ਪੰਜਾਬ ’ਚ ਅਗਲੀ ਸਰਕਾਰ ਭਾਜਪਾ ਦੀ ਹੀ ਬਣੇਗੀ-ਪ੍ਰਨੀਤ ਕੌਰ
ਪ੍ਰਿੰਸੀਪਲ ਡਾ. ਹਰਦੀਪ ਸਿੰਘ ਤੇਜਾ ਦੀ ਅਗਵਾਈ ਹੇਠ ਸਨੌਰ ਹਲਕੇ ਦੇ ਦਰਜਨਾਂ ਪਰਿਵਾਰ ਭਾਜਪਾ ਵਿਚ ਸ਼ਾਮਿਲ
ਸਨੌਰ, 3 ਅਗਸਤ (ਮੋਹਣ ਸਿੰਘ ਭੱਟੀ)-ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਇਥੇ ਭਾਜਪਾ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਮੀਤ ਪ੍ਰਧਾਨ ਪ੍ਰਿੰਸੀਪਲ ਡਾ. ਹਰਦੀਪ ਸਿੰਘ ਤੇਜਾ ਵਲੋਂ ਸਨੌਰ ਹਲਕੇ ਵਿਚ ਰੱਖੇ ਗਏ ਇਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਵਿਚ ਨਸ਼ਾ ਬਹੁਤ ਵੱਧ ਚੁੱਕਾ ਹੈ ਤੇ ਸਾਡੀ ਨੌਜਵਾਨ ਪੀੜ੍ਹੀ ਇਸ ਦੀ ਭਿਆਨਕ ਲਪੇਟ ਵਿਚ ਆ ਰਹੀ ਹੈ, ਜਿਸ ਤੋਂ ਸੂਬੇ ਨੂੰ ਮੁਕਤ ਕਰਵਾਉਣ ਲਈ ਭਾਰਤੀ ਜਨਤਾ ਪਾਰਟੀ ਹੀ ਇਕਮਾਤਰ ਵਿਕਲਪ ਹੈ।
ਸਨੌਰ, 3 ਅਗਸਤ (ਮੋਹਣ ਸਿੰਘ ਭੱਟੀ)-ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਇਥੇ ਭਾਜਪਾ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਮੀਤ ਪ੍ਰਧਾਨ ਪ੍ਰਿੰਸੀਪਲ ਡਾ. ਹਰਦੀਪ ਸਿੰਘ ਤੇਜਾ ਵਲੋਂ ਸਨੌਰ ਹਲਕੇ ਵਿਚ ਰੱਖੇ ਗਏ ਇਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਵਿਚ ਨਸ਼ਾ ਬਹੁਤ ਵੱਧ ਚੁੱਕਾ ਹੈ ਤੇ ਸਾਡੀ ਨੌਜਵਾਨ ਪੀੜ੍ਹੀ ਇਸ ਦੀ ਭਿਆਨਕ ਲਪੇਟ ਵਿਚ ਆ ਰਹੀ ਹੈ, ਜਿਸ ਤੋਂ ਸੂਬੇ ਨੂੰ ਮੁਕਤ ਕਰਵਾਉਣ ਲਈ ਭਾਰਤੀ ਜਨਤਾ ਪਾਰਟੀ ਹੀ ਇਕਮਾਤਰ ਵਿਕਲਪ ਹੈ। ਇਸ ਮੌਕੇ ਡਾ. ਹਰਦੀਪ ਸਿੰਘ ਤੇਜਾ ਨੇ ਪ੍ਰਨੀਤ ਕੌਰ ਕੋਲ ਸਨੌਰ ਹਲਕੇ ਦੀਆਂ ਮੁੱਖ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਸਾਂਝਾ ਕੀਤਾ। ਡਾ. ਤੇਜਾ ਨੇ ਦੱਸਿਆ ਕਿ ਸਨੌਰ ਹਲਕੇ ਦੇ ਪਿੰਡਾਂ ਨੂੰ ਹਰ ਸਾਲ ਘੱਗਰ ਦਰਿਆ ਦੀ ਭਾਰੀ ਮਾਰ ਝੱਲਣੀ ਪੈਂਦੀ ਹੈ, ਪਰ ਸਰਕਾਰ ਵਲੋਂ ਇਸ ਦਾ ਕੋਈ ਪੱਕਾ ਹੱਲ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਸਿਰਕਪੜਾ ਵਿਖੇ ਘੱਗਰ ਦਾ ਪੁਲ ਪਿਛਲੇ ਲੰਮੇ ਸਮੇਂ ਤੋਂ ਟੁੱਟਿਆ ਪਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸਨੌਰ ਸ਼ਹਿਰ ਦੇ ਆਲੇ-ਦੁਆਲੇ ਦੀਆਂ ਸੜਕਾਂ ਦੀ ਹਾਲਤ ਬੇਹੱਦ ਖ਼ਸਤਾ ਹੈ ਤੇ ਹਲਕੇ ਦੇ ਸਰਕਾਰੀ ਸਕੂਲਾਂ ਤੇ ਡਿਸਪੈਂਸਰੀਆਂ ਵਿਚ ਸਟਾਫ਼ ਤੇ ਕਰਮਚਾਰੀਆਂ ਦੀ ਭਾਰੀ ਕਮੀ ਕਾਰਨ ਆਮ ਲੋਕ ਖੁਆਰ ਹੋ ਰਹੇ ਹਨ। ਇਕੱਠ ਨੂੰ ਸੰਬੋਧਨ ਕਰਦਿਆਂ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਵਲੋਂ ਸਨੌਰ ਹਲਕੇ ਲਈ ਪੜ੍ਹਿਆ-ਲਿਖਿਆ ਤੇ ਚੰਗੀ ਸੋਚ ਵਾਲਾ ਉਮੀਦਵਾਰ ਮੈਦਾਨ ਵਿਚ ਉਤਾਰਿਆ ਜਾਵੇਗਾ। ਇਸ ਦੌਰਾਨ ਪ੍ਰਿੰਸੀਪਲ ਡਾ. ਹਰਦੀਪ ਸਿੰਘ ਤੇਜਾ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਦਰਜਨਾਂ ਪਰਿਵਾਰਾਂ ਦਾ ਮਹਾਰਾਣੀ ਪ੍ਰਨੀਤ ਕੌਰ ਨੇ ਪਾਰਟੀ ਵਿਚ ਜੀ ਆਇਆਂ ਨੂੰ ਆਖਦਿਆਂ ਨਿੱਘਾ ਸਵਾਗਤ ਕੀਤਾ। ਭਾਜਪਾ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਮਨਜੀਤ ਕੌਰ, ਹਰਪ੍ਰੀਤ ਕੌਰ, ਰਾਣੀ, ਕਰਮਜੀਤ ਕੌਰ, ਮਨਜੀਤ ਕੌਰ, ਦਰਬਾਰਾ ਸਿੰਘ ਬੱਤੀ, ਨੇਬ ਸਿੰਘ ਬੱਤਾ, ਸੁਖਦੀਪ ਸਿੰਘ ਭੋਲਾ, ਨਿਰਮਲ ਸਿੰਘ ਪਿੰਡ ਭਾਂਖਰ, ਲਖਵਿੰਦਰ ਸਿੰਘ, ਬੁੱਧ ਰਾਮ, ਸੋਨੂੰ ਸਨੌਰ, ਗੁਰਮੇਲ ਸਿੰਘ ਹੜ੍ਹਾਂਨਾ ਤੇ ਬਿੱਟੂ ਆਦਿ ਪ੍ਰਮੁੱਖ ਸਨ। ਮੀਟਿੰਗ ਵਿਚ ਸੰਦੀਪ ਕੁਮਾਰ ਜਨਰਲ ਸਕੱਤਰ, ਸਲੀਮ ਕੁਮਾਰ ਯੂਵਾ ਮੋਰਚਾ, ਅਨਮੋਲ ਮੰਡਲ ਪ੍ਰਧਾਨ, ਸਿੰਮੀ ਰਾਠੀਆ ਤੇ ਗੁਰਮੀਤ ਸਿੰਘ ਹੜ੍ਹਾਂਨਾ ਸੀਨੀਅਰ ਭਾਜਪਾ ਆਗੂ, ਵਰਕਰ ਤੇ ਪਤਵੰਤੇ ਸੱਜਣ ਹਾਜ਼ਰ ਸਨ।