟਾਪ ਬਣਾਏ ਜਾ ਰਹੇ ਹਨ। ਇਹ ਗੱਲ ਪੀ. ਆਰ. ਟੀ. ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਕਹੀ। ਉਨ੍ਹਾਂ ਕਿਹਾ ਕਿ ਪੀ. ਆਰ. ਟੀ. ਸੀ. ਦਫ਼ਤਰ ਦੇ ਬਾਹਰ ਨਾਭਾ ਰੋਡ, ਰਾਜਪੁਰਾ ਰੋਡ, ਲੀਲ੍ਹਾ ਭਵਨ, ਸਨੌਰੀ ਅੱਡਾ, ਵਾਈ.ਪੀ.ਐਸ. ਚੌਂਕ, ਖੰਡਾ ਚੌਂਕ ਆਦਿ ਵਿਖੇ ਇਹ ਬੱਸ ਸਟਾਪ ਬਣਾਏ ਜਾਣਗੇ ਤਾਂ ਜੋ ਧੁੱਪ ਜਾਂ ਮੀਂਹ ਕਣੀ ਵਿਚ ਲੋਕਾਂ ਨੂੰ ਕਿਸੇ ਕਿਸਮ ਦੀ ਤੰਗੀ ਨਾ ਹੋਵੇ। ਜੁਨੇਜਾ ਮੁਤਾਬਿਕ ਉਮਦਾ ਕਿਸਮ ਦੇ ਬਣਾਏ ਜਾ ਰਹੇ ਇਨ੍ਹਾਂ ਬੱਸ ਸਟਾਪਾਂ ਨੂੰ ਦਿੱਖ ਵਧੀਆ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਰਾਣੇ ਬੱਸ ਅੱਡੇ ਨੂੰ ਵੀ ਲੋਕਾਂ ਦੀ ਮੰਗ ਮੁਤਾਬਿਕ ਚੱਲਦਾ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ, ਕਿਉਂਕਿ ਇਸ ਦੇ ਆਲ਼ੇ ਦੁਆਲੇ ਕਾਰੋਬਾਰ ਕਰਨ ਵਾਲੇ ਲੋਕਾਂ ਦਾ ਲੰਮੇ ਸਮੇਂ ਤੋਂ ਕਾਰੋਬਾਰ ਮੰਦਾ ਚੱਲ ਰਿਹਾ ਹੈ।
ਪਿਛਲੀ ਖ਼ਬਰ ਬਹਾਦਰਗੜ੍ਹ ਵਿਖੇ ਬਿਜਲੀ ਦੇ ਕੱਟਾਂ ਵਿਰੁੱਧ ਦਿੱਤਾ ਧਰਨਾ ਅਗਲੀ ਖ਼ਬਰ ਸ਼ਿਵ ਸੈਨਾ ਇਕ ਹੈ, ਸਾਰੇ ਵਰਕਰ ਪਾਰਟੀ ਦੀ ਵਿਚਾਰਧਾਰਾ ਨੂੰ ਕਾਇਮ ਰੱਖਣ- ਸਵਰਾਜ ਘੁੰਮਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।