ਗੱਡੀ ਤੇ ਆਟੋ ਦੀ ਹੋਈ ਟੱਕਰ, ਇਕ ਦੀ ਮੌਤ
ਪਟਿਆਲਾ, 15 ਸਤੰਬਰ (ਮਨਦੀਪ ਸਿੰਘ ਖਰੌੜ)-ਸੰਗਰੂਰ ਰੋਡ ਸਥਿਤ ਮਹਿਮਦਪੂਰ ਮੰਡੀ ਲਾਗੇ ਇਕ ਗੱਡੀ ਚਾਲਕ ਨੇ ਆਟੋ ਨੂੰ ਟੱਕਰ ਮਾਰਨ ਉਪਰੰਤ ਆਟੋ ਬਿਜਲੀ ਦੇ ਖੰਭੇ ਟਕਰਾਉਣ ਕਾਰਨ ਇਕ ਸਵਾਰ ਦੀ ਮੌਤ ਹੋ ਗਈ ਤੇ ਬਾਕੀ ਦੇ ਸੱਟਾਂ ਲੱਗੀਆਂ। ਉਕਤ ਸ਼ਿਕਾਇਤ ਚਰਨਜੀਤ ਸਿੰਘ ਨੇ ਥਾਣਾ ਪਸਿਆਣਾ ’ਚ ਦਰਜ ਕਰਵਾਈ ਕਿ ਉਸ ਦੇ ਪਿਤਾ ਗੁਰਧਿਆਨ ਸਿੰਘ ਹੋਰ ਸਵਾਰੀਆਂ ਸਮੇਤ ਆਟੋ ਵਿਚ ਸੰਗਰੂਰ ਰੋਡ ਲਾਗੇ ਮਹਿਮਦਪਰੂ ਮੰਡੀ ਲਾਗੇ ਜਾ ਰਹੇ ਸੀ।
ਅਜੀਤ ਡੈਸਕ
16-09-2026