17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸ਼ਹਿਰ ਦੀਆਂ ਸੜਕਾਂ ’ਤੇ ਮੰਗਤਿਆਂ ਦੀ ਭਰਮਾਰ, ਲੋਕ ਪ੍ਰੇਸ਼ਾਨ

ਪਟਿਆਲਾ, 16 ਸਤੰਬਰ (ਗੁਰਵਿੰਦਰ ਸਿੰਘ ਔਲਖ)- ਸ਼ਹਿਰ ਦੀਆਂ ਪ੍ਰਮੁੱਖ ਸੜਕਾਂ, ਚੌਕਾਂ, ਬਾਜ਼ਾਰਾਂ ਤੇ ਧਾਰਮਿਕ ਸਥਾਨਾਂ ਦੇ ਆਲ਼ੇ ਦੁਆਲੇ ਵਧ ਰਹੀ ਭਿਖਾਰੀਆਂ ਦੀ ਗਿਣਤੀ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟ੍ਰੈਫ਼ਿਕ ਸਿਗਨਲਾਂ ’ਤੇ ਵਾਹਨਾਂ ਦੇ ਅੱਗੇ ਆ ਕੇ ਪੈਸੇ ਮੰਗਣ ਤੋਂ ਲੈ ਕੇ ਦੁਕਾਨਾਂ ਤੇ ਬਾਜ਼ਾਰਾਂ ਵਿਚ ਲੋਕਾਂ ਦਾ ਪਿੱਛਾ ਕਰਨ ਤੱਕ ਦੀਆਂ ਘਟਨਾਵਾਂ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਅਜੀਤ ਡੈਸਕ 17-09-2026
ਪਟਿਆਲਾ, 16 ਸਤੰਬਰ (ਗੁਰਵਿੰਦਰ ਸਿੰਘ ਔਲਖ)- ਸ਼ਹਿਰ ਦੀਆਂ ਪ੍ਰਮੁੱਖ ਸੜਕਾਂ, ਚੌਕਾਂ, ਬਾਜ਼ਾਰਾਂ ਤੇ ਧਾਰਮਿਕ ਸਥਾਨਾਂ ਦੇ ਆਲ਼ੇ ਦੁਆਲੇ ਵਧ ਰਹੀ ਭਿਖਾਰੀਆਂ ਦੀ ਗਿਣਤੀ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟ੍ਰੈਫ਼ਿਕ ਸਿਗਨਲਾਂ ’ਤੇ ਵਾਹਨਾਂ ਦੇ ਅੱਗੇ ਆ ਕੇ ਪੈਸੇ ਮੰਗਣ ਤੋਂ ਲੈ ਕੇ ਦੁਕਾਨਾਂ ਤੇ ਬਾਜ਼ਾਰਾਂ ਵਿਚ ਲੋਕਾਂ ਦਾ ਪਿੱਛਾ ਕਰਨ ਤੱਕ ਦੀਆਂ ਘਟਨਾਵਾਂ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਮਾਮਲਾ ਹੁਣ ਸਿਰਫ਼ ਭੀਖ ਮੰਗਣ ਤੱਕ ਸੀਮਤ ਨਹੀਂ ਰਿਹਾ ਸਗੋਂ ਸ਼ਹਿਰ ਦੀ ਵਿਵਸਥਾ ਤੇ ਜਨਤਕ ਸੁਰੱਖਿਆ ਨਾਲ ਵੀ ਜੁੜਦਾ ਜਾ ਰਿਹਾ ਹੈ। ਸ਼ਹਿਰ ਵਾਸੀਆਂ ਅਨੁਸਾਰ ਕੁੱਝ ਮੰਗਤੇ ਅਜਿਹੇ ਵੀ ਹਨ ਜੋ ਪੈਸੇ ਨਾ ਦੇਣ ’ਤੇ ਬਦ-ਅਸੀਸ ਦੇਣ ਜਾਂ ਮਾੜੇ ਸ਼ਬਦ ਬੋਲਣ ਦਾ ਡਰ ਪੈਦਾ ਕਰਦੇ ਹਨ। ਇਸ ਕਾਰਨ ਕਈ ਲੋਕ ਆਪਣੀ ਮਰਜ਼ੀ ਨਾ ਹੋਣ ਦੇ ਬਾਵਜੂਦ ਮਜਬੂਰੀਵਸ ਉਨ੍ਹਾਂ ਨੂੰ ਪੈਸੇ ਦੇ ਦਿੰਦੇ ਹਨ। ਖ਼ਾਸ ਕਰਕੇ ਚੌਂਕਾਂ ’ਤੇ ਲਾਲ ਬੱਤੀ ਦੌਰਾਨ ਅਚਾਨਕ ਵਾਹਨਾਂ ਦੇ ਸ਼ੀਸ਼ੇ ਖੜਕਾ ਕੇ ਪੈਸੇ ਮੰਗਣ ਕਾਰਨ ਵਾਹਨ ਚਾਲਕਾਂ ’ਚ ਵੀ ਘਬਰਾਹਟ ਪੈਦਾ ਹੋ ਜਾਂਦੀ ਹੈ। ਦੂਜੇ ਪਾਸੇ ਆਵਾਜਾਈ ਦੇ ਨਿਯਮਾਂ ਦੀ ਪਾਲਨਾ ਕਰਵਾਉਣ ਲਈ ਚੌਂਕਾਂ ’ਚ ਖੜ੍ਹੇ ਸਰਕਾਰੀ ਮੁਲਾਜ਼ਮ ਵੀ ਇਨ੍ਹਾਂ ਦੀਆਂ ਹਰਕਤਾਂ ਤੋਂ ਪਾਸੇ ਵੱਟੀਂ ਖੜੇ ਹੁੰਦੇ ਹਨ। ਦੂਜੇ ਪਾਸੇ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਕੁੱਝ ਕੁ ਮੰਗਤਿਆਂ ਵਲੋਂ ਚੌਂਕਾਂ ’ਚ ਇਸ ਤਰ੍ਹਾਂ ਦਾ ਕਬਜ਼ਾ ਕੀਤਾ ਹੋਇਆ ਵਿਖਾਈ ਦਿੰਦਾ ਹੈ, ਜੇਕਰ ਕੋਈ ਵਿਅਕਤੀ ਚੰਗੇ ਕੰਮ ਲਈ ਪੈਸੇ ਇਕੱਠੇ ਕਰਨ ਲਈ ਖੜ੍ਹਦਾ ਹੈ ਤਾਂ ਉਸ ਨੂੰ ਟੋਲੀਆਂ ਰਾਹੀਂ ਡਰਾ ਧਮਕਾ ਕੇ ਭਜਾ ਦਿੱਤਾ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਦੇ ਕੁੱਝ ਬਾਹਰੀ ਹਿੱਸਿਆਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਰਾਤ ਸਮੇਂ ਦੂਜੇ ਰਾਜਾਂ ਤੋਂ ਆਏ ਲੋਕਾਂ ਵਲੋਂ ਤਰਪਾਲਾਂ ਤੇ ਹੋਰ ਸਮਾਨ ਦੀ ਮਦਦ ਨਾਲ ਆਰਜ਼ੀ ਝੁੱਗੀਆਂ ਬਣਾਈਆਂ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਇਨ੍ਹਾਂ ਥਾਵਾਂ ’ਤੇ ਕਈ ਪਰਿਵਾਰ ਰਾਤ ਗੁਜ਼ਾਰਦੇ ਹਨ ਅਤੇ ਹੌਲੀ-ਹੌਲੀ ਇਹ ਆਰਜ਼ੀ ਟਿਕਾਣੇ ਪੱਕੇ ਡੇਰਿਆਂ ਦਾ ਰੂਪ ਧਾਰਨ ਕਰਦੇ ਦਿਖਾਈ ਦੇ ਰਹੇ ਹਨ। ਲੋਕਾਂ ਦਾ ਸਵਾਲ ਹੈ ਕਿ ਸ਼ਹਿਰ ਵਿਚ ਆਉਣ ਵਾਲੇ ਅਜਿਹੇ ਵਿਅਕਤੀਆਂ ਦੀ ਪਛਾਣ, ਰਜਿਸਟ੍ਰੇਸ਼ਨ ਅਤੇ ਉਨਾਂ ਦੇ ਰਹਿਣ-ਸਹਿਣ ਸੰਬੰਧੀ ਕੋਈ ਵਿਵਸਥਿਤ ਪ੍ਰਬੰਧ ਹੈ ਜਾਂ ਨਹੀਂ ਜੇਕਰ ਹੈ ਤਾਂ ਇਸ ਦੀ ਨਿਗਰਾਨੀ ਕੌਣ ਕਰ ਰਿਹਾ ਹੈ? ਕਈ ਵਿਭਾਗ, ਪਰ ਜ਼ਿੰਮੇਵਾਰੀ ਕਿਸ ਦੀ?- ਲੋਕਾਂ ਨੇ ਕਿਹਾ ਕਿ ਭੀਖ ਮੰਗਣ ਵਾਲਿਆਂ ਵਿਚ ਅਸਲ ਲੋੜਵੰਦਾਂ ਦੀ ਮਦਦ ਹੋਣੀ ਚਾਹੀਦੀ ਹੈ ਪਰ ਇਸ ਦੇ ਨਾਲ ਸ਼ਹਿਰ ਦੀਆਂ ਸੜਕਾਂ, ਚੌਕਾਂ ਤੇ ਜਨਤਕ ਥਾਵਾਂ ਨੂੰ ਅਜਿਹੀ ਸਥਿਤੀ ਤੋਂ ਮੁਕਤ ਕਰਵਾਉਣ ਲਈ ਪ੍ਰਸ਼ਾਸਨ ਨੂੰ ਠੋਸ ਤੇ ਲਗਾਤਾਰ ਕਾਰਵਾਈ ਕਰਨੀ ਚਾਹੀਦੀ ਹੈ।
ਪਿਛਲੀ ਖ਼ਬਰ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪੂਜਾ ਸਿਆਲ, ਐਡੀਸ਼ਨਲ ਕਮਿਸ਼ਨਰ ਸਿਮਰਪ੍ਰੀਤ ਕੌਰ ਦੇ ਆਦੇਸ਼ ਤਹਿਤ ਨਿਗਮ ਦਾ ਸਖ਼ਤ ਐਕਸ਼ਨ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਪੰਚਮੀ ਦੇ ਦਿਹਾੜੇ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਮੱਥਾ ਟੇਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।