12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਨਹਿਰ ’ਚ ਡਿਗਿਆ 12 ਸਾਲਾ ਬੱਚਾ, ਗੋਤਾਖੋਰਾਂ ਵਲੋਂ ਬੱਚੇ ਦੀ ਭਾਲ ਜਾਰੀ

ਨਾਭਾ, 11 ਅਗਸਤ (ਜਗਨਾਰ ਸਿੰਘ ਦੁਲੱਦੀ)-ਅੱਜ ਬਾਅਦ ਦੁਪਹਿਰ ਨਾਭਾ ਨੇੜਲੇ ਪਿੰਡ ਭੋੜੇ ਵਿਖੇ ਉਸ ਸਮੇਂ ਇਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ, ਜਦੋਂ 12 ਸਾਲਾ ਬੱਚੇ ਹਰਿੰਦਰ ਸਿੰਘ ਦੀ ਨਹਿਰ ਵਿਚ ਡੁੱਬਣ ਦੀ ਜਾਣਕਾਰੀ ਮਿਲੀ ਹੈ । ਨਹਿਰ ’ਚ ਡੁੱਬਣ ਵਾਲਾ ਬੱਚਾ ਆਪਣੀ ਦਾਦੀ ਨਾਲ ਰਿਕਸ਼ਾ ਰੇਹੜੀ ਲੈ ਕੇ ਪਸ਼ੂਆਂ ਲਈ ਚਾਰਾ ਲੈਣ ਗਿਆ ਸੀ।

ਨਹਿਰ ’ਚ ਡੁੱਬੇ ਬੱਚੇ ਦੀ ਫਾਈਲ ਫੋਟੋ। ਤਸਵੀਰ : ਜਗਨਾਰ ਸਿੰਘ ਦੁਲੱਦੀ 12-08-2026
ਨਾਭਾ, 11 ਅਗਸਤ (ਜਗਨਾਰ ਸਿੰਘ ਦੁਲੱਦੀ)-ਅੱਜ ਬਾਅਦ ਦੁਪਹਿਰ ਨਾਭਾ ਨੇੜਲੇ ਪਿੰਡ ਭੋੜੇ ਵਿਖੇ ਉਸ ਸਮੇਂ ਇਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ, ਜਦੋਂ 12 ਸਾਲਾ ਬੱਚੇ ਹਰਿੰਦਰ ਸਿੰਘ ਦੀ ਨਹਿਰ ਵਿਚ ਡੁੱਬਣ ਦੀ ਜਾਣਕਾਰੀ ਮਿਲੀ ਹੈ । ਨਹਿਰ ’ਚ ਡੁੱਬਣ ਵਾਲਾ ਬੱਚਾ ਆਪਣੀ ਦਾਦੀ ਨਾਲ ਰਿਕਸ਼ਾ ਰੇਹੜੀ ਲੈ ਕੇ ਪਸ਼ੂਆਂ ਲਈ ਚਾਰਾ ਲੈਣ ਗਿਆ ਸੀ। ਬੱਚੇ ਦੀ ਦਾਦੀ ਨੇ ਦੱਸਿਆ ਕਿ ਜਦੋਂ ਉਹ ਰਿਕਸ਼ਾ ਰੇਹੜੀ ਉਪਰ ਪਸ਼ੂਆਂ ਲਈ ਚਾਰਾ ਲੈਣ ਜਾ ਰਹੇ ਸਨ ਤਾਂ ਰਸਤੇ ਵਿਚ ਕੋਈ ਵਾਹਨ ਆਉਣ ਕਰਕੇ ਰਿਕਸ਼ਾ ਰੇਹੜੀ ਬੱਚਾ ਇਕ ਪਾਸੇ ਕਰਨ ਲੱਗਿਆ ਤਾਂ ਬੱਚੇ ਕੋਲੋਂ ਬੇਕਾਬੂ ਹੋ ਕੇ ਰੇਹੜੀ ਸਮੇਤ ਬੱਚੇ ਦੇ ਨਹਿਰ ਵਿਚ ਜਾ ਡਿੱਗ ਗਈ। ਦਾਦੀ ਨੇ ਦੱਸਿਆ ਕਿ ਬੱਚੇ ਦੇ ਡਿੱਗਣ ਮੌਕੇ ਉਸ ਨੇ ਕਾਫੀ ਰੌਲਾ ਪਾਇਆ ਪਰੰਤੂ ਨੇੜੇ ਕੋਈ ਵਿਅਕਤੀ ਨਾ ਹੋਣ ਕਾਰਨ ਬੱਚੇ ਨੂੰ ਨਹਿਰ ’ਚੋਂ ਬਾਹਰ ਨਹੀਂ ਕੱਢ ਸਕੇ । ਉਸ ਨੇ ਕਿਹਾ ਕਿ ਭਾਵੇਂ ਮੈਂ ਆਪਣੀ ਚੁੰਨੀ ਨਾਲ ਉਸ ਨੇ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪਾਣੀ ਦੇ ਤੇਜ਼ ਵਹਾਅ ਕਾਰਨ ਬੱਚੇ ਨੂੰ ਡੁੱਬਣ ਤੋਂ ਮੈਂ ਨਹੀਂ ਬਚਾ ਸਕੀ। 12 ਸਾਲਾ ਬੱਚੇ ਦੇ ਨਹਿਰ ਵਿਚ ਡੁੱਬਣ ਕਰਕੇ ਉਸ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਖਬਰ ਲਿਖੇ ਜਾਣ ਤੱਕ ਗੋਤਾਖੋਰ ਵੀ ਬੱਚੇ ਦੀ ਭਾਲ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਸਨ ।
ਪਿਛਲੀ ਖ਼ਬਰ ਨੌਜਵਾਨ ਨੇ ਫਾਹਾ ਲਗਾ ਕੇ ਕਰਕੇ ਜ਼ਿੰਦਗੀ ਕੀਤੀ ਖ਼ਤਮ ਅਗਲੀ ਖ਼ਬਰ ਨਗਰ ਨਿਗਮ ਦੇ ਜਨਰਲ ਹਾਊਸ ’ਚ ਦੋ ਅਧਿਕਾਰੀਆਂ ਦੀ ਨਾਲਾਇਕੀ ਦਾ ਮੁੱਦਾ ਛਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।