04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਭੋਗ ’ਤੇ ਵਿਸ਼ੇਸ਼- ਰਘਬੀਰ ਸਿੰਘ ਅਨੰਦਪੁਰੀ

ਢੰਡਾਰੀ ਕਲਾਂ/ਲੁਧਿਆਣਾ- ਬੜੇ ਹੀ ਸ਼ਾਂਤ, ਨਿਮਰ ਤੇ ਦਿਆਲੂ ਸੁਭਾਅ ਦੇ ਮਾਲਕ ਰਘਬੀਰ ਸਿੰਘ ਅਨੰਦਪੁਰੀ ਦਾ ਜਨਮ 18 ਨਵੰਬਰ 1937 ਨੂੰ ਪਿਤਾ ਸਵ: ਗਿਆਨੀ ਹਿੰਮਤ ਸਿੰਘ ਰਮਤਾ ਦੇ ਗ੍ਰਹਿ ਅਤੇ ਮਾਤਾ ਸਵ: ਨਰਿੰਦਰ ਕੌਰ ਦੀ ਕੁੱਖੋਂ ਹੋਇਆ। ਆਪ ਨੇ ਲੰਮਾ ਸਮਾਂ ਸਿੰਚਾਈ ਵਿਭਾਗ ਪਟਿਆਲਾ ਵਿਚ ਬਤੌਰ ਐਸ.

ਅਜੀਤ ਡੈਸਕ 04-09-2026
ਢੰਡਾਰੀ ਕਲਾਂ/ਲੁਧਿਆਣਾ- ਬੜੇ ਹੀ ਸ਼ਾਂਤ, ਨਿਮਰ ਤੇ ਦਿਆਲੂ ਸੁਭਾਅ ਦੇ ਮਾਲਕ ਰਘਬੀਰ ਸਿੰਘ ਅਨੰਦਪੁਰੀ ਦਾ ਜਨਮ 18 ਨਵੰਬਰ 1937 ਨੂੰ ਪਿਤਾ ਸਵ: ਗਿਆਨੀ ਹਿੰਮਤ ਸਿੰਘ ਰਮਤਾ ਦੇ ਗ੍ਰਹਿ ਅਤੇ ਮਾਤਾ ਸਵ: ਨਰਿੰਦਰ ਕੌਰ ਦੀ ਕੁੱਖੋਂ ਹੋਇਆ। ਆਪ ਨੇ ਲੰਮਾ ਸਮਾਂ ਸਿੰਚਾਈ ਵਿਭਾਗ ਪਟਿਆਲਾ ਵਿਚ ਬਤੌਰ ਐਸ. ਡੀ. ਓ. ਵਜੋਂ ਸੇਵਾਵਾਂ ਨਿਭਾਈਆਂ। ਆਪ ਨੂੰ ‘ਦਸ਼ਮੇਸ਼ ਪਿਤਾ ਦੇ ਸਿਦਕੀ ਸਿੱਖ ਤੇ ਧਰਮ ਸੰਤ ਯੁੱਧ’ ਨਾਮਕ ਪੁਸਤਕ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਭਾਈ ਵੀਰ ਸਿੰਘ ਪੁਰਸਕਾਰ 2001 ਵਿਚ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਆਪ ਨੇ ਇਤਿਹਾਸ ਦੇ ਅਣਗੌਲੇ ਪੱਤਰੇ, ਮਹਾਨ ਸੂਫੀ ਸੰਤ ਪੀਰ ਬੁੱਧੂ ਸ਼ਾਹ, ਸਢੌਰਾ ਅਤੇ ਪੰਜਾਬੀ ਕਵੀ ਅਤੇ ਲੇਖਕ ਗਿਆਨੀ ਹਿੰਮਤ ਸਿੰਘ ‘ਰਮਤਾ’, ਪੁਸਤਕਾਂ ਲਿਖੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਤਿਹਾਸਕ ਕਲਗੀ ਦੀ ਖੋਜ ਕਰਨ ਵਿਚ ਆਪ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਆਪ ਇਕ ਸੱਚੇ ਸਿੱਖ ਸਨ ਤੇ ਭਾਈ ਮੋਤੀ ਰਾਮ ਮਹਿਰਾ ਟਰੱਸਟ ਸ੍ਰੀ ਫ਼ਤਿਹਗੜ੍ਹ ਸਾਹਿਬ, ਫਰੀਡਮ ਫਾਈਟਰਜ਼ ਐਸੋਸੀਏਸ਼ਨ ਪਟਿਆਲਾ, ਸੀਨੀਅਰ ਸਿਟੀਜਨ ਆਰਗੇਨਾਈਜ਼ੇਸ਼ਨ ਪਟਿਆਲਾ ਅਤੇ ਲਿਖਾਰੀ ਸਭਾ, ਭਾਸ਼ਾ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਜੁੜੇ ਹੋਏ ਸਨ। ਆਪ ਦੀ ਦੂਸਰੀ ਸ਼ਾਦੀ ਬੀਬੀ ਗੁਰਬਖਸ਼ ਕੌਰ ਨਾਲ ਹੋਈ। ਪਹਿਲੀ ਸ਼ਾਦੀ ਤੋਂ ਆਪ ਦੇ ਗ੍ਰਹਿ ਇਕ ਬੇਟੀ ਰਮਿੰਦਰ ਕੌਰ ਤੇ ਦੂਸਰੀ ਸ਼ਾਦੀ ਤੋਂ ਦੋ ਸਪੁੱਤਰ ਬਰਜਿੰਦਰ ਸਿੰਘ ਤੇ ਬਲਜੀਤ ਸਿੰਘ ਨੇ ਜਨਮ ਲਿਆ। ਆਪ ਨੇ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਚੰਗੇ ਘਰਾਂ ਵਿਚ ਵਿਆਹਿਆ। ਆਪ ਦੇ ਭਰਾ ਅਮਰਦਪਿੰਦਰ ਸਿੰਘ, ਕਮਲਰਵਿੰਦਰ ਸਿੰਘ, ਦਰਸ਼ਨ ਸਿੰਘ, ਭੈਣ ਪ੍ਰਿਤਪਾਲ ਕੌਰ ਤੇ ਜਵਾਈ ਨਿਰਮਲ ਕੁਮਾਰ ਵੀ ਆਪ ਵਾਂਗ ਸਮਾਜ ਸੇਵੀ ਕੰਮਾਂ ਵਿਚ ਮੋਹਰੀ ਰੋਲ ਅਦਾ ਕਰ ਰਹੇ ਹਨ। ਆਪ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਆਪ ਨਮਿਤ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਆਦਰਸ਼ ਨਗਰ, ਅਬਲੋਵਾਲ ਰੋਡ ਪਟਿਆਲਾ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ। - ਜਸਵੀਰ ਸਿੰਘ ਬੰਗਾ
ਪਿਛਲੀ ਖ਼ਬਰ ਜੱਜ ਮਾਡਰਨ ਸਕੂਲ ’ਚ ਜਨਮ ਅਸ਼ਟਮੀ ਮਨਾਈ ਅਗਲੀ ਖ਼ਬਰ ਹੈਲਿਕਸ ਸਕੂਲ ’ਚ ਅਧਿਆਪਕ ਦਿਵਸ ਦੇ ਸਬੰਧ ’ਚ ਸਮਾਗਮ ਰੋਟਰੀ ਕੁਇਨਜ਼ ਕਲੱਬ ਨੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।