11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਹਰਪ੍ਰੀਤ ਸਿੰਘ ਪ੍ਰੀਤ ਨੂੰ ਨਗਰ ਕੌਂਸਲ ਨਾਭਾ ਦਾ ਸੀਨੀਅਰ ਮੀਤ ਪ੍ਰਧਾਨ ਬਣਨ ’ਤੇ ਕੀਤਾ ਸਨਮਾਨ

ਨਾਭਾ, 10 ਅਗਸਤ (ਵਰਿੰਦਰ ਵਰਮਾ, ਜਗਨਾਰ ਸਿੰਘ ਦੁਲੱਦੀ)-ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 3 ਤੋਂ ਆਪਣੇ ਵਿਰੋਧੀਆਂ ਨੂੰ ਕਰਾਰੀ ਹਾਰ ਦੇ ਕੇ ਲਗਾਤਾਰ ਚੌਥੀ ਵਾਰ ਸ਼ਾਨਦਾਰ ਜਿੱਤ ਦਰਜ ਕਰਨ ਅਤੇ ਨਗਰ ਕੌਂਸਲ ਨਾਭਾ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਹੋਣ ’ਤੇ ਹਰਪ੍ਰੀਤ ਸਿੰਘ ਪ੍ਰੀਤ ਦਾ ਵਾਰਡ ਨੰਬਰ 3 ਦੇ ਵਸਨੀਕਾਂ ਤੇ ਬਾਬਾ ਅਜਾਪਾਲ ਸਿੰਘ ਸੇਵਾ ਸੁਸਾਇਟੀ ਰਜਿ. ਨਾਭਾ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।

ਅਜੀਤ ਡੈਸਕ 11-08-2026
ਨਾਭਾ, 10 ਅਗਸਤ (ਵਰਿੰਦਰ ਵਰਮਾ, ਜਗਨਾਰ ਸਿੰਘ ਦੁਲੱਦੀ)-ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 3 ਤੋਂ ਆਪਣੇ ਵਿਰੋਧੀਆਂ ਨੂੰ ਕਰਾਰੀ ਹਾਰ ਦੇ ਕੇ ਲਗਾਤਾਰ ਚੌਥੀ ਵਾਰ ਸ਼ਾਨਦਾਰ ਜਿੱਤ ਦਰਜ ਕਰਨ ਅਤੇ ਨਗਰ ਕੌਂਸਲ ਨਾਭਾ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਹੋਣ ’ਤੇ ਹਰਪ੍ਰੀਤ ਸਿੰਘ ਪ੍ਰੀਤ ਦਾ ਵਾਰਡ ਨੰਬਰ 3 ਦੇ ਵਸਨੀਕਾਂ ਤੇ ਬਾਬਾ ਅਜਾਪਾਲ ਸਿੰਘ ਸੇਵਾ ਸੁਸਾਇਟੀ ਰਜਿ. ਨਾਭਾ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਸਤਿਗੁਰ ਸਿੰਘ ਨਰਮਾਣਾ ਪ੍ਰਧਾਨ, ਗੁਰਮੁੱਖ ਸਿੰਘ ਭੋਜੋ ਮਾਜਰੀ ਜਨਰਲ ਸਕੱਤਰ, ਹਰਮਿੰਦਰ ਸਿੰਘ ਨਾਭਾ ਸਰਪ੍ਰਸਤ ਬਾਬਾ ਅਜਾਪਾਲ ਸਿੰਘ ਸੇਵਾ ਸੁਸਾਇਟੀ ਅਤੇ ਜਤਿੰਦਰ ਸਿੰਘ ਪ੍ਰਧਾਨ ਗੁ: ਟਿੱਬੀ ਸਾਹਿਬ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ’ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਪ੍ਰੀਤ ਸਿੰਘ ਪ੍ਰੀਤ ਵਰਗੇ ਪੜ੍ਹੇ-ਲਿਖੇ, ਮਿਲਾਪੜੇ ਸੁਭਾਅ ਵਾਲੇ ਤੇ ਇਮਾਨਦਾਰ ਵਿਅਕਤੀ ਦਾ ਨਗਰ ਕੌਂਸਲ ਨਾਭਾ ਦੇ ਸੀਨੀ: ਮੀਤ ਪ੍ਰਧਾਨ ਦੇ ਅਹੁਦੇ ’ਤੇ ਪਹੁੰਚਣਾ ਸ਼ਹਿਰ ਵਾਸੀਆਂ ਲਈ ਸ਼ੁਭ ਸੰਕੇਤ ਹੈ। ਸਨਮਾਨ ਪ੍ਰਾਪਤ ਕਰਨ ਉਪਰੰਤ ਸ. ਹਰਪ੍ਰੀਤ ਸਿੰਘ ਪ੍ਰੀਤ ਨੇ ਬਾਬਾ ਅਜਾਪਾਲ ਸਿੰਘ ਸੇਵਾ ਸੁਸਾਇਟੀ ਦੇ ਸਮੁੱਚੇ ਮੈਂਬਰਾਂ ਤੇ ਵਾਰਡ ਨੰਬਰ 3 ਦੇ ਵਸਨੀਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਤਾ ਗਿਆ ਮਾਣ-ਸਨਮਾਨ ਉਨ੍ਹਾਂ ਲਈ ਬੇਹੱਦ ਕੀਮਤੀ ਹੈ ਅਤੇ ਉਹ ਇਸ ਦੇ ਹਮੇਸ਼ਾ ਰਿਣੀ ਰਹਿਣਗੇ। ਇਸ ਮੌਕੇ ਵਾਰਡ ਨੰਬਰ 3 ਦੇ ਵਸਨੀਕਾਂ ਤੇ ਬਾਬਾ ਅਜਾਪਾਲ ਸਿੰਘ ਸੇਵਾ ਸੁਸਾਇਟੀ ਦੇ ਮੈਂਬਰਾਂ ਵਲੋਂ ਸ੍ਰ. ਹਰਪ੍ਰੀਤ ਸਿੰਘ ਪ੍ਰੀਤ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਮੇਜਰ ਸਿੰਘ ਲੁਬਾਣਾ, ਸਰਬਜੀਤ ਸਿੰਘ ਖੋਖ,ਦਵਿੰਦਰ ਸਿੰਘ ਰਿਟਾ: ਜੇਈ, ਨੀਰਜ ਕੁਮਾਰ (ਕਾਕਾ ਪੰਡਿਤ), ਬਾਬੂ ਚੇਤ ਰਾਮ, ਕੈਲਾਸ ਚੰਦ, ਸਨਮੀਤ ਸਿੰਘ ਸੋਨੀ, ਗੁਰਦੇਵ ਸਿੰਘ ਮੀਤ ਆਦਿ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਪਾਵਰਕਾਮ ਆਊਟ-ਸੋਰਸਿੰਗ ਠੇਕਾ ਕਾਮਿਆਂ ਵਲੋਂ ਪਿਛਲੇ 5 ਦਿਨਾਂ ਤੋਂ ਧਰਨਾ ਜਾਰੀ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਵਿਖ਼ੇ ਪ... ਅਗਲੀ ਖ਼ਬਰ ਕਿਸਾਨਾਂ ਨੇ ਮੰਗਾਂ ਨੂੰ ਲੈ ਕੇ ਡੀ. ਸੀ. ਦਫ਼ਤਰ ਬਾਹਰ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।