28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ’ਚ ਪਰਚਾ ਦਰਜ

ਰਾਜਪੁਰਾ, 27 ਅਗਸਤ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ’ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਮੁਦੈਲਾ ਰਾਜਵੰਤ ਕੌਰ ਪਤਨੀ ਵਿਜੇ ਕੁਮਾਰ ਵਾਸੀ ਨੋਗਾਵਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੁਦੈਲਾ ਦਾ ਪਤੀ ਗੁਰਪ੍ਰੀਤ ਸਿੰਘ ਪਾਸ ਨੌਕਰੀ ਕਰਦਾ ਸੀ।

ਅਜੀਤ ਡੈਸਕ 28-08-2026
ਰਾਜਪੁਰਾ, 27 ਅਗਸਤ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ’ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਮੁਦੈਲਾ ਰਾਜਵੰਤ ਕੌਰ ਪਤਨੀ ਵਿਜੇ ਕੁਮਾਰ ਵਾਸੀ ਨੋਗਾਵਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੁਦੈਲਾ ਦਾ ਪਤੀ ਗੁਰਪ੍ਰੀਤ ਸਿੰਘ ਪਾਸ ਨੌਕਰੀ ਕਰਦਾ ਸੀ। ਵਿਜੇ ਕੁਮਾਰ ਨੇ ਘਰ ਦੇ ਖਰਚੇ ਲਈ ਗੁਰਪ੍ਰੀਤ ਸਿੰਘ ਤੋਂ ਪੈਸੇ ਮੰਗੇ ਸਨ ਜੋ ਗੁਰਪ੍ਰੀਤ ਸਿੰਘ ਨੇ ਪੈਸੇ ਨਹੀਂ ਦਿੱਤੇ ਅਤੇ ਕਿਹਾ ਕਿ ਵਿਜੇ ਕੁਮਾਰ ਕੋਲ ਪੈਸੇ ਪਹਿਲਾਂ ਹੀ ਵੱਧ ਗਏ ਹੋਏ ਹਨ। ਇਸ ’ਤੇ ਗੁਰਪ੍ਰੀਤ ਸਿੰਘ ਨੇ ਵਿਜੇ ਕੁਮਾਰ ਨਾਲ ਗਾਲੀ ਗਲੋਚ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਵਿਜੇ ਕੁਮਾਰ ਕੰਮ ’ਤੇ ਨਹੀਂ ਗਿਆ। ਗੁਰਪ੍ਰੀਤ ਸਿੰਘ ਨੇ ਉਸ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਅਤੇ ਨਾ ਦੇਣ ਦੀ ਸੂਰਤ ਵਿਚ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਜਿਸ ਕਰਕੇ ਮੁਦੈਲਾ ਦੇ ਪਤੀ ਨੇ ਪਿੰਡ ਦੇ ਹਰਦੀਪ ਸਿੰਘ ਪਾਸੋਂ 32000 ਰੁਪਏ ਲੈ ਕੇ ਗੁਰਪ੍ਰੀਤ ਸਿੰਘ ਨੂੰ ਦੇ ਦਿੱਤੇ। ਸ਼ਿਕਾਇਤ ਮੁਤਾਬਿਕ ਬਾਅਦ ਵਿਚ ਕਥਿਤ ਦੋਸ਼ੀ ਨੇ ਕੰਮ ਤੋਂ ਹਟ ਜਾਣ ਕਾਰਨ ਮੁਦੈਲਾ ਦੇ ਪਤੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਿਸ ਕਾਰਨ ਮੁਦੇਲਾ ਦਾ ਪਤੀ ਡਿਪਰੈਸ਼ਨ ਵਿਚ ਆ ਗਿਆ। ਜੋ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ ਅਤੇ ਕਾਫੀ ਦੇਰ ਭਾਲ ਕਰਨ ’ਤੇ ਵੀ ਨਹੀਂ ਮਿਲਿਆ। ਬਾਅਦ ਵਿਚ ਮੁਦੈਲਾ ਦੇ ਪਤੀ ਦੀ ਲਾਸ਼ ਪਿੰਡ ਦੇ ਹਰਦੀਪ ਸਿੰਘ ਦੇ ਖੇਤ ਵਿਚ ਖੜੇ ਬਰਸਾਤੀ ਪਾਣੀ ਦੇ ਟੋਏ ਵਿਚੋਂ ਮਿਲੀ ਹੈ। ਇਸ ਲਈ ਸ਼ੰਭੂ ਪੁਲਿਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ ਵਾਸੀ ਨੋਗਾਵਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਜੱਜ ਮਾਡਰਨ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਨਾਭਾ ਵਿਖੇ ਐਸ.ਆਈ.ਆਰ. 2026 ਦਾ ਕੰਮ ਸੁਚੱਜੇ, ਪਾਰਦਰਸ਼ੀ ਤੇ ਯੋਜਨਾਬੱਧ ਢੰਗ ਨਾਲ ਚੱਲ ਰਿਹਾ ਹੈ - ਐਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।