ਹੋਲੀ ਮੈਰੀ ਸਕੂਲ ਦੀਆਂ ਲੜਕੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਜਿੱਤੇ ਸੋਨ ਤਗਮੇ
ਬਨੂੜ, 28 ਅਗਸਤ (ਭੁਪਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਹੋਲੀ ਮੈਰੀ ਸਕੂਲ ਦੇ ਖੋ ਖੋ ਅੰਡਰ-14 ਤੇ 17 ਲੜਕੀਆਂ ਦੀ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮੇ ਜਿੱਤੇ ਹਨ। ਇਹ ਸ਼ਾਨਦਾਰ ਜਿੱਤ ਨੌਜਵਾਨ ਖਿਡਾਰੀਆਂ ਦੇ ਅਟੁੱਟ ਸਮਰਪਣ, ਅਨੁਸ਼ਾਸਨ, ਦ੍ਰਿੜ ਇਰਾਦੇ, ਸਖ਼ਤ ਮਿਹਨਤ ਅਤੇ ਮਜ਼ਬੂਤ ਟੀਮ ਭਾਵਨਾ ਨੂੰ ਦਰਸਾਉਂਦੀ ਹੈ।
ਬਨੂੜ, 28 ਅਗਸਤ (ਭੁਪਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਹੋਲੀ ਮੈਰੀ ਸਕੂਲ ਦੇ ਖੋ ਖੋ ਅੰਡਰ-14 ਤੇ 17 ਲੜਕੀਆਂ ਦੀ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮੇ ਜਿੱਤੇ ਹਨ। ਇਹ ਸ਼ਾਨਦਾਰ ਜਿੱਤ ਨੌਜਵਾਨ ਖਿਡਾਰੀਆਂ ਦੇ ਅਟੁੱਟ ਸਮਰਪਣ, ਅਨੁਸ਼ਾਸਨ, ਦ੍ਰਿੜ ਇਰਾਦੇ, ਸਖ਼ਤ ਮਿਹਨਤ ਅਤੇ ਮਜ਼ਬੂਤ ਟੀਮ ਭਾਵਨਾ ਨੂੰ ਦਰਸਾਉਂਦੀ ਹੈ। ਉਨ੍ਹਾਂ ਦੇ ਸ਼ਲਾਘਾਯੋਗ ਪ੍ਰਦਰਸ਼ਨ ਨੇ ਪੂਰੇ ਸਕੂਲ ਲਈ ਬਹੁਤ ਮਾਣ ਅਤੇ ਖੁਸ਼ੀ ਲਿਆਂਦੀ ਹੈ। ਸਕੂਲ ਡਾਇਰੈਕਟਰ ਸੀਸੀ ਦੇਵਾਸੀ ਤੇ ਪ੍ਰਿੰਸੀਪਲ ਸਾਇਨੀ ਦੇਵਾਸੀ ਨੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਇਸ ਜਿੱਤ ਦਾ ਸਿਹਰਾ ਸਕੂਲ ਅਧਿਆਪਕ ਨਿਰਮੈਲ ਸਿੰਘ ਨੂੰ ਦਿੱਤਾ। ਜਿਨ੍ਹਾਂ ਦੀ ਮਿਹਨਤ ਸਦਕਾ ਸਕੂਲ ਦੀਆਂ ਟੀਮਾਂ ਨੇ ਇਹ ਮੁਕਾਮ ਹਾਸਿਲ ਕੀਤਾ। ਇਸ ਮੌਕੇ ਜੇਤੂ ਟੀਮਾਂ ਤੇ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਸਾਇਨੀ ਦੇਵਾਸੀ ਨੇ ਕਿਹਾਕਿ ਆਉਣ ਵਾਲੇ ਦਿਨਾਂ ਵਿਚ ਸਕੂਲ ਦੇ ਹੋਰ ਖਿਡਾਰੀ ਸੋਨ ਤਮਗੇ ਜਿੱਤ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨਗੇ।