ਪਾਰਕਿੰਗ ਨੂੰ ਲੈ ਕੇ ਨੌਜਵਾਨ ਨੇ ਚਲਾਈ ਗੋਲੀ, ਇਕ ਜ਼ਖ਼ਮੀ
ਪਟਿਆਲਾ, 4 ਅਗਸਤ (ਮਨਦੀਪ ਸਿੰਘ ਖਰੌੜ)-ਸਥਾਨਕ ਡਾਕਘਰ ਦੇ ਸਾਹਮਣੇ ਕਾਰਾਂ ਦਾ ਸਾਜੋ ਸਾਮਾਨ ਵੇਚਣ ਵਾਲੇ ਸ਼ੋਅ ਰੂਮ ਦੇ ਸਾਹਮਣੇ ਕਾਰ ਖੜ੍ਹੀ ਕਰਨ ਨੂੰ ਲੈ ਕੇ ਦੁਕਾਨ ਮਾਲਕ ਤੇ ਕਾਰ ਚਾਲਕ ਵਿਚਕਾਰ ਬਹਿਸ ਹੋਣ ਉਪਰੰਤ ਨੌਜਵਾਨ ਨੇ ਦੁਕਾਨਦਾਰ ’ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਦੁਕਾਨਦਾਰ ਦੇ ਹੱਥ ਅਤੇ ਪੱਟ ਵਿਚ ਗੋਲੀ ਲੱਗਣ ਸੰਬੰਧੀ ਦੱਸਿਆ ਜਾ ਰਿਹਾ ਹੈ।
ਅਜੀਤ ਡੈਸਕ
05-08-2026