15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਭਾਰਤੀ ਜਨਤਾ ਪਾਰਟੀ ਹਲਕਾ ਘਨੌਰ ਮੌਕੇ ਵਿਸ਼ਾਲ ‘ਮਹਿਲਾ ਸੰਮੇਲਨ’ ਕਰਵਾਇਆ

ਘਨੌਰ, 14 ਅਗਸਤ (ਸਰਦਾਰਾ ਸਿੰਘ ਲਾਛੜੂ)-ਭਾਰਤੀ ਜਨਤਾ ਪਾਰਟੀ (ਭਾਜਪਾ) ਹਲਕਾ ਘਨੌਰ ਵਲੋਂ ਅੱਜ ਹਲਕੇ ਵਿਚ ਇਕ ਵਿਸ਼ਾਲ ‘ਮਹਿਲਾ ਸੰਮੇਲਨ’ ਤੇ ਤੀਜ ਦਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਭਾਜਪਾ ਯੁਵਾ ਮੋਰਚਾ ਪਟਿਆਲਾ ਉੱਤਰੀ ਦੇ ਜਨਰਲ ਸੈਕਟਰੀ ਤੇ ਯੁਵਾ ਮੋਰਚਾ ਦੇ ਹਲਕਾ ਪ੍ਰਭਾਰੀ ਸਾਹਿਲ ਸੂਦ ਦੀ ਅਗਵਾਈ ਹੇਠ ਨੇਪਰੇ ਚੜ੍ਹਿਆ।

ਅਜੀਤ ਡੈਸਕ 15-08-2026
ਘਨੌਰ, 14 ਅਗਸਤ (ਸਰਦਾਰਾ ਸਿੰਘ ਲਾਛੜੂ)-ਭਾਰਤੀ ਜਨਤਾ ਪਾਰਟੀ (ਭਾਜਪਾ) ਹਲਕਾ ਘਨੌਰ ਵਲੋਂ ਅੱਜ ਹਲਕੇ ਵਿਚ ਇਕ ਵਿਸ਼ਾਲ ‘ਮਹਿਲਾ ਸੰਮੇਲਨ’ ਤੇ ਤੀਜ ਦਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਭਾਜਪਾ ਯੁਵਾ ਮੋਰਚਾ ਪਟਿਆਲਾ ਉੱਤਰੀ ਦੇ ਜਨਰਲ ਸੈਕਟਰੀ ਤੇ ਯੁਵਾ ਮੋਰਚਾ ਦੇ ਹਲਕਾ ਪ੍ਰਭਾਰੀ ਸਾਹਿਲ ਸੂਦ ਦੀ ਅਗਵਾਈ ਹੇਠ ਨੇਪਰੇ ਚੜ੍ਹਿਆ। ਸਮਾਗਮ ਵਿਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਪਾਲ ਸਿੰਘ ਭੰਗੂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਭੰਗੂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਲੰਬੇ ਸਮੇਂ ਤੱਕ ਕਈ ਸਿਆਸੀ ਪਾਰਟੀਆਂ ਵਲੋਂ ਮਹਿਲਾਵਾਂ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ, ਪਰ ਮੌਜੂਦਾ ਸਮੇਂ ਵਿਚ ਔਰਤਾਂ ਨੂੰ ਅੱਗੇ ਲਿਆਉਣ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਸਾਹਿਲ ਸੂਦ ਨੇ ਦੱਸਿਆ ਕਿ ਇਸ ਸੰਮੇਲਨ ਵਿਚ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਸਮਾਜਿਕ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਜਿਨ੍ਹਾਂ ’ਚ ਡੌਨ ਬੋਸਕੋ ਨਵਜੀਵਨ ਸੁਸਾਇਟੀ ਤੋਂ ਜਸਦੀਪ ਕੌਰ ਅਤੇ ਫਾਦਰ ਰੇਜੀਟੋਮ, ਡਾਈਟ ਪਲਾਨਰ ਲਵਪ੍ਰੀਤ ਕੌਰ, ਹਿਊਮਨ ਆਰਗਨ ਡੋਨੇਟ ਮੋਟੀਵੇਟਰ ਡਾ. ਦਵਿੰਦਰ ਕੌਰ ਤੇ ਐਨੀਮਲ ਲਵਰ ਈਸ਼ਾ ਵਰਮਾ ਨੇ ਵੀ ਆਪਣੀ ਹਾਜ਼ਰੀ ਭਰੀ। ਸੰਮੇਲਨ ਦੌਰਾਨ ਮਹਿਲਾਵਾਂ ਦੇ ਹੱਕਾਂ, ਸਵਾਲ-ਜਵਾਬ ਸੈਸ਼ਨ ਅਤੇ ਮਹਿਲਾ ਸਸ਼ਕਤੀਕਰਨ ‘ਤੇ ਵਿਸ਼ੇਸ਼ ਚਰਚਾ ਕੀਤੀ ਗਈ। ਸਮਾਗਮ ਦੇ ਅੰਤ ਵਿਚ ਆਏ ਹੋਏ ਸਮੂਹ ਪਤਵੰਤੇ ਸੱਜਣਾਂ ਤੇ ਮਹਿਲਾਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਸਕੱਤਰ ਜਸਵੀਰ ਸਿੰਘ ਲੱਖੀ, ਯੁਵਾ ਮੋਰਚਾ ਦੇ ਪ੍ਰਧਾਨ ਜਰਨੈਲ ਸਿੰਘ, ਸਨੌਰ ਦੇ ਹਲਕਾ ਪ੍ਰਭਾਰੀ ਹਰਜੋਤ ਸਿੰਘ ਤੇ ਬਨੂੜ ਦੇ ਹਲਕਾ ਪ੍ਰਭਾਰੀ ਸੋਨੂੰ ਮੌਜੂਦ ਸਨ।
ਪਿਛਲੀ ਖ਼ਬਰ ਨਾਭਾ ਤੋਂ ਵਾਹਗਾ ਬਾਰਡਰ ਤੱਕ ਭਾਰਤ-ਪਾਕਿ ਦੋਸਤੀ ਮਾਰਚ ਅਗਲੀ ਖ਼ਬਰ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ, ਹਰਮਿੰਦਰ ਸਿੰਘ ਜੋਗੀਪੁਰ ਬਣੇ ਕੋਰ ਕਮੇਟੀ ਮੈਂਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।