27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪੰਜਾਬੀ ’ਵਰਸਿਟੀ ਵਿਖੇ ਫ਼ੀਸ ਵਾਧੇ ਵਿਰੋਧੀ ਫਰੰਟ ਨੇ ਉਪ ਕੁਲਪਤੀ ਦਾ ਪੁਤਲਾ ਸਾੜਿਆ

ਪਟਿਆਲਾ, 26 (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ‘ਫੀਸ ਵਾਧੇ ਵਿਰੋਧੀ ਫਰੰਟ’ ਦੇ ਪੱਕੇ ਮੋਰਚੇ ਦੇ 15ਵੇਂ ਦਿਨ ਫਰੰਟ ਦੀਆਂ ਮੰਗਾਂ ਨੂੰ ਨਾ ਮੰਨਣ ਵਾਲੇ ਉਪ-ਕੁਲਪਤੀ ਦਾ ਪੁਤਲਾ ਫੂਕਿਆ ਗਿਆ। ਉਪ ਕੁਲਪਤੀ ਦੇ ਪੁਤਲੇ ’ਤੇ ਵੈਣ ਪਾਉਂਦੇ ਹੋਏ ਵਿਦਿਆਰਥੀਆਂ, ਅਧਿਆਪਕਾਂ ਅਤੇ ਮੁਲਾਜਮਾਂ ਨੇ ਮਿਲਕੇ ਪੁਤਲੇ ਨਾਲ਼ ਯੂਨੀਵਰਸਿਟੀ ਵਿੱਚ ਮਾਰਚ ਕੱਢਿਆ ਅਤੇ ਉਪ ਕੁਲਪਤੀ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ।

ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਦਾ ਪੁਤਲਾ ਸਾੜਦੇ ਹੋਏ ਵਿਦਿਆਰਥੀ। ਅਜੀਤ ਤਸਵੀਰ 27-08-2026

ਪਟਿਆਲਾ, 26 (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ‘ਫੀਸ ਵਾਧੇ ਵਿਰੋਧੀ ਫਰੰਟ’ ਦੇ ਪੱਕੇ ਮੋਰਚੇ ਦੇ 15ਵੇਂ ਦਿਨ ਫਰੰਟ ਦੀਆਂ ਮੰਗਾਂ ਨੂੰ ਨਾ ਮੰਨਣ ਵਾਲੇ ਉਪ-ਕੁਲਪਤੀ ਦਾ ਪੁਤਲਾ ਫੂਕਿਆ ਗਿਆ। ਉਪ ਕੁਲਪਤੀ ਦੇ ਪੁਤਲੇ ’ਤੇ ਵੈਣ ਪਾਉਂਦੇ ਹੋਏ ਵਿਦਿਆਰਥੀਆਂ, ਅਧਿਆਪਕਾਂ ਅਤੇ ਮੁਲਾਜਮਾਂ ਨੇ ਮਿਲਕੇ ਪੁਤਲੇ ਨਾਲ਼ ਯੂਨੀਵਰਸਿਟੀ ਵਿੱਚ ਮਾਰਚ ਕੱਢਿਆ ਅਤੇ ਉਪ ਕੁਲਪਤੀ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ। ਇਸ ਦੌਰਾਨ ਪੁਤਲੇ ਨੂੰ ਉਪ ਕੁਲਪਤੀ ਦਫਤਰ ਅੰਦਰ ਵੀ ਲਿਜਾਇਆ ਗਿਆ ਅਤੇ ਉਥੇ ਰੱਖਕੇ ਵੀ ਵੈਣ ਪਾਏ ਗਏ। ਬੁਲਾਰਿਆਂ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਯੂਨੀਵਰਸਿਟੀ ਦੇ ਲਗਭਗ ਹਰ ਮਹਿਕਮੇ ਦੇ ਬੰਦਿਆਂ ਨੂੰ ਧਰਨੇ ਲਾਉਣੇ ਪੈ ਰਹੇ ਹਨ, ਇਸ ਤੋਂ ਸਾਬਤ ਹੁੰਦਾ ਹੈ ਕਿ ਪ੍ਰਸ਼ਾਸਨ ਯੂਨੀਵਰਸਿਟੀ ਨੂੰ ਚਲਾਉਣ ਤੋਂ ਨਾਕਾਮ ਹੈ। ਉਹ ਵਿਦਿਆਰਥੀਆਂ ਅਤੇ ਸਰਕਾਰੀ ਯੂਨੀਵਰਸਿਟੀ ਦੇ ਹਿੱਤਾਂ ਨੂੰ ਅੱਖੋਂ-ਪਰੋਖੇ ਕਰ ਕੇ ਸਿਰਫ ਸਰਕਾਰ ਦੇ ਖਰਚੇ ਘਟਾਉਣ ਦੇ ਲੇਖੇ ਲੱਗੇ ਹੋਏ ਹਨ ਅਤੇ ਉਨ੍ਹਾਂ ਵਲੋਂ ਸਰਕਾਰ ਤੋਂ ਗਰਾਂਟ ਦੀ ਮੰਗ ਨਹੀ ਕੀਤੀ ਜਾਂਦੀ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦਾ ਸਿੱਖਿਆ ਅਤੇ ਵਿਦਿਆਰਥੀ ਵਿਰੋਧੀ ਚਿਹਰਾ ਹਰ ਦਿਨ ਹੋਰ ਉਜਾਗਰ ਹੋ ਰਿਹਾ ਹੈ। ਪੁਤਲਾ ਫੂਕ ਮੁਜਾਹਰਾ ਵਿਚ ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ ਨੇ ਵੀ ਹਿੱਸਾ ਲਿਆ ਅਤੇ ਪ੍ਰੋ. ਦਲਵੀਰ ਸਿੰਘ ਨੇ ਸੰਬੋਧਨ ਕੀਤਾ। ਮਾਰਚ ਦੌਰਾਨ ਵਿਦਿਆਰਥੀ, ਅਧਿਆਪਕ, ਮੁਲਾਜਮ ਏਕਤਾ ਦੇ ਨਾਅਰੇ ਬੁਲੰਦ ਕੀਤੇ। ਇਸ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੋਂ ਸੰਜੂ ਕੁਮਾਰ, ਦਿਲਪ੍ਰੀਤ ਕੌਰ ਅਤੇ ਹਰਪ੍ਰੀਤ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਤੋਂ ਗੁਰਦਾਸ ਸਿੰਘ ਅਤੇ ਵਕਸ਼ਿਤ ਗਰਗ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਤੋਂ ਰਾਹੁਲ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਤੋਂ ਰਮਨਦੀਪ ਸਿੰਘ, ਪੰਜਾਬ ਸਟੂਡੈਂਟਸ ਫੈਡਰੇਸ਼ਨ ਤੋਂ ਗਗਨਦੀਪ ਸਿੰਘ, ਡੈਮੋਕਰੇਟਿਕ ਸਟੂਡੈਂਟਸ ਔਰਗਨਾਈਜੇਸ਼ਨ ਤੋਂ ਪਾਰਸ਼ ਸਿੰਘ, ਗੁਰਛਿੰਦਰ ਸਿੰਘ, ਅਗਰਗਾਮੀ ਛਾਤਰ ਨੌਜਵਾਨ ਸਭਾ ਤੋਂ ਵਿਕਾਸ ਅਤੇ ਸ਼ਵੇਤਾ, ਪੀ.ਆਰ.ਐੱਸ.ਯੂ. ਤੋਂ ਕੇਸ਼ਵ, ਆਲ ਇੰਡੀਆ ਡੈਮੋਕਰੇਟਿਕ ਸਟੂਡੈਂਟਸ ਔਰਗਨਾਈਜੇਸ਼ਨ ਤੋਂ ਸ਼ਿਵਾਨੀ ਸ਼ੰਕਰ ਅਤੇ ਸੋਪਤੀ ਕਪਾਲ ਸਮੇਤ ਵਿਦਿਆਰਥੀ ਜਥੇਬੰਦੀਆਂ ਦੇ ਆਗੂ, ਪੰਜਾਬੀ ਯੂਨੀਵਰਸਿਟੀ ਅ ਅਤੇ ੲ ਵਰਗ ਕਰਮਚਾਰੀ ਸੰਘ ਤੋਂ ਮੈਡਮ ਸ਼ਰਨ, ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ ਐਸੋਸੀਏਸ਼ਨ (ਪੁਕਟਾ) ਤੋਂ ਅਧਿਆਪਕ ਮੌਜੂਦ ਸਨ।

ਪਿਛਲੀ ਖ਼ਬਰ ਸਨੌਰ ਕਤਲ ਕਾਂਡ ਸੁਲਝਿਆ: ਪੁਲਿਸ ਵਲੋਂ ਦੋ ਸਕੇ ਭਰਾਵਾਂ ਸਮੇਤ ਮੁੱਖ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਜ਼ਮੀਨੀ ਤਕਰਾਰ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਮਗਰੋਂ ਕਤਲ ਦਾ ਕੇਸ ਦਰਜ ਮੁੱਖ ਮੁਲਜ਼ਮ ਹਥਿਆਰ ਸਮੇਤ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।