ਅੰਡੇ ’ਚੋਂ ਪਲਾਸਟਿਕ ਮਿਲਣ ਦਾ ਲਗਾਇਆ ਦੋਸ਼, ਜ਼ਿਲ੍ਹਾ ਸਿਹਤ ਅਫ਼ਸਰ ਨੂੰ ਕੀਤੀ ਸ਼ਿਕਾਇਤ
ਪਟਿਆਲਾ, 4 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਬਾਜ਼ਾਰ ਵਿਚੋਂ ਲਏ ਅੰਡਿਆਂ ਦੀ ਟਰੇਅ ਵਿਚ ਦੋ ਅੰਡੇ ਉਬਾਲਣ ਉਪਰੰਤ ਇਕ ਅੰਡੇ ਵਿਚ ਪਲਾਸਟਿਕ ਮਿਲਣ ਦਾ ਦੋਸ਼ ਜਸਵਿੰਦਰ ਸਿੰਘ ਵਾਸੀ ਪਟਿਆਲਾ ਨੇ ਲਗਾਇਆ ਹੈ। ਇਸ ਸੰਬੰਧੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਕਸਰ ਬਾਜ਼ਾਰ ਵਿਚੋਂ ਦੇਸੀ ਅੰਡੇ ਲੈਂਦੇ ਹਨ ਜਦੋਂ ਉਨ੍ਹਾਂ ਕੱਲ੍ਹ ਖਰੀਦੇ ਅੰਡੇ ਉਬਾਲੇ ਤਾਂ ਉਨ੍ਹਾਂ ਵਿਚੋਂ ਪਲਾਸਟਿਕ ਨੁਮਾ ਚੀਜ਼ ਮਿਲੀ ਜਿਵੇਂ ਕਿ ਉਹ ਨਕਲੀ ਅੰਡੇ ਹੋਣ।
ਅਜੀਤ ਡੈਸਕ
05-08-2026