26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਔਰਤ ਸਮੇਤ 2 ਖ਼ਿਲਾਫ਼ ਛੇੜਛਾੜ ਦੇ ਦੋਸ਼ਾਂ ਤਹਿਤ ਕੇਸ ਦਰਜ

ਪਾਤੜਾਂ, 25 ਅਗਸਤ (ਜਗਦੀਸ਼ ਸਿੰਘ ਕੰਬੋਜ)-ਥਾਣਾ ਘੱਗਾ ਦੀ ਪੁਲਿਸ ਨੇ ਇਕ ਔਰਤ ਦੇ ਬਿਆਨਾਂ ’ਤੇ ਉਸ ਦੀ ਮਾਂ ਤੇ ਇਕ ਹੋਰ ਵਿਅਕਤੀ ਦੇ ਖ਼ਿਲਾਫ਼ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੁੱਦਈ ਲੜਕੀ ਨੇ ਦੱਸਿਆ ਹੈ ਕਿ ਅੰਗਰੇਜ਼ ਸਿੰਘ ਕਰੀਬ 1 ਸਾਲ ਤੋਂ ਮੇਰੀ ਮਾਤਾ ਸਰਬਜੀਤ ਕੌਰ ਨਾਲ ਘਰ ਵਿਚ ਰਹਿ ਰਿਹਾ ਹੈ, ਜੋ ਬੀਤੀ 23 ਅਗਸਤ ਨੂੰ ਜਦੋਂ ਮੈਂ ਆਪਣੇ ਕਮਰੇ ਵਿਚ ਮੌਜੂਦ ਸੀ ਤਾਂ ਅੰਗਰੇਜ਼ ਸਿੰਘ ਘਰ ਆਇਆ ਅਤੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਕੁੱਟਮਾਰ ਕੀਤੀ ਮੇਰੀ ਮਾਂ ਵੀ ਕੋਲ ਹੀ ਖੜ੍ਹੀ ਸੀ ਅਤੇ ਉਸ ਨੇ ਅੰਗਰੇਜ਼ ਸਿੰਘ ਨਾਲ ਰਲ ਕੇ ਮੇਰੀ ਕੁੱਟਮਾਰ ਕੀਤੀ ਹੈ।

ਅਜੀਤ ਡੈਸਕ 26-08-2026
ਪਾਤੜਾਂ, 25 ਅਗਸਤ (ਜਗਦੀਸ਼ ਸਿੰਘ ਕੰਬੋਜ)-ਥਾਣਾ ਘੱਗਾ ਦੀ ਪੁਲਿਸ ਨੇ ਇਕ ਔਰਤ ਦੇ ਬਿਆਨਾਂ ’ਤੇ ਉਸ ਦੀ ਮਾਂ ਤੇ ਇਕ ਹੋਰ ਵਿਅਕਤੀ ਦੇ ਖ਼ਿਲਾਫ਼ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੁੱਦਈ ਲੜਕੀ ਨੇ ਦੱਸਿਆ ਹੈ ਕਿ ਅੰਗਰੇਜ਼ ਸਿੰਘ ਕਰੀਬ 1 ਸਾਲ ਤੋਂ ਮੇਰੀ ਮਾਤਾ ਸਰਬਜੀਤ ਕੌਰ ਨਾਲ ਘਰ ਵਿਚ ਰਹਿ ਰਿਹਾ ਹੈ, ਜੋ ਬੀਤੀ 23 ਅਗਸਤ ਨੂੰ ਜਦੋਂ ਮੈਂ ਆਪਣੇ ਕਮਰੇ ਵਿਚ ਮੌਜੂਦ ਸੀ ਤਾਂ ਅੰਗਰੇਜ਼ ਸਿੰਘ ਘਰ ਆਇਆ ਅਤੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਕੁੱਟਮਾਰ ਕੀਤੀ ਮੇਰੀ ਮਾਂ ਵੀ ਕੋਲ ਹੀ ਖੜ੍ਹੀ ਸੀ ਅਤੇ ਉਸ ਨੇ ਅੰਗਰੇਜ਼ ਸਿੰਘ ਨਾਲ ਰਲ ਕੇ ਮੇਰੀ ਕੁੱਟਮਾਰ ਕੀਤੀ ਹੈ। ਪੁਲਿਸ ਨੇ ਇਨ੍ਹਾਂ ਬਿਆਨਾਂ ਦੇ ਆਧਾਰ ’ਤੇ ਅੰਗਰੇਜ਼ ਸਿੰਘ ਵਾਸੀ ਪਿੰਡ ਸਿਵਨ ਜ਼ਿਲ੍ਹਾ ਕੈਥਲ ਹਰਿਆਣਾ, ਸਰਬਜੀਤ ਕੌਰ ਪਤਨੀ ਅਜੈਬ ਸਿੰਘ ਵਾਸੀ ਪਿੰਡ ਸੋਢੀਵਾਲ ਥਾਣਾ ਘੱਗਾ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਨੀਟ (ਪੀ.ਜੀ.)-2026 ਦੀ ਪ੍ਰੀਖਿਆ ਲਈ ਪਟਿਆਲਾ ਵਿਚ ਕੰਟਰੋਲ ਰੂਮ ਸਥਾਪਤ ਅਗਲੀ ਖ਼ਬਰ ਸੜਕ ਹਾਦਸੇ ’ਚ ਸਾਈਕਲ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।