02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਤੀਆਂ ਦੇ ਪ੍ਰੋਗਰਾਮ ਮੌਕੇ ‘ਸਖ਼ੀਆਂ ਨਾਲ ਮਿਲਣੀ ਸਮਾਗਮ’ ਕਰਵਾਇਆ

ਸਨੌਰ, 1 ਸਤੰਬਰ (ਸੋਖਲ)- ਸਨੌਰ ਅਧੀਨ ਜੋੜੀਆਂ ਸੜਕਾਂ ਨਿੱਜੀ ਪੈਲਸ ਚ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ ‘ਤੀਆਂ ਦਾ ਤਿਉਹਾਰ’ ਤੇ ਸਖ਼ੀਆਂ ਨਾਲ ਮਿਲਣੀ ਸਮਾਗਮ’ ਕਰਵਾਇਆ ਗਿਆ। ਹਲਕੇ ਭਰ ਤੋਂ ਵੱਡੀ ਗਿਣਤੀ ਵਿਚ ਪਹੁੰਚੀਆਂ ਮਹਿਲਾਵਾਂ, ਮੁਟਿਆਰਾਂ ਤੇ ਸਖ਼ੀਆਂ ਦੀ ਭਾਰੀ ਗਿਣਤੀ ਕਾਰਨ ਇਸ ਸਮਾਗਮ ਨੇ ਇਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ।

ਅਜੀਤ ਡੈਸਕ 02-09-2026
ਸਨੌਰ, 1 ਸਤੰਬਰ (ਸੋਖਲ)- ਸਨੌਰ ਅਧੀਨ ਜੋੜੀਆਂ ਸੜਕਾਂ ਨਿੱਜੀ ਪੈਲਸ ਚ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ ‘ਤੀਆਂ ਦਾ ਤਿਉਹਾਰ’ ਤੇ ਸਖ਼ੀਆਂ ਨਾਲ ਮਿਲਣੀ ਸਮਾਗਮ’ ਕਰਵਾਇਆ ਗਿਆ। ਹਲਕੇ ਭਰ ਤੋਂ ਵੱਡੀ ਗਿਣਤੀ ਵਿਚ ਪਹੁੰਚੀਆਂ ਮਹਿਲਾਵਾਂ, ਮੁਟਿਆਰਾਂ ਤੇ ਸਖ਼ੀਆਂ ਦੀ ਭਾਰੀ ਗਿਣਤੀ ਕਾਰਨ ਇਸ ਸਮਾਗਮ ਨੇ ਇਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ। ਪ੍ਰੋਗਰਾਮ ਦੌਰਾਨ ਮੋਨਿਕਾ ਸ਼ਰਮਾ ਸੂਬਾ ਸੰਯੁਕਤ ਸਕੱਤਰ ਪੰਜਾਬ, ਵੀਰਪਾਲ ਕੌਰ ਚਹਿਲ ਜ਼ੋਨ ਇੰਚਾਰਜ ਮਹਿਲਾ ਵਿੰਗ, ਆਰਤੀ ਗੁਪਤਾ ਜ਼ਿਲ੍ਹਾ ਇੰਚਾਰਜ ਮਹਿਲਾ ਵਿੰਗ, ਦੀਪਮਾਲਾ ਦੁੱਗਲ ਜ਼ਿਲ੍ਹਾ ਸਕੱਤਰ ਮਹਿਲਾ ਵਿੰਗ, ਰਾਣੀ ਸਰਪੰਚ ਉਪ ਜ਼ਿਲ੍ਹਾ ਇੰਚਾਰਜ ਮਹਿਲਾ ਵਿੰਗ, ਬਲਵਿੰਦਰ ਕੌਰ ਸਰਪੰਚ ਹਲਕਾ ਕੋਆਰਡੀਨੇਟਰ ਮਹਿਲਾ ਵਿੰਗ ਤੋਂ ਇਲਾਵਾ ਬਲਾਕ ਪ੍ਰਧਾਨਾਂ ਵਿੱਚ ਰਜਿੰਦਰ ਕੌਰ, ਮੰਮਤਾ ਦੇਵੀ, ਮਨਜੀਤ ਕੌਰ, ਕੁਲਵੰਤ ਕੌਰ, ਤਰਨਪ੍ਰੀਤ ਕੌਰ, ਗੁਰਪ੍ਰੀਤ ਕੋਰ, ਪੂਨਮ ਸੈਣੀ, ਕਮਲਜੀਤ ਕੌਰ, ਪੂਜਾ ਰਾਣੀ, ਕਿਰਨਾ ਕੌਰ, ਗੁਰਮੇਲ ਕੌਰ, ਰਜਿੰਦਰ ਕੌਰ, ਚਰਨਜੀਤ ਕੌਰ, ਰਾਣੀਕੌਰ, ਗੁਰਜੀਤ ਕੌਰ, ਸੋਨੀਆ, ਹਰਪ੍ਰੀਤ ਕੌਰ, ਪਰਮਜੀਤ ਕੌਰ, ਪਲਵਿੰਦਰ ਕੌਰ, ਵੀਰ ਕੌਰ, ਲਵਲੀਨ ਕੌਰ, ਬਲਜੀਤ ਕੌਰ, ਹਰਜੀਤ ਕੌਰ, ਨਿਸ਼ਾ ਕੌਰ, ਰੇਖਾ ਰਾਣੀ, ਜਸਵਿੰਦਰ ਕੌਰ, ਹਰਪ੍ਰੀਤ ਕੌਰ, ਕਰਮਜੀਤ ਕੌਰ, ਜਤਿੰਦਰਪਾਲ ਕੋਰ, ਸ਼ਾਲੂ ਰਾਣੀ, ਗੁਰਮੀਤ ਕੌਰ ਤੋਂ ਇਲਾਵਾ ਹਲਕਾ ਸਨੌਰ ਦੇ ਸ਼ਹਿਰੀ ਤੇ ਪੇਂਡੂ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਮਾਗਮ ਦੌਰਾਨ ਧੀਆਂ-ਭੈਣਾਂ ਤੇ ਸਖ਼ੀਆਂ ਵਲੋਂ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਗਿੱਧਾ, ਭੰਗੜਾ ਤੇ ਬੋਲੀਆਂ ਪਾ ਕੇ ਤੀਆਂ ਦੇ ਤਿਉਹਾਰ ਦਾ ਖ਼ੂਬ ਆਨੰਦ ਮਾਣਿਆ ਗਿਆ। ਇਸ ਮੌਕੇ ਹਾਜ਼ਰ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਣਜੋਧ ਸਿੰਘ ਹਡਾਣਾ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮਹਿਲਾਵਾਂ ਦੇ ਮਾਣ-ਸਤਿਕਾਰ, ਸੁਰੱਖਿਆ ਤੇ ਆਰਥਿਕ ਸਸ਼ਕਤੀਕਰਨ ਲਈ ਲਗਾਤਾਰ ਇਤਿਹਾਸਕ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹਲਕਾ ਸਨੌਰ ਦੀ ਮਹਿਲਾ ਸ਼ਕਤੀ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਸਮੂਹ ਮਾਤਾਵਾਂ, ਭੈਣਾਂ ਅਤੇ ਸਖ਼ੀਆਂ ਦਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਪ੍ਰੋਗਰਾਮ ਦੌਰਾਨ ਹੋਰਨਾਂ ਤੋਂ ਇਲਾਵਾ ‘ਆਪ’ ਦੇ ਅਹੁਦੇਦਾਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਪ੍ਰਧਾਨ, ਸਰਪੰਚ-ਪੰਚ ਤੇ ਹਲਕੇ ਦੇ ਪਤਵੰਤੇ ਲੋਕ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਪਿਛਲੀ ਖ਼ਬਰ ਸੁਖਚੈਨ ਸਿੰਘ ਖਹਿਰਾ ਦਾ ਤਬਾਦਲਾ ਕੀਤੇ ਜਾਣ ਦੀ ਨਿੰਦਾ ਅਗਲੀ ਖ਼ਬਰ ਪ੍ਰੋ. ਹਿਮੇਂਦਰ ਭਾਰਤੀ ਨੇ ਪੰਜਾਬੀ ’ਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।