05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਆਸ਼ਾ ਵਰਕਰ ਤੇ ਫੈਸਲੀਟੇਟਰ ਯੂਨੀਅਨ ਵਲੋਂ ਕੰਮ ਛੋੜ ਹੜਤਾਲ ਅੱਜ ਤੋਂ

ਪਟਿਆਲਾ, 4 ਸਤੰਬਰ (ਮਨਦੀਪ ਸਿੰਘ ਖਰੌੜ)- ਕਿਰਨਦੀਪ ਕੌਰ ਪੰਜੋਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਰੋੜਗੜ੍ਹ, ਪੰਜਾਬ ਕੈਸ਼ੀਅਰ ਜਸਵੀਰ ਕੌਰ ਭਾਦਸੋਂ, ਜਰਨਲ ਸਕੱਤਰ ਮਮਤਾ ਫੈਸਿਲੀਟੇਟਰ ਪਟਿਆਲਾ ਦੀ ਅਗਵਾਈ ਵਿਚ ਪੂਰੇ ਜ਼ਿਲ੍ਹੇ ਵਿਚ ਐਸ. ਐਮ.

ਅਜੀਤ ਡੈਸਕ 05-09-2026
ਪਟਿਆਲਾ, 4 ਸਤੰਬਰ (ਮਨਦੀਪ ਸਿੰਘ ਖਰੌੜ)- ਕਿਰਨਦੀਪ ਕੌਰ ਪੰਜੋਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਰੋੜਗੜ੍ਹ, ਪੰਜਾਬ ਕੈਸ਼ੀਅਰ ਜਸਵੀਰ ਕੌਰ ਭਾਦਸੋਂ, ਜਰਨਲ ਸਕੱਤਰ ਮਮਤਾ ਫੈਸਿਲੀਟੇਟਰ ਪਟਿਆਲਾ ਦੀ ਅਗਵਾਈ ਵਿਚ ਪੂਰੇ ਜ਼ਿਲ੍ਹੇ ਵਿਚ ਐਸ.ਐਮ.ਓ. ਅਤੇ ਸਿਵਲ ਸਰਜਨ ਨੂੰ ਮੰਗ ਪੱਤਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਕੱਲ੍ਹ 5 ਸਤੰਬਰ ਤੋਂ 15 ਸਤੰਬਰ ਤੱਕ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵਲੋਂ ਕੰਮ ਛੋੜ ਹੜਤਾਲ ਕੀਤੀ ਜਾ ਰਹੀ ਹੈ ਇਸ ਹੜਤਾਲ ਦਾ ਅਸਰ ਸਭ ਤੋਂ ਜ਼ਿਆਦਾ ਵਧ ਜ਼ੋਖ਼ਮ ਗਰਭਵਤੀ ਔਰਤਾਂ ਜੱਚਾ ਬੱਚਾ ਦੇ ਟੀਕਾਕਰਨ ਅਤੇ ਜੱਚਾ ਬੱਚਾ ਦੀ ਦੇਖਭਾਲ ਅਤੇ ਟੀਬੀ ਦੇ ਮਰੀਜ਼ਾਂ ’ਤੇ ਪਵੇਗਾ । ਇਸ ਹੜਤਾਲ ਤੋਂ ਹੋਣ ਵਾਲੇ ਨੁਕਸਾਨਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗ ਦੀ ਹੋਵੇਗੀ। ਇਸ ਮੌਕੇ ਹਾਜ਼ਰ ਵਰਕਰਾਂ ਦੇ ਜਿਲਾ ਮੀਤ ਪ੍ਰਧਾਨ ਸੰਤੋਸ ਰਾਣੀ ਸੂਲਰ, ਪ੍ਰੈਸ ਸਕੱਤਰ ਨੀਲਮ ਸ਼ਰਮਾ ਦੁੱਧਨਸਾਧਾਂ, ਆਸ਼ਾ ਫੈਸਿਲੀਟੇਟਰ, ਬਲਜਿੰਦਰ ਕੌਰ ਆਸ਼ਾ ਦੁੱਧਨਸਾਧਾਂ ਬਲਾਕ ਹਰਪਾਲਪੁਰ ਪ੍ਰਧਾਨ ਮਨਪ੍ਰੀਤ ਕੌਰ ਅਲਾਲਮਾਜਰਾ, ਮੀਤ ਪ੍ਰਧਾਨ ਰੁਪਿੰਦਰ ਕੌਰ ਬਘੌਰਾ, ਬਲਾਕ ਕੈਸ਼ੀਅਰ ਮਨਦੀਪ ਕੌਰ ਹਰਪਾਲਪੁਰ, ਬਲਾਕ ਕਾਲੋਮਾਜਰਾ, ਸੀਨੀਅਰ ਪ੍ਰਧਾਨ ਕਰਮਜੀਤ ਕੌਰ ਪ੍ਰਧਾਨ ਨਰਿੰਦਰ ਕੌਰ, ਮੀਤ ਪ੍ਰਧਾਨ ਹਰਦੀਪ ਕੌਰ ਕਾਲੋਮਾਜਰਾ, ਬਲਾਕ ਪ੍ਰਧਾਨ ਕੁਲਵੀਰ ਕੌਰ ਰਾਜਪੁਰਾ, ਸ਼ੁਤਰਾਣਾ ਬਲਾਕ ਪ੍ਰਧਾਨ ਜਸਵਿੰਦਰ ਕੌਰ, ਜਰਨਲ ਸਕੱਤਰ ਕੁਲਵੰਤ ਕੌਰ ਸ਼ੁਤਰਾਣਾ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਪੀ. ਪੀ. ਸੀ. ਬੀ. ਦੇ ਮਿਸ਼ਨ ਕਲੀਨ ਪਟਿਆਲਾ ਤਹਿਤ ਵਲੰਟੀਅਰਾਂ ਨੇ ਪਟਿਆਲਾ ਦੀਆਂ ਸੜਕਾਂ ਤੋਂ ਕੂੜਾ ਚੁੱਕਿਆ ਅਗਲੀ ਖ਼ਬਰ ਵੱਖ-ਵੱਖ ਥਾਈਂ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ ‘ਏਕ ਸ਼ਾਮ ਕਨ੍ਹਈਆ ਕੇ ਨਾਮ’ ਭਾਰਤੀਯ ਜਨਮ ਅਸ਼ਟਮੀ ਸੰਸਥਾ ਵਲੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।