15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪੂਟਾ ਵਲੋਂ ਅਧਿਆਪਕਾਂ ਦੀਆਂ ਮੰਗਾਂ ਮਨਵਾਉਣ ਲਈ ਲਾਇਆ ਧਰਨਾ

ਪਟਿਆਲਾ, 14 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਵਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਉਪ ਕੁਲਪਤੀ ਦਫ਼ਤਰ ਦੇ ਅੱਗੇ ਇਕ ਰੋਸਮਈ ਧਰਨਾ ਦਿੱਤਾ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਪੂਟਾ ਦੇ ਪ੍ਰਧਾਨ ਡਾ.

ਅਜੀਤ ਡੈਸਕ 15-08-2026
ਪਟਿਆਲਾ, 14 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਵਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਉਪ ਕੁਲਪਤੀ ਦਫ਼ਤਰ ਦੇ ਅੱਗੇ ਇਕ ਰੋਸਮਈ ਧਰਨਾ ਦਿੱਤਾ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਪੂਟਾ ਦੇ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਉਪ ਕੁਲਪਤੀ ਨੂੰ ਕਈ ਵਾਰ ਮੀਟਿੰਗ ਕੀਤੀ ਗਈ ਹੈ ਪਰ ਉਨ੍ਹਾਂ ਨੇ ਮਿੱਠੀਆਂ ਗੋਲ਼ੀਆਂ ਹੀ ਦਿੱਤੀਆਂ ਹਨ, ਸਮੱਸਿਆਵਾਂ ਦਾ ਹੱਲ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਲਟਕਾਇਆ ਗਿਆ। ਇਨ੍ਹਾਂ ਮੁੱਖ ਮੰਗਾਂ ਵਿਚ ਯੂ. ਜੀ. ਸੀ. ਦੇ ਨਿਯਮਾਂ 2016 ਨੂੰ ਇੰਨ ਬਿੰਨ ਲਾਗੂ ਕਰਨਾ ਜਿਸ ਅਨੁਸਾਰ ਇਹ ਨਿਯਮ 31 ਦਸੰਬਰ 2024 ਤੋਂ ਪਹਿਲਾਂ ਲਟਕਦੇ ਕੇਸਾਂ ’ਤੇ ਲਗਾਉਣੇ ਬਣਦੇ ਸਨ, ਪਰ ਪਿਛਲੇ ਸਮੇਂ ’ਤੇ ਵੀ 2018 ਵਾਲ਼ੇ ਨਿਯਮ ਲਾਗੂ ਕਰਕੇ ਅਧਿਆਪਕਾਂ ਨਾਲ਼ ਧੱਕਾ ਕੀਤਾ ਜਾ ਰਿਹਾ। ਅਗਲੀਆਂ ਮੰਗਾਂ ਅਧਿਆਪਕਾਂ ਦੀ ਪ੍ਰੋਮੋਸ਼ਨਾਂ ਨੂੰ ਤੁਰੰਤ ਕਰਨਾ, ਸੱਤਵੇਂ ਪੇ ਕਮਿਸ਼ਨ ਤੋਂ ਵਧੀਆਂ ਹੋਈਆਂ ਤਨਖ਼ਾਹਾਂ ਦੇ ਬਕਾਏ ਜਾਰੀ ਕਰਨਾ, ਅਧਿਆਪਕਾਂ ਦੀਆਂ ਨਵੀਂਆਂ ਭਰਤੀਆਂ ਕਰਨਾ, ਐੱਡਹਾਕ ਅਧਿਆਪਕਾਂ ਨੂੰ ਰੈਗੂਲਰ ਕਰਨਾ ਆਦਿ ਹਨ। ਪੂਟਾ ਦੇ ਅਧਿਆਪਕ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਬਾਰੇ ਪ੍ਰਸ਼ਾਸਨ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਕੇ ਕਿਸੇ ਸਕਾਰਾਤਮਕ ਅੰਜਾਮ ਤੱਕ ਨਹੀਂ ਲੈ ਕੇ ਜਾਂਦੀ ਇਹ ਸ਼ੰਘਰਸ ਇਸੇ ਤਰ੍ਹਾਂ ਜਾਰੀ ਰਹੇਗਾ। ਪੂਟਾ ਦੇ ਸਕੱਤਰ ਡਾ. ਅਵਨੀਤਪਾਲ ਸਿੰਘ ਨੇ ਦੱਸਿਆ ਕਿ ਅੱਜ ਦੇ ਇਸ ਧਰਨੇ ਵਿਚ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਧਰਨੇ ਵਿਚ ਪੂਟਾ ਦੇ ਕਾਰਜਕਾਰੀ ਮੈਂਬਰ ਡਾ. ਚਰਨਜੀਤ ਨੌਹਰਾ, ਸੁਖਜਿੰਦਰ ਬੁੱਟਰ, ਡਾ. ਰਾਜਿੰਦਰ ਸਿੰਘ ਚੰਦੇਲ, ਡਾ. ਰਾਜਦੀਪ ਸਿੰਘ, ਡਾ. ਜਸਦੀਪ ਸਿੰਘ ਤੂਰ, ਡਾ. ਗੌਰਵਦੀਪ ਤੇ ਡਾ. ਵਿਕਾਸ ਰਾਣਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸ਼ਹਿਰ ਦੇ ਹਰਮਨ ਨਗਰ ’ਚ ਦੇਹ ਵਪਾਰ ਦੇ ਅੱਡੇ ਤੋਂ ਭੇਦਭਰੀ ਹਾਲਤ ’ਚ ਮਿਲੀ ਨੌਜਵਾਨ ਦੀ ਲਾਸ਼ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਤੰਤਰਤਾ ਸੰਗਰਾਮੀ ਗੁਰਦੀਪ ਸਿੰਘ ਨੂੰ ਘਰ ਜਾ ਕੇ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।