21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਿੱਖਿਆ ਵਿਭਾਗ ਦੇ ਸਮੂਹ ਅਧਿਆਪਕ ਸਮੂਹਿਕ ਛੁੱਟੀ ਲੈ ਕੇ ਕਰਨਗੇ ਤਹਿਸੀਲ ਪੱਧਰੀ ਰੋਸ ਪ੍ਰਦਰਸ਼ਨ

ਪਟਿਆਲਾ, 20 ਅਗਸਤ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਪਟਿਆਲਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਸਾਂਝੇ ਵਫ਼ਦ ਵਲੋਂ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਪਟਿਆਲਾ ਸ਼ਾਲੂ ਮਹਿਰਾ ਨੂੰ ਸਮੂਹਿਕ ਛੁੱਟੀ ’ਤੇ ਜਾਣ ਸੰਬੰਧੀ ਨੋਟਿਸ ਦਿੱਤੇ ਗਏ, ਇਹ ਨੋਟਿਸ ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੀ ਅਗਵਾਈ ਹੇਠ ਬਣਾਈ ਸਾਂਝੀ ਤਾਲਮੇਲ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਨ ਸੰਬੰਧੀ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਸੱਦੇ ‘ਤੇ ਸੌਂਪੇ ਗਏ ਹਨ ਅਤੇ ਸਮੂਹ ਅਧਿਆਪਕ ਤੇ ਨਾਨ ਟੀਚਿੰਗ ਸਟਾਫ਼ ਸਮੇਤ ਸਕੂਲ ਹੈੱਡ 27 ਅਗਸਤ ਨੂੰ ਸਮੂਹਿਕ ਛੁੱਟੀ ਲੈਂਦੇ ਹੋਏ ਸਕੂਲ ਨਾ ਜਾ ਕੇ ਸਿੱਧਾ ਤਹਿਸੀਲ ਪੱਧਰੀ ਰੋਸ ਮੁਜ਼ਹਾਰਿਆਂ ਦਾ ਹਿੱਸਾ ਬਣਨਗੇ। ਅਧਿਆਪਕਾਂ ਵੱਲੋਂ ਇਹ ਤਹਿਸੀਲ ਪੱਧਰੀ ਰੋਸ ਮੁਜਾਹਰੇ ਪਟਿਆਲਾ, ਨਾਭਾ, ਸਮਾਣਾ, ਪਾਤੜਾਂ ਤੇ ਰਾਜਪੁਰਾ ਸ਼ਹਿਰਾਂ ਵਿਚ ਕੀਤੇ ਜਾਣਗੇ ਅਤੇ ਇਨ੍ਹਾਂ ਦੀ ਤਿਆਰੀ ਵਜੋਂ ਬਲਾਕ ਪੱਧਰ ‘ਤੇ ਸਾਂਝੀਆਂ ਮੀਟਿੰਗਾਂ ਲਗਾਉਣ ਤੋਂ ਬਾਅਦ ਸਕੂਲਾਂ ਵਿਚ ਅਧਿਆਪਕਾਂ ਤੱਕ ਵੀ ਸੁਨੇਹਾ ਪੁੱਜਦਾ ਕੀਤਾ ਜਾਵੇਗਾ।

ਅਜੀਤ ਡੈਸਕ 21-08-2026
ਪਟਿਆਲਾ, 20 ਅਗਸਤ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਪਟਿਆਲਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਸਾਂਝੇ ਵਫ਼ਦ ਵਲੋਂ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਪਟਿਆਲਾ ਸ਼ਾਲੂ ਮਹਿਰਾ ਨੂੰ ਸਮੂਹਿਕ ਛੁੱਟੀ ’ਤੇ ਜਾਣ ਸੰਬੰਧੀ ਨੋਟਿਸ ਦਿੱਤੇ ਗਏ, ਇਹ ਨੋਟਿਸ ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੀ ਅਗਵਾਈ ਹੇਠ ਬਣਾਈ ਸਾਂਝੀ ਤਾਲਮੇਲ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਨ ਸੰਬੰਧੀ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਸੱਦੇ ‘ਤੇ ਸੌਂਪੇ ਗਏ ਹਨ ਅਤੇ ਸਮੂਹ ਅਧਿਆਪਕ ਤੇ ਨਾਨ ਟੀਚਿੰਗ ਸਟਾਫ਼ ਸਮੇਤ ਸਕੂਲ ਹੈੱਡ 27 ਅਗਸਤ ਨੂੰ ਸਮੂਹਿਕ ਛੁੱਟੀ ਲੈਂਦੇ ਹੋਏ ਸਕੂਲ ਨਾ ਜਾ ਕੇ ਸਿੱਧਾ ਤਹਿਸੀਲ ਪੱਧਰੀ ਰੋਸ ਮੁਜ਼ਹਾਰਿਆਂ ਦਾ ਹਿੱਸਾ ਬਣਨਗੇ। ਅਧਿਆਪਕਾਂ ਵੱਲੋਂ ਇਹ ਤਹਿਸੀਲ ਪੱਧਰੀ ਰੋਸ ਮੁਜਾਹਰੇ ਪਟਿਆਲਾ, ਨਾਭਾ, ਸਮਾਣਾ, ਪਾਤੜਾਂ ਤੇ ਰਾਜਪੁਰਾ ਸ਼ਹਿਰਾਂ ਵਿਚ ਕੀਤੇ ਜਾਣਗੇ ਅਤੇ ਇਨ੍ਹਾਂ ਦੀ ਤਿਆਰੀ ਵਜੋਂ ਬਲਾਕ ਪੱਧਰ ‘ਤੇ ਸਾਂਝੀਆਂ ਮੀਟਿੰਗਾਂ ਲਗਾਉਣ ਤੋਂ ਬਾਅਦ ਸਕੂਲਾਂ ਵਿਚ ਅਧਿਆਪਕਾਂ ਤੱਕ ਵੀ ਸੁਨੇਹਾ ਪੁੱਜਦਾ ਕੀਤਾ ਜਾਵੇਗਾ। ਇਸ ਨੋਟਿਸ ਰਾਹੀਂ ਸੂਚਿਤ ਕੀਤਾ ਗਿਆ ਕਿ ਜੇਕਰ ਕਿਸੇ ਵੀ ਅਧਿਆਪਕ ਜਾਂ ਸਕੂਲ ਮੁਖੀ ਨੂੰ ਸਮੂਹਿਕ ਛੁੱਟੀ ਲੈਣ ਤੋਂ ਰੋਕਿਆ ਗਿਆ ਜਾਂ ਦਬਾਅ ਪਾਇਆ ਗਿਆ ਤਾਂ ਇਹ ਸਹਿਣਯੋਗ ਨਹੀਂ ਹੋਵੇਗਾ ਤੇ ਜਿਲ੍ਹਾ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ। ਸਾਂਝਾ ਬਿਆਨ ਜਾਰੀ ਕਰਦੇ ਹੋਏ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਤੋਂ ਵਿਕਰਮ ਦੇਵ ਸਿੰਘ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਤੋਂ ਜਸਵਿੰਦਰ ਸਮਾਣਾ, ਐਲੀਮੈਂਟਰੀ ਟੀਚਰ ਯੂਨੀਅਨ ਤੋਂ ਮਨੋਜ ਘਈ, ਐੱਸ. ਸੀ. ਬੀ. ਸੀ. ਟੀਚਰਜ਼ ਯੂਨੀਅਨ ਤੋਂ ਸੁਖਪਾਲ ਸਿੰਘ, 6635 ਈਟੀਟੀ ਯੂਨੀਅਨ ਤੋਂ ਸ਼ੰਕਰ ਗਿੱਲ, 5994 ਈਟੀਟੀ ਯੂਨੀਅਨ ਤੋਂ ਅਨਮੋਲ ਸਿੰਘ, 4161 ਮਾਸਟਰ ਕਾਡਰ ਯੂਨੀਅਨ ਤੋਂ ਗੁਰਧਿਆਨ ਹਰਿਆਊ, ਹੈੱਡ ਮਾਸਟਰ ਐਸੋਸੀਏਸ਼ਨ ਤੋਂ ਭੁਪਿੰਦਰ ਸਿੰਘ ਕੌੜਾ, ਗੌਰਮਿੰਟ ਲੈਕਚਰਾਰ ਯੂਨੀਅਨ ਤੋਂ ਅਮਰਜੀਤ ਸਿੰਘ ਵਾਲੀਆ, ਬੀਪੀਈਓ ਐਸੋਸੀਏਸ਼ਨ ਤੋਂ ਗੁਰਪ੍ਰੀਤ ਗੋਲਡੀ, ਕੰਪਿਊਟਰ ਟੀਚਰਜ਼ ਯੂਨੀਅਨ ਤੋਂ ਹਨੀ ਗਰਗ ਨੇ ਕਿਹਾ ਕਿ ਕੱਟੇ ਗਏ 37 ਕਿਸਮ ਦੇ ਭੱਤੇ (ਪੇਂਡੂ ਭੱਤਾ ਬਾਰਡਰ ਏਰੀਆ ਭੱਤਾ ਆਦਿ) ਬਹਾਲ ਕਰਨ, 18% ਪੈਂਡਿੰਗ ਮਹਿੰਗਾਈ ਭੱਤਾ ਤੇ ਬਕਾਏ ਜਾਰੀ ਕਰਨ, ਪੰਜਾਬ ਤਨਖਾਹ ਸਕੇਲ ਬਹਾਲ ਕਰਨ ਲਈ ਮਿਤੀ 17-07-2020 ਅਤੇ ਪੂਰੇ ਭੱਤਿਆਂ ਸਹਿਤ ਪਰਖ ਸਮਾਂ ਲਾਗੂ ਕਰਨ ਲਈ ਮਿਤੀ 15-01-2015 ਦੇ ਮਾਰੂ ਪੱਤਰ ਰੱਦ ਕਰਨ, ਪੁਰਾਣੀ ਪੈਨਸ਼ਨ ਸੰਬੰਧੀ 2022 ਵਿੱਚ ਜਾਰੀ ਨੋਟੀਫਿਕੇਸ਼ਨ ਨੂੰ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਜਾਰੀ ਕਰਦੇ ਹੋਏ ਲਾਗੂ ਕਰਨ, ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਮਰਜ ਕਰਨ, ਏ.ਸੀ.ਪੀ. ਦੇ ਲਾਭ ਸਮੇਤ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਜਾਰੀ ਕਰਨ, ਰੀਕਾਸਟ ਸੂਚੀਆਂ ਵਿਚੋਂ ਬਾਹਰ ਕੀਤੇ ਅਧਿਆਪਕਾਂ ਦਾ ਭਵਿੱਖ ਸੁਰੱਖਿਤ ਕਰਨ ਆਦਿ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ,ਰਾਮਸ਼ਰਨ ਅਲੌਹਰਾਂ, ਲਖਵਿੰਦਰ ਸਿੰਘ, ਜਸਪਾਲ ਚੌਧਰੀ, ਹਿੰਮਤ ਸਿੰਘ ਨਾਭਾ, ਰਾਜਿੰਦਰ ਸਮਾਣਾ, ਜਗਪ੍ਰੀਤ ਸਿੰਘ ਭਾਟੀਆ, ਪਰਵੀਨ ਸ਼ਰਮਾਂ, ਸੁਖਵਿੰਦਰ ਕਾਲੀ, ਲੈਕ. ਰਜਿੰਦਰ ਜਵੰਦਾ, ਪਰਮਵੀਰ ਸਿੰਘ, ਕੰਵਲਜੀਤ ਸਿੰਘ, ਦਾਨਿਸ਼ ਭੱਟੀ, ਖੁਸ਼ਪ੍ਰੀਤ ਸਿੰਘ ਲਾਡੀ, ਸੀਮਾਂ ਰਾਣੀ, ਅਮਰੀਕ ਸਿੰਘ ਸਮਾਣਾ, ਭੂਸ਼ਨ ਕੁਮਾਰ, ਜਗਤਾਰ ਸਿੰਘ, ਗੁਰਨੈਬ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਕਾਰਕੁੰਨ ਹਾਜ਼ਰ ਹੋਏ।
ਪਿਛਲੀ ਖ਼ਬਰ 70 ਵੀਆਂ ਗਰਮ ਰੁੱਤ ਖੇਡਾਂ ਜ਼ੋਨ ਭਾਦਸੋਂ ਦੀ ਸ਼ਾਨਦਾਰ ਸਮਾਪਤੀ ਅਗਲੀ ਖ਼ਬਰ ਭਗਵਾਨ ਪਰਸ਼ੂਰਾਮ ਧਰਮਸ਼ਾਲਾ ਵਿਖੇ ਮੂਰਤੀਆਂ ਦੀ ਸਥਾਪਨਾ ਲਈ ਭੂਮੀ ਪੂਜਨ ਤੇ ਨੀਂਹ ਪੱਥਰ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।