ਰਕੇਸ਼ ਕੁਮਾਰ ਬੱਗਾ ਦਾ ਮੈਨੀਫੈਸਟੋ ਰੋਡਮੈਪ ਜਨਤਕ
ਕਿਹਾ- ਮਿਸ਼ਨ 2027 ਚੋਣ ਵਾਅਦੇ ਤੱਕ ਸੀਮਤ ਨਹੀਂ, ਲੋਕ ਹਿਤੈਸੀ ਫੈਸਲੇ ਲਵਾਂਗੇ
ਭੁੱਨਰਹੇੜੀ, 14 ਸਤੰਬਰ (ਧਨਵੰਤ ਸਿੰਘ)- ਹਲਕਾ ਸਨੌਰ ਤੋਂ ਆਜ਼ਾਦ ਉਮੀਦਵਾਰ ਵਜੋਂ ਉੱਭਰ ਰਹੇ ਰਾਕੇਸ਼ ਕੁਮਾਰ ਬੱਗਾ ਨੇ ਮਿਸ਼ਨ 2027 ਨੂੰ ਲੈ ਕੇ ਹਲਕੇ ਦੇ ਵਿਕਾਸ ਤੇ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਲਈ ਆਪਣਾ ਮੈਨੀਫੈਸਟੋ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸਨੌਰ ਹਲਕੇ ਨੂੰ ਵਿਕਾਸ, ਰੁਜ਼ਗਾਰ, ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਮਜ਼ਬੂਤ ਬਣਾਉਣਾ ਹੈ।
ਭੁੱਨਰਹੇੜੀ, 14 ਸਤੰਬਰ (ਧਨਵੰਤ ਸਿੰਘ)- ਹਲਕਾ ਸਨੌਰ ਤੋਂ ਆਜ਼ਾਦ ਉਮੀਦਵਾਰ ਵਜੋਂ ਉੱਭਰ ਰਹੇ ਰਾਕੇਸ਼ ਕੁਮਾਰ ਬੱਗਾ ਨੇ ਮਿਸ਼ਨ 2027 ਨੂੰ ਲੈ ਕੇ ਹਲਕੇ ਦੇ ਵਿਕਾਸ ਤੇ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਲਈ ਆਪਣਾ ਮੈਨੀਫੈਸਟੋ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸਨੌਰ ਹਲਕੇ ਨੂੰ ਵਿਕਾਸ, ਰੁਜ਼ਗਾਰ, ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਮਜ਼ਬੂਤ ਬਣਾਉਣਾ ਹੈ। ਬੱਗਾ ਵੱਲੋਂ ਐਲਾਨੇ ਸੰਕਲਪਾਂ ਵਿੱਚ ਕੱਚੇ ਮਕਾਨਾਂ ਨੂੰ ਪੱਕਾ ਕਰਨਾ ਅਤੇ ਹਰ ਬੇਘਰ ਤੇ ਜ਼ਰੂਰਤਮੰਦ, ਗ਼ਰੀਬ ਪਰਿਵਾਰ ਨੂੰ 5-5 ਮਰਲੇ ਦੇ ਰਿਹਾਇਸ਼ੀ ਪਲਾਟ ਦੇਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਲੋਕਾਂ ਦੀ ਫ਼ਸਲ ਨੂੰ ਸੁਰੱਖਿਅਤ ਰੱਖਣ ਲਈ ਹਲਕੇ ਵਿੱਚ ਫੈਕਟਰੀਆਂ ਅਤੇ ਵੱਡੇ ਆਧੁਨਿਕ ਕੋਲਡ ਸਟੋਰ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਦੇ ਮੈਨੀਫੈਸਟੋ ਅਨੁਸਾਰ ਹਲਕਾ ਸਨੌਰ ਵਿੱਚ ਲੜਕੀਆਂ ਲਈ 2 ਨਵੇਂ ਕਾਲਜ ਖੋਲ੍ਹੇ ਜਾਣਗੇ। ਨੌਜਵਾਨਾਂ ਦੀ ਬੇਰੁਜ਼ਗਾਰੀ ਖ਼ਤਮ ਕਰਨਾ ਅਤੇ ਸਨੌਰ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣਾ ਮੁੱਖ ਤਰਜੀਹ ਹੋਵੇਗੀ। ਕਿਸਾਨੀ ਅਤੇ ਜਵਾਨੀ ਦੀ ਤਰੱਕੀ ਲਈ ਹਲਕੇ ਵਿੱਚ ਇੱਕ ਗੰਨਾ ਮਿੱਲ ਲਗਾਉਣ ਦਾ ਵੀ ਸੰਕਲਪ ਲਿਆ ਗਿਆ। ਬੱਗਾ ਨੇ ਕਿਹਾ ਕਿ ਦੇਵੀਗੜ੍ਹ ਰੋਡ ਅਤੇ ਚੀਕਾਂ ਮਾਰਗ ਨੂੰ ਡਬਲ ਕਰਕੇ ਟ੍ਰੈ ਬਹਾਦਰਗੜ੍ਹ ਕਿਲ੍ਹੇ ਦੇ ਸਾਹਮਣੇ ਤੋਂ ਦੌਣ ਕਲਾਂ ਸਟੇਸ਼ਨ ਤੱਕ ਕੱਚੀ ਸੜਕ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਹੈ।ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਨਸ਼ਾ-ਮੁਕਤੀ ਕੇਂਦਰਾਂ ਅਤੇ ਕੌਂਸਲਿੰਗ ਰਾਹੀਂ ਭਟਕੇ ਨੌਜਵਾਨਾਂ ਨੂੰ ਮੁੱਖ ਧਾਰਾ ਨਾਲ ਜੋੜਨ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਬਿਹਤਰ ਸਿਹਤ ਸਹੂਲਤਾਂ ਲਈ ਹਲਕੇ ਵਿੱਚ 2 ਵੱਡੇ ਆਧੁਨਿਕ ਹਸਪਤਾਲ ਬਣਾਏ ਜਾਣਗੇ, ਦੇਵੀਗੜ ਅਤੇ ਚੀਕਾਂ ਮਾਰਗ ਡਬਲ ਕਰਵਾਕੇ ਆਵਾਜਾਈ ਸਹੂਲਤਾਂ ਦੇਣ ਦਾ ਦਾ ਸੰਕਲਪ ਵੀ ਮੈਨੀਫੈਸਟੋ ਵਿੱਚ ਸ਼ਾਮਲ ਕੀਤਾ ਗਿਆ। ਰਾਕੇਸ਼ ਕੁਮਾਰ ਬੱਗਾ ਨੇ ਕਿਹਾ ਕਿ ਦੇਵੀਗੜ੍ਹ (ਹਲਕਾ ਸਨੌਰ) ਵਿਖੇ ਬਣੀ ਨਗਰ ਪੰਚਾਇਤ ਨੂੰ ਭੰਗ ਕਰਨ ਦੀ ਮੰਗ ਉਹ ਵਿਧਾਨ ਸਭਾ ਦੇ ਸਦਨ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਚੁੱਕਣਗੇ। ਉਨ੍ਹਾਂ ਕਿਹਾ ਕਿ ਇਹ ਮੈਨੀਫੈਸਟੋ ਸਿਰਫ਼ ਚੋਣੀ ਵਾਅਦਿਆਂ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਹਲਕੇ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਦਾ ਰੋਡਮੈਪ ਹੋਵੇਗਾ।