06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਡਾ. ਬੀ. ਐੱਸ. ਸੰਧੂ ਸਕੂਲ ਵਿਖੇ 70ਵੀਆਂ ਭੁਨਰਹੇੜੀ ਜ਼ੋਨ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਦੇਵੀਗੜ੍ਹ, 6 ਅਗਸਤ (ਰਾਜਿੰਦਰ ਸਿੰਘ ਮੌਜੀ)-ਡਾ. ਬੀ.

ਅਜੀਤ ਡੈਸਕ 07-08-2026
ਦੇਵੀਗੜ੍ਹ, 6 ਅਗਸਤ (ਰਾਜਿੰਦਰ ਸਿੰਘ ਮੌਜੀ)-ਡਾ. ਬੀ. ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ, ਜੁਲਾਹ ਖੇੜੀ ਵਿਖੇ ਕਰਵਾਈਆਂ ਭੁਨਰਹੇੜੀ ਜ਼ੋਨ ਦੀਆਂ 70ਵੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ। ਤਿੰਨ ਦਿਨ ਚੱਲੇ ਇਸ ਖੇਡ ਕੁੰਭ ਦੇ ਅੰਤ ਵਿਚ ਵੱਖ-ਵੱਖ ਸਕੂਲਾਂ ਦੇ ਜੇਤੂ ਖਿਡਾਰੀਆਂ ਤੇ ਟੀਮਾਂ ਨੂੰ ਤਗਮੇ ਤੇ ਟਰਾਫ਼ੀਆਂ ਵੰਡ ਕੇ ਸਨਮਾਨਿਤ ਕੀਤਾ। ਖੇਡਾਂ ਦੇ ਪਹਿਲੇ ਦੋ ਦਿਨ ਇਨਡੋਰ ਮੁਕਾਬਲਿਆਂ ਵਿਚ ਜ਼ੋਨ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅੰਡਰ-14, ਅੰਡਰ-17 ਤੇ ਅੰਡਰ-19 ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਸ਼ਤਰੰਜ, ਜੂਡੋ, ਕਰਾਟੇ ਅਤੇ ਕਿੱਕ-ਬਾਕਸਿੰਗ ਦੇ ਫਸਵੇਂ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਖਿਡਾਰੀਆਂ ਨੇ ਆਪਣੇ ਖੇਡ ਜੌਹਰ ਵਿਖਾਏ। ਖੇਡਾਂ ਦੇ ਤੀਜੇ ਦਿਨ ਆਊਟਡੋਰ ਖੇਡਾਂ ਦੇ ਤਹਿਤ ਟੱਗ ਆਫ਼ ਵਾਰ (ਰੱਸਾਕਸ਼ੀ) ਦੇ ਰੋਮਾਂਚਕ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਪੂਰੇ ਜੋਸ਼, ਤਾਕਤ ਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਖੇਡਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਸਕੂਲ ਚੇਅਰਮੈਨ ਹਰਦੀਪ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਰਜਿੰਦਰ ਕੌਰ ਸੰਧੂ ਅਤੇ ਪ੍ਰਿੰਸੀਪਲ ਤਰਨਦੀਪ ਕੌਰ ਅਰੋੜਾ, ਜ਼ੋਨ ਸਕੱਤਰ ਤਰਸੇਮ ਸਿੰਘ, ਜ਼ੋਨ ਪ੍ਰਧਾਨ ਹਰਪ੍ਰੀਤ (ਪ੍ਰਿੰਸੀਪਲ ਭੁਨਰਹੇੜੀ), ਜ਼ੋਨ ਉੱਪ-ਪ੍ਰਧਾਨ ਮਨੋਜ ਕੁਮਾਰ ਜੋਈਆ, ਨਿਰੰਜਨ ਸਿੰਘ ਨੰਜਾ ਸਟੇਟ ਐਵਾਰਡੀ (ਪ੍ਰਿੰਸੀਪਲ ਇੰਚਾਰਜ ਭਗਵਾਨਪੁਰ ਜੱਟਾਂ) ਦਾ ਮੁੱਖ ਯੋਗਦਾਨ ਰਿਹਾ। ਸਮਾਪਤੀ ਸਮਾਰੋਹ ਦੌਰਾਨ ਸਕੂਲ ਪ੍ਰਬੰਧਕਾਂ, ਖੇਡ ਅਹੁਦੇਦਾਰਾਂ ਤੇ ਕੋਚਾਂ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਸਕੂਲ ਚੇਅਰਮੈਨ ਹਰਦੀਪ ਸਿੰਘ ਸੰਧੂ ਅਤੇ ਮੈਨੇਜਿੰਗ ਡਾਇਰੈਕਟਰ ਰਜਿੰਦਰ ਕੌਰ ਸੰਧੂ ਨੇ ਆਏ ਹੋਏ ਸਾਰੇ ਮਹਿਮਾਨਾਂ, ਪ੍ਰਬੰਧਕਾਂ, ਖਿਡਾਰੀਆਂ ਤੇ ਅਧਿਆਪਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼-ਮਾਤਾ ਮਨਜੀਤ ਕੌਰ ਅਗਲੀ ਖ਼ਬਰ ਹਡਾਣਾ ਵਲੋਂ ਭੱਟੀਆਂ, ਬਹਿਲ, ਮਹਿਮੂਦਪੁਰ ਜੱਟਾਂ ਤੇ ਬਾਜ਼ੀਗਰ ਬਸਤੀ ’ਚ ਲੋਕ ਮਿਲਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।