02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਨਸ਼ੇੜੀਆਂ ਨੇ ਬਜ਼ੁਰਗ ਤੋਂ ਨਕਦੀ ਤੇ ਮੋਬਾਈਲ ਖੋਹ ਕੇ ਨਹਿਰ ’ਚ ਸੁੱਟਿਆ

ਪਟਿਆਲਾ, 1 ਸਤੰਬਰ (ਮਨਦੀਪ ਸਿੰਘ ਖਰੌੜ)- ਇੱਥੋਂ ਦੇ ਪਿੰਡ ਰੋੜਗੜ੍ਹ ਲਾਗੇ ਬਜ਼ੁਰਗ ਤੋਂ 25 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਖੋਹਣ ਤੋਂ ਬਾਅਦ ਉਸ ਨੂੰ ਨਸ਼ੇੜੀਆਂ ਵਲੋਂ ਨਹਿਰ ’ਚ ਸੁੱਟੇ ਜਾਣ ਦੇ ਦੋਸ਼ ਪਰਿਵਾਰਕ ਮੈਂਬਰਾਂ ਨੇ ਲਗਾਏ ਹਨ। ਇਸ ਸੰਬੰਧੀ ਪੀੜਤ ਦੇ ਲੜਕੇ ਗੁਰਦਿੱਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਲੇਰ ਸਿੰਘ ਘਰੋਂ ਸਮਾਨ ਲੈਣ ਲਈ ਨਿਕਲੇ ਸੀ ਤੇ ਰੋੜਗੜ੍ਹ ਤੋਂ ਚਲੈਲਾਂ ਰੋਡ ’ਤੇ ਨਹਿਰ ਦੇ ਪੁਲ ਲਾਗੇ ਦੋ ਨਸ਼ੇੜੀਆਂ ਨੇ ਉਨ੍ਹਾਂ ਤੋਂ ਨਕਦੀ ਅਤੇ ਮੋਬਾਈਲ ਖੋਹ ਲਿਆ ਪਰ ਜਦੋਂ ਉਨ੍ਹਾਂ ਦੇ ਪਿਤਾ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੇ ਪਿਤਾ ਨੂੰ ਨਹਿਰ ’ਚ ਸੁੱਟ ਦਿੱਤਾ।

ਦਲੇਰ ਸਿੰਘ ਦੀ ਪੁਰਾਣੀ ਤਸਵੀਰ 02-09-2026
ਪਟਿਆਲਾ, 1 ਸਤੰਬਰ (ਮਨਦੀਪ ਸਿੰਘ ਖਰੌੜ)- ਇੱਥੋਂ ਦੇ ਪਿੰਡ ਰੋੜਗੜ੍ਹ ਲਾਗੇ ਬਜ਼ੁਰਗ ਤੋਂ 25 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਖੋਹਣ ਤੋਂ ਬਾਅਦ ਉਸ ਨੂੰ ਨਸ਼ੇੜੀਆਂ ਵਲੋਂ ਨਹਿਰ ’ਚ ਸੁੱਟੇ ਜਾਣ ਦੇ ਦੋਸ਼ ਪਰਿਵਾਰਕ ਮੈਂਬਰਾਂ ਨੇ ਲਗਾਏ ਹਨ। ਇਸ ਸੰਬੰਧੀ ਪੀੜਤ ਦੇ ਲੜਕੇ ਗੁਰਦਿੱਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਲੇਰ ਸਿੰਘ ਘਰੋਂ ਸਮਾਨ ਲੈਣ ਲਈ ਨਿਕਲੇ ਸੀ ਤੇ ਰੋੜਗੜ੍ਹ ਤੋਂ ਚਲੈਲਾਂ ਰੋਡ ’ਤੇ ਨਹਿਰ ਦੇ ਪੁਲ ਲਾਗੇ ਦੋ ਨਸ਼ੇੜੀਆਂ ਨੇ ਉਨ੍ਹਾਂ ਤੋਂ ਨਕਦੀ ਅਤੇ ਮੋਬਾਈਲ ਖੋਹ ਲਿਆ ਪਰ ਜਦੋਂ ਉਨ੍ਹਾਂ ਦੇ ਪਿਤਾ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੇ ਪਿਤਾ ਨੂੰ ਨਹਿਰ ’ਚ ਸੁੱਟ ਦਿੱਤਾ। ਲੜਕੇ ਨੇ ਦੱਸਿਆ ਕਿ ਜਦੋਂ ਪਿਤਾ ਕਾਫ਼ੀ ਦੇਰ ਤੱਕ ਘਰ ਵਾਪਸ ਨਹੀਂ ਆਏ ਤਾਂ ਉਹ ਘਰੋਂ ਨਿਕਲਿਆ ਤਾਂ ਉਸ ਦੇ ਪਿਤਾ ਦੀ ਇਕ ਚੱਪਲ ਨਹਿਰ ਲਾਗੇ ਪਈ ਸੀ ਤੇ ਉੱਥੇ ਦੋ ਨਸ਼ੇੜੀ ਖੜ੍ਹੇ ਸੀ। ਜਦੋਂ ਉਸ ਨੇ ਆਪਣੇ ਪਿਤਾ ਦਾ ਫ਼ੋਨ ਮਿਲਾਇਆ ਤਾਂ ਫ਼ੋਨ ਦੀ ਘੰਟੀ ਉਨ੍ਹਾਂ ਦੀ ਜੇਬ ’ਚ ਵੱਜੀ। ਜਦੋਂ ਉਸ ਨੇ ਨਸ਼ੇੜੀਆਂ ਤੋਂ ਪੁੱਛਿਆ ਕਿ ਉਸ ਦੇ ਪਿਤਾ ਦਾ ਫ਼ੋਨ ਤੁਹਾਡੇ ਕੋਲ ਕਿਵੇਂ ਹੈ ਤਾਂ ਉਹ ਗੋਲ-ਮੋਲ ਜਵਾਬ ਦੇਣ ਲੱਗੇ ਕਿ ਤੁਹਾਡੇ ਪਿਤਾ ਨਹਿਰ ’ਚ ਛਾਲ ਮਾਰ ਗਏ ਹਨ। ਜਦੋਂ ਉਸ ਨੇ ਸਖ਼ਤੀ ਨਾਲ ਪੁੱਛਿਆ ਤਾਂ ਉਹ ਗੱਲਾਂ ਬਦਲਣ ਲੱਗੇ ਤਾਂ ਉਸ ਨੇ ਕਿਹਾ ਕਿ ਇਹ ਸਾਰੀ ਜਾਣਕਾਰੀ ਤੁਸੀਂ ਪੁਲਿਸ ਨੂੰ ਦੱਸੋ। ਉਹ ਦੋਨੋਂ ਨਸ਼ੇੜੀਆਂ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਥਾਣਾ ਬਖ਼ਸ਼ੀਵਾਲਾ ਲੈ ਆਇਆ। ਜਦੋਂ ਉਹ ਮੁਨਸ਼ੀ ਕੋਲ ਗਿਆ ਤਾਂ ਇੰਨੇ ’ਚ ਮੁਲਜ਼ਮ ਫ਼ਰਾਰ ਹੋ ਗਏ। ਗੁਰਦਿੱਤ ਸਿੰਘ ਨੇ ਦੱਸਿਆ ਕਿ ਪੈਸੇ ਖੋਹਣ ਦੌਰਾਨ ਉਸ ਦੇ ਪਿਤਾ ਨੇ ਉਨ੍ਹਾਂ ਨੂੰ ਪਛਾਣ ਲਿਆ ਸੀ ਕਿ ਇਕ ਤਾਂ ਉਨ੍ਹਾਂ ਦੇ ਪਿੰਡ ਦਾ ਲੜਕਾ ਹੈ ਤੇ ਇਕ ਲਾਗਲੇ ਪਿੰਡ ਦਾ ਹੈ। ਪਹਿਚਾਣ ਜ਼ਾਹਿਰ ਹੋਣ ਦੇ ਡਰ ਤੋਂ ਉਨ੍ਹਾਂ ਦੋਨਾਂ ਨੇ ਉਸ ਦੇ ਪਿਤਾ ਨੂੰ ਨਹਿਰ ’ਚ ਸੁੱਟਿਆ ਹੈ। ਦਲੇਰ ਸਿੰਘ ਦੀ ਗੋਤਾਖੋਰਾਂ ਵਲੋਂ ਭਾਲ ਕੀਤੀ ਜਾ ਰਹੀ ਹੈ। ਇਸ ਸੰਬੰਧੀ ਉਨ੍ਹਾਂ ਨੇ ਪੁਲਿਸ ਨੂੰ ਦਸ ਦਿੱਤਾ ਹੈ ਪਰ ਹਾਲੇ ਤਕ ਕੋਈ ਕਾਰਵਾਈ ਨਹੀਂ ਹੋਈ। ਇਸ ਸੰਬੰਧੀ ਜਦੋਂ ਡੀ.ਐਸ.ਪੀ.-2 ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਰਾਬਤਾ ਨਹੀਂ ਹੋ ਸਕਿਆ।
ਪਿਛਲੀ ਖ਼ਬਰ ਰੋਟਰੀ ਕਲੱਬ ਪਟਿਆਲਾ ਮਿਡਟਾਊਨ ਵਲੋਂ ਤੀਜ ਸਮਾਰੋਹ ਅਗਲੀ ਖ਼ਬਰ ਜ਼ਿਲ੍ਹਾ ਬਾਰ ਕੌਂਸਲ ਦੀ ਪ੍ਰਧਾਨਗੀ ਲਈ ਤਿੰਨ ਉਮੀਦਵਾਰਾਂ ਨੇ ਭਰੇ ਕਾਗਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।