11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਡੀ. ਸੀ. ਵਲੋਂ ਐਸ. ਆਈ. ਆਰ. ਦੌਰਾਨ ਬਿਹਤਰ ਕਾਰਗੁਜ਼ਾਰੀ ਕਰਨ ਵਾਲੇ 23 ਬੀ. ਐਲ. ਓਜ਼ ਤੇ ਸੁਪਰਵਾਈਜ਼ਰਾਂ ਦਾ ਸਨਮਾਨ

ਪਟਿਆਲਾ, 10 ਅਗਸਤ (ਧਰਮਿੰਦਰ ਸਿੰਘ ਸਿੱਧੂ)-ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ. ਆਈ.

23 ਬੂਥ ਲੈਵਲ ਅਫ਼ਸਰਾਂ ਤੇ ਸੁਪਰਵਾਈਜ਼ਰਾਂ ਨੂੰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪ੍ਰਸੰਸਾ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ 11-08-2026
ਪਟਿਆਲਾ, 10 ਅਗਸਤ (ਧਰਮਿੰਦਰ ਸਿੰਘ ਸਿੱਧੂ)-ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ. ਆਈ. ਆਰ.-2026) ਦੌਰਾਨ ਬਿਹਤਰੀਨ ਕਾਰਗੁਜ਼ਾਰੀ ਕਰਨ ਵਾਲੇ 23 ਬੂਥ ਲੈਵਲ ਅਫ਼ਸਰਾਂ ਤੇ ਸੁਪਰਵਾਈਜ਼ਰਾਂ ਨੂੰ ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪ੍ਰਸ਼ੰਸਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਨ੍ਹਾਂ ਵਿਚ 9 ਬੀ. ਐਲ. ਓਜ਼ ਉਹ ਸਨ, ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਚੋਣ ਅਫ਼ਸਰ ਅਨਿੰਨਦਿਤਾ ਮਿਤਰਾ ਵਲੋਂ ਸਰਟੀਫਿਕੇਟਸ ਦਿੱਤੇ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਰਾਜ ਵਿਚ ਐਸ. ਆਈ. ਆਰ-2026 ਦਾ ਕੰਮ ਸਭ ਤੋਂ ਪਹਿਲਾਂ ਮੁਕੰਮਲ ਕਰਨ ਵਾਲੇ ਪਹਿਲੇ 100 ਬੀ. ਐਲ. ਓਜ਼ ਵਿਚ ਜ਼ਿਲ੍ਹਾ ਪਟਿਆਲਾ ਦੇ 9 ਬੀ. ਐਲ. ਓਜ਼ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ’ਤੇ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ 14 ਹੋਰ ਅਧਿਕਾਰੀਆਂ/ਕਰਮਚਾਰੀਆਂ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਚੋਣਾਂ ਨਾਲ ਸੰਬੰਧਤ ਕੰਮ ਹਮੇਸ਼ਾ ਇਕ ਚੁਣੌਤੀਪੂਰਨ ਕਾਰਜ ਹੁੰਦਾ ਹੈ, ਪਰ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦਾ ਕੰਮ ਇਸ ਤੋਂ ਵੀ ਵੱਧ ਔਖਾ ਤੇ ਜ਼ਿੰਮੇਵਾਰੀ ਵਾਲਾ ਕਾਰਜ ਸੀ। ਡਿਪਟੀ ਕਮਿਸ਼ਨਰ ਨੇ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ ਬੀ. ਐਲ. ਓਜ਼ ਤੇ ਸੁਪਰਵਾਈਜ਼ਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਸ. ਆਈ. ਆਰ. ਦਾ ਬਾਕੀ ਰਹਿੰਦਾ ਕੰਮ ਵੀ ਇਸੇ ਭਾਵਨਾ ਤੇ ਸਮਰਪਣ ਨਾਲ, ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੁਕੰਮਲ ਕੀਤਾ ਜਾਵੇ। ਡਾ. ਅਗਰਵਾਲ ਨੇ ਕਿਹਾ ਕਿ ਹੁਣ ਐਸ. ਆਈ. ਆਰ. ਦੇ ਅਗਲੇ ਪੜਾਅ ਤਹਿਤ ਜਿਨ੍ਹਾਂ ਵੋਟਰਾਂ ਦੇ ਨਾਂਅ ਵੋਟਰ ਸੂਚੀਆਂ ਵਿਚੋਂ ਕੱਟੇ ਗਏ ਹਨ ਜਾਂ ਜੋ ਕਿਸੇ ਕਾਰਨ ਸੂਚੀ ਵਿਚ ਸ਼ਾਮਿਲ ਹੋਣ ਤੋਂ ਰਹਿ ਗਏ ਹਨ, ਉਨ੍ਹਾਂ ਦੇ ਦਾਅਵੇ ਤੇ ਇਤਰਾਜ਼ ਪ੍ਰਾਪਤ ਕਰਕੇ ਬਾਕੀ ਰਹਿੰਦਾ ਕੰਮ ਵੀ ਸੁਚਾਰੂ ਢੰਗ ਨਾਲ ਮੁਕੰਮਲ ਕੀਤਾ ਜਾਵੇ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਤੇ ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ ਵੀ ਮੌਜੂਦ ਸਨ। ਸਨਮਾਨਿਤ ਹੋਣ ਵਾਲਿਆਂ ਵਿਚ ਨਾਭਾ ਦੇ ਸੁਪਰਵਾਈਜ਼ਰ ਰਾਜਿੰਦਰ ਸਿੰਘ, ਬੀ. ਐਲ. ਓਜ਼ ਕਰਮਜੀਤ ਸਿੰਘ ਖੰਗੂੜਾ, ਜਸਵੀਰ ਕੌਰ, ਬੀਰੂ ਮਲ ਪੁਰੀ ਤੇ ਜਤਿੰਦਰ ਸਿੰਘ, 110-ਪਟਿਆਲਾ ਦਿਹਾਤੀ ਦੇ ਸੁਪਰਵਾਈਜ਼ਰ ਪ੍ਰਦੀਪ ਕੁਮਾਰ, ਬੀ. ਐਲ. ਓਜ਼ ਗੌਰਵ ਠਾਕੁਰ ਤੇ ਗੁਰਦੀਪ ਸਿੰਘ, 111-ਰਾਜਪੁਰਾ ਦੇ ਸੁਪਰਵਾਈਜ਼ਰ ਸੰਜੀਵ ਕੁਮਾਰ, ਬੀ. ਐਲ. ਓ. ਸੰਦੀਪ ਕੁਮਾਰ, 113-ਘਨੌਰ ਦੇ ਸੁਪਰਵਾਈਜ਼ਰ ਇੰਦਰਪਾਲ ਸਿੰਘ, ਬੀ. ਐਲ. ਓਜ਼ ਸੁਖਵੀਰ ਸਿੰਘ ਤੇ ਸੰਦੀਪ ਕੌਰ, 114-ਸਨੌਰ ਦੇ ਸੁਪਰਵਾਈਜ਼ਰ ਮਨਵਿੰਦਰ ਸਿੰਘ, ਬੀ. ਐਲ. ਓਜ਼ ਕਮਲਜੀਤ ਸਿੰਘ ਤੇ ਬਲਵਿੰਦਰ ਗੋਸਵਾਮੀ, 115-ਪਟਿਆਲਾ ਦੇ ਸੁਪਰਵਾਈਜ਼ਰ ਆਸ਼ੀਸ ਜੌਲੀ, ਬੀ. ਐਲ. ਓ. ਸਤਪਾਲ ਗੁਪਤਾ, 116-ਸਮਾਣਾ ਦੇ ਸੁਪਰਵਾਈਜ਼ਰ ਕਰਨੈਲ ਸਿੰਘ, ਬੀ. ਐਲ. ਓ. ਤਲਜਿੰਦਰ ਸਿੰਘ ਤੇ 117-ਸ਼ੁਤਰਾਣਾ ਦੇ ਸੁਪਰਵਾਈਜ਼ਰ ਰਿਸ਼ਵ ਗੁਪਤਾ, ਬੀ. ਐਲ. ਓਜ਼ ਚਾਹਤ ਤੇ ਜਸਵੀਰ ਸਿੰਘ ਸ਼ਾਮਿਲ ਹਨ।
ਪਿਛਲੀ ਖ਼ਬਰ ਡੀ. ਬੀ. ਯੂ. ਵਲੋਂ ‘ਏਕ ਭਾਰਤ-ਸੇ੍ਸ਼ਠ ਭਾਰਤ’ ਦੀ ਭਾਵਨਾ ਨੂੰ ਸਿੱਖਿਆ, ਵਿਗਿਆਨ ਤੇ ਰਾਸ਼ਟਰੀ ਏਕਤਾ ਰਾਹੀਂ ਕੀਤਾ ਸਾਕਾਰ ਅਗਲੀ ਖ਼ਬਰ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਬੱਚਿਆਂ ਨੂੰ ਖੁਆਈਆਂ ਅਲਬੈਂਡਾਜੋਲ ਦੀ ਗੋਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।