04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸੇਂਟ ਕਬੀਰ ਕਾਲਜ ਆਫ ਐਜੂਕੇਸ਼ਨ ਕੌਲੀ ਵਿਖੇ ਨਵੇਂ ਸੈਸ਼ਨ ਦਾ ਆਗਾਜ਼

ਬਹਾਦਰਗੜ੍ਹ ,3 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਸੇਂਟ ਕਬੀਰ ਕਾਲਜ ਆਫ ਐਜੂਕੇਸ਼ਨ ਕੌਲੀ ਵਿਖੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੀ ਅਗਵਾਈ ਹੇਠ ਨਵੇਂ ਸੈਸ਼ਨ ਦੇ ਆਗਾਜ਼ ਦੌਰਾਨ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ।

ਅਜੀਤ ਡੈਸਕ 04-10-2026
ਬਹਾਦਰਗੜ੍ਹ ,3 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਸੇਂਟ ਕਬੀਰ ਕਾਲਜ ਆਫ ਐਜੂਕੇਸ਼ਨ ਕੌਲੀ ਵਿਖੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੀ ਅਗਵਾਈ ਹੇਠ ਨਵੇਂ ਸੈਸ਼ਨ ਦੇ ਆਗਾਜ਼ ਦੌਰਾਨ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੌਰਾਨ ਕਾਲਜ ਵਿੱਚ ਆਏ ਨਵੇਂ ਵਿਦਿਆਰਥੀਆਂ ਨੂੰ ਕੈਂਪਸ ਦੀਆਂ ਗਤੀਵਿਧੀਆਂ, ਬੀ. ਐੱਡ. ਦੇ ਸਿਲੇਬਸ, ਐਨ.ਐਸ.ਐਸ. ਕੈਂਪ, ਅਨੁਸ਼ਾਸ਼ਨ, ਅੰਤਰਰਾਸ਼ਟਰੀ ਯੁਵਕ ਮੇਲੇ ਬਾਰੇ ਅਤੇ ਸਮੂਹ ਅਧਿਆਪਕਾਂ ਅਤੇ ਕਾਲਜ ਦੇ ਮੈਂਬਰਾਂ ਦੀ ਜਾਣ-ਪਛਾਣ ਕਰਵਾਈ ਗਈ। ਨਵਾਂ ਸੈਸ਼ਨ 2026-28 ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਕਾਲਜ ਮੈਨੇਜਮੈਂਟ, ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨੇ ਇੱਕ ਮਨ ਚਿੱਤ ਹੋ ਕੇ ਸੁਖਮਨੀ ਸਾਹਿਬ, ਆਨੰਦ ਸਾਹਿਬ ਦਾ ਪਾਠ ਤੇ ਕੀਰਤਨ ਸੁਣਿਆ ਜਿਸ ਵਿੱਚ ਗ੍ਰੰਥੀ ਸਾਹਿਬ ਵੱਲੋਂ ਕਾਲਜ ਦੀ ਸਫਲਤਾ, ਸਟਾਫ ਮੈਂਬਰ ਤੇ ਵਿਦਿਆਰਥੀਆਂ ਦੀ ਤੰਦਰੁਸਤੀ ਬੱਚਿਆਂ ਲਈ ਵਿਦਿਆਦਾਨ, ਕਾਲਜ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ ਵਾਈਸ ਚੇਐਰਮੈਨ ਬਲਜਿੰਦਰ ਸਿੰਘ ਮਾਨਸ਼ਾਹੀਆ, ਮੈਨੇਜਿੰਗ ਡਾਇਰੈਕਟਰ ਲਾਲ ਸਿੰਘ ਟਿਵਾਣਾ ਅਤੇ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਬੱਚਿਆਂ ਦੇ ਨਵੇਂ ਸੈਸ਼ਨ ਵਿੱਚ ਆਉਣ ਦਾ ਸਵਾਗਤ ਕੀਤਾ ਅਤੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਚੰਗਾ ਅਧਿਆਪਕ ਬਣਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਵਿਦਿਆਰਥੀ ਤੇ ਸਮੂਹ ਸਟਾਫ ਮੈਂਬਰ ਸ਼ਾਮਿਲ ਸਨ।
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਘਰ- ਘਰ ਜਾ ਕੇ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਬਚਾਅ ਸੰਬੰਧੀ ਕਰ ਰਹੀ ਹੈ ਜਾਗਰੂਕ : ਡਾ. ਬ੍ਰਿ... ਅਗਲੀ ਖ਼ਬਰ ਬਾਕਸਿੰਗ ਕੋਚ ਜਸਵੰਤ ਸਿੰਘ ਦੀ ਕਿਤਾਬ ‘ਮੁੱਕਾ ਏ ਪੰਜਾਬ’ ਉਪ ਕੁਲਪਤੀ ਡਾ. ਪੁਸ਼ਪਿੰਦਰ ਸਿੰਘ ਗਿੱਲ ਵਲੋਂ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।