ਦਸਤਾਵੇਜਾਂ ਦੀ ਦੁਰਵਰਤੋਂ ਕਰਕੇ ਕਰਵਾਇਆ 32 ਲੱਖ ਦਾ ਲੋਨ
ਪਟਿਆਲਾ, 11 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਕਾਗਜਾਤ ਅਤੇ ਦਸਤਾਵੇਜ਼ਾਂ ਦੀ ਗ਼ਲਤ ਵਰਤੋਂ ਕਰਕੇ ਉਸ ਦੇ ਨਾਂਅ ’ਤੇ 32 ਲੱਖ ਤੋਂ ਵੱਧ ਦਾ ਲੋਨ ਕਰਵਾਉਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਵਿਜੈ ਕੁਮਾਰ ਨੇ ਥਾਣਾ ਸਾਈਬਰ ਕ੍ਰਾਈਮ ਵਿਚ ਦਰਜ ਕਰਵਾਈ ਕਿ ਮੁਲਜਮ ਵਿਜੈ ਕੁਮਾਰ ਨੇ ਵਾਸੀ ਜ਼ਿਲ੍ਹਾ ਪਟਿਆਲਾ ਪੁਲਿਸ ਨੂੰ ਦੱਸਿਆ ਕਿ ਮੁਲਜਮ ਨੇ ਉਸ ਦੇ ਦਸਤਾਵੇਜਾਂ ਦਾ ਗਲਤ ਇਸਤੇਮਾਲ ਕਰਕੇ ਵੱਖ ਵੱਖ ਬੈਂਕਾਂ ਵਿਚ ਲੋਨ ਕਰਵਾਕੇ 32 ਲੱਖ ਤੋਂ ਵੱਧ ਦੀ ਉਸ ਨਾਲ ਠੱਗੀ ਮਾਰੀ।
ਅਜੀਤ ਡੈਸਕ
12-08-2026