17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਗੁਰਦੁਆਰਾ ਅਕਾਲਗੜ੍ਹ ਸਾਹਿਬ ਨੇੜੇ ਸੀਵਰੇਜ ਹੌਦੀ ਬਣਾਉਣ ਵਿਰੁੱਧ ਸੰਗਤਾਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ

ਸਨੌਰ, 16 ਸਤੰਬਰ (ਮੋਹਣ ਸਿੰਘ ਭੱਟੀ)- ਇਤਿਹਾਸਕ ਗੁਰਦੁਆਰਾ ਅਕਾਲਗੜ੍ਹ ਸਾਹਿਬ, ਸਨੌਰ ਦੇ ਮੁੱਖ ਗੇਟ ਨੇੜੇ ਸੀਵਰੇਜ ਦੀ ਖੁੱਲ੍ਹੀ ਹੌਦੀ ਬਣਾਏ ਜਾਣ ਦੇ ਵਿਰੋਧ ਵਿਚ ਗੁਰਦੁਆਰਾ ਪ੍ਰਬੰਧਕਾਂ, ਸੇਵਾਦਾਰਾਂ, ਪਰਜਾਪਤ ਬਰਾਦਰੀ ਦੇ ਆਗੂਆਂ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਕੱਤਰ ਹੋਈਆਂ ਸੰਗਤਾਂ ਨੇ ਨਗਰ ਕੌਂਸਲ ਪ੍ਰਸ਼ਾਸਨ ਅਤੇ ਸੰਬੰਧਿਤ ਠੇਕੇਦਾਰ ਦੀ ਮਨਮਾਨੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਗੁਰੂ ਘਰ ਦੀ ਪਵਿੱਤਰਤਾ ਭੰਗ ਹੋਣ ਤੋਂ ਰੋਕਣ ਲਈ ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ।

ਗੁਰਦੁਆਰਾ ਅਕਾਲਗੜ੍ਹ ਸਾਹਿਬ ਸਨੌਰ ਦੇ ਗੇਟ ਨੇੜੇ ਸੀਵਰੇਜ ਹੌਦੀ ਬਣਾਉਣ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਬੂਟਾ ਸਿੰਘ, ਜੀ.ਬੀ. ਸਿੰਘ ਪੰਮੀ ਪਟਵਾਰੀ, ਜਥੇਦਾਰ ਸੁਖਦੇਵ ਸਿੰਘ, ਸੇਵਾਦਾਰ ਮਨਜੀਤ ਸਿੰਘ ਅਤੇ ਸੰਗਤਾਂ। ਤਸਵੀਰ : ਮੋਹਣ ਸਿੰਘ ਭੱਟੀ 17-09-2026
ਸਨੌਰ, 16 ਸਤੰਬਰ (ਮੋਹਣ ਸਿੰਘ ਭੱਟੀ)- ਇਤਿਹਾਸਕ ਗੁਰਦੁਆਰਾ ਅਕਾਲਗੜ੍ਹ ਸਾਹਿਬ, ਸਨੌਰ ਦੇ ਮੁੱਖ ਗੇਟ ਨੇੜੇ ਸੀਵਰੇਜ ਦੀ ਖੁੱਲ੍ਹੀ ਹੌਦੀ ਬਣਾਏ ਜਾਣ ਦੇ ਵਿਰੋਧ ਵਿਚ ਗੁਰਦੁਆਰਾ ਪ੍ਰਬੰਧਕਾਂ, ਸੇਵਾਦਾਰਾਂ, ਪਰਜਾਪਤ ਬਰਾਦਰੀ ਦੇ ਆਗੂਆਂ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਕੱਤਰ ਹੋਈਆਂ ਸੰਗਤਾਂ ਨੇ ਨਗਰ ਕੌਂਸਲ ਪ੍ਰਸ਼ਾਸਨ ਅਤੇ ਸੰਬੰਧਿਤ ਠੇਕੇਦਾਰ ਦੀ ਮਨਮਾਨੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਗੁਰੂ ਘਰ ਦੀ ਪਵਿੱਤਰਤਾ ਭੰਗ ਹੋਣ ਤੋਂ ਰੋਕਣ ਲਈ ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗੇਟ ’ਤੇ ਸੇਵਾ ਨਿਭਾ ਰਹੇ ਸੇਵਾਦਾਰ ਮਨਜੀਤ ਸਿੰਘ ਨੇ ਦੋਸ਼ ਲਾਇਆ ਕਿ ਗੁਰਦੁਆਰਾ ਪ੍ਰਬੰਧਕਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਠੇਕੇਦਾਰ ਦੀ ਲੇਬਰ ਵਲੋਂ ਪੁਰਾਣੇ ਨਾਲੇ ਦੀ ਸਫ਼ਾਈ ਕੀਤੇ ਬਿਨਾਂ, ਜੁਆਇੰਟਾਂ ’ਤੇ ਬਿਨਾਂ ਰਿੰਗ ਤੇ ਸੀਮਿੰਟ ਲਗਾਏ ਅਤੇ ਬਿਨਾਂ ਲੈਵਲ ਚੈੱਕ ਕੀਤੇ ਛੋਟੇ ਪਾਈਪ ਪਾ ਦਿੱਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਇਹ ਸਾਰੇ ਗ਼ਲਤ ਪਾਏ ਗਏ ਪਾਈਪ ਤੁਰੰਤ ਪੁੱਟੇ ਜਾਣ, ਪੁਰਾਣੇ ਨਾਲੇ ਉੱਪਰ ਨਵਾਂ ਲੈਂਟਰ ਪਾਇਆ ਜਾਵੇ ਅਤੇ ਗੁਰਦੁਆਰਾ ਸਾਹਿਬ ਦੇ ਗੇਟ ਨੇੜੇ ਬਣਾਈ ਜਾ ਰਹੀ ਹੌਦੀ ਨੂੰ ਇੱਥੋਂ ਦੂਰ ਤਬਦੀਲ ਕੀਤਾ ਜਾਵੇ। ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਪਰਜਾਪਤ ਬਰਾਦਰੀ ਦੇ ਪ੍ਰਧਾਨ ਬੂਟਾ ਸਿੰਘ, ਸਨੌਰ ਸੁਧਾਰ ਸੰਘਰਸ਼ ਕਮੇਟੀ ਦੇ ਪ੍ਰਧਾਨ ਤੇ ਮਨੁੱਖੀ ਅਧਿਕਾਰ ਪੰਜਾਬ ਕੋਰ ਕਮੇਟੀ ਪਟਿਆਲਾ ਦੇ ਮੈਂਬਰ ਜੀ. ਬੀ. ਸਿੰਘ ਪੰਮੀ ਪਟਵਾਰੀ ਅਤੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਚੇਅਰਮੈਨ ਜਥੇਦਾਰ ਸੁਖਦੇਵ ਸਿੰਘ ਨੇ ਕਿਹਾ ਕਿ ਸ਼ਮਸ਼ਾਨਘਾਟ ਰੋਡ ’ਤੇ ਬਣੇ ਮੇਨਹੋਲਾਂ ਵਿਚੋਂ ਅਕਸਰ ਗੰਦਾ ਪਾਣੀ ਓਵਰਫ਼ਲੋ ਹੋ ਕੇ ਸੜਕ ’ਤੇ ਫੈਲ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁੱਝ ਲੋਕਾਂ ਨੇ ਪੀਰ ਗਲੀ ਨੇੜਿਉਂ ਪੁਰਾਣਾ ਖੁੱਲ੍ਹਾ ਸੀਮਿੰਟ ਨਾਲਾ ਦੋ ਥਾਵਾਂ ਤੋਂ ਤੋੜ ਕੇ ਨੱਕਾ ਲਗਾ ਦਿੱਤਾ ਹੈ ਤੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਜਾਂਦੀ ਸੜਕ ’ਤੇ ਗੰਦਾ ਪਾਣੀ ਛੱਡ ਕੇ ਰਸਤਾ ਖ਼ਰਾਬ ਕਰ ਦਿੱਤਾ ਹੈ। ਆਗੂਆਂ ਨੇ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਵਿਭਾਗੀ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਸੰਗਤਾਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਗੁਰਦੁਆਰਾ ਅਕਾਲਗੜ੍ਹ ਸਾਹਿਬ ਤੋਂ ਗੁੱਗਾ ਮਾੜੀ ਮੋੜ ਤੱਕ 100 ਐੱਮ.ਐੱਮ. (100ਮਮ) ਕੰਕਰੀਟ ਜਾਂ ਇੰਟਰਲਾਕ ਟਾਈਲਾਂ ਵਾਲੀ ਮਜ਼ਬੂਤ ਸੜਕ ਤੁਰੰਤ ਬਣਾਈ ਜਾਵੇ। ਇਸ ਰੋਸ ਪ੍ਰਦਰਸ਼ਨ ਵਿਚ ਨਿਰੰਜਨ ਸਿੰਘ ਮੁਲਾਜ਼ਮ ਹਾਂਡਾ ਪੈਲੇਸ, ਗੁਰਦੁਆਰਾ ਸਾਹਿਬ ਦੇ ਸੇਵਾਦਾਰ, ਇਲਾਕੇ ਦੇ ਦੁਕਾਨਦਾਰ ਅਤੇ ਵੱਡੀ ਗਿਣਤੀ ਵਿਚ ਮੁਹੱਲਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਧਰਨੇ ’ਚ ਸਮਾਣਾ ਤੋਂ ਕਾਂਗਰਸ ਵਰਕਰਾਂ ਦੀ ਵੱਡੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।