04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਹਰਚੰਦ ਸਿੰਘ ਬਰਸਟ ਵਲੋਂ ਹਲਕਾ ਸਮਾਣਾ ਦੇ ਪਿੰਡਾਂ ਲਈ 2.82 ਕਰੋੜ ਰੁਪਏ ਦੇ ਸੜਕੀ ਪ੍ਰਾਜੈਕਟਾਂ ਦਾ ਉਦਘਾਟਨ

ਸਮਾਣਾ, 3 ਅਗਸਤ (ਹਰਵਿੰਦਰ ਸਿੰਘ ਟੋਨੀ)-ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵਲੋਂ ਹਲਕਾ ਸਮਾਣਾ ਦੇ ਵੱਖ-ਵੱਖ ਪਿੰਡਾਂ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦੇ ਵਿਕਾਸ ਨੂੰ ਗਤੀ ਦਿੰਦਿਆਂ ਹੋਇਆ 2.

ਅਜੀਤ ਡੈਸਕ 04-08-2026
ਸਮਾਣਾ, 3 ਅਗਸਤ (ਹਰਵਿੰਦਰ ਸਿੰਘ ਟੋਨੀ)-ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵਲੋਂ ਹਲਕਾ ਸਮਾਣਾ ਦੇ ਵੱਖ-ਵੱਖ ਪਿੰਡਾਂ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦੇ ਵਿਕਾਸ ਨੂੰ ਗਤੀ ਦਿੰਦਿਆਂ ਹੋਇਆ 2.82 ਕਰੋੜ ਰੁਪਏ ਦੀ ਲਾਗਤ ਵਾਲੇ ਸੜਕੀ ਵਿਕਾਸ ਪ੍ਰਾਜੈਕਟਾਂ ਦਾ ਰੀਬਨ ਕੱਟ ਕੇ ਰਸਮੀ ਤੌਰ ‘ਤੇ ਉਦਘਾਟਨ ਕੀਤਾ ਅਤੇ ਨਿਰਮਾਣ ਕਾਰਜ ਸ਼ੁਰੂ ਕਰਵਾਏ। ਇਨ੍ਹਾਂ ਸੜਕਾਂ ਦੀ ਚੌੜਾਈ 10 ਫੁੱਟ ਤੋਂ ਵਧਾ ਕੇ 18 ਫੁੱਟ ਤੱਕ ਕੀਤੀ ਜਾਵੇਗੀ। ਇਲਾਕਾ ਵਾਸੀਆਂ ਵਲੋਂ ਪੰਜਾਬ ਸਰਕਾਰ ਅਤੇ ਚੇਅਰਮੈਨ ਹਰਚੰਦ ਸਿੰਘ ਬਰਸਟ ਦਾ ਧੰਨਵਾਦ ਕੀਤਾ । ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਪਿੰਡ ਖੇੜੀ ਫੱਤਾ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਪਟਿਆਲਾ-ਸਮਾਣਾ ਰੋਡ ਤੋਂ ਖੇੜੀ ਫੱਤਾ, ਡਰੋਲਾ ਤੱਕ ਦੀ ਸੜਕ ਦਾ ਕੰਮ ਸ਼ੁਰੂ ਕਰਵਾਇਆ। ਇਸ ਸੜਕ ਦੀ ਕੁੱਲ ਲੰਬਾਈ 3.19 ਕਿਲੋਮੀਟਰ ਹੈ, ਜੋ ਕਿ ਕਰੀਬ 2.58 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ। ਇਸੇ ਤਰ੍ਹਾਂ ਬਰਸਟ ਨੇ ਪਿੰਡ ਸ਼ੇਖੂਪੁਰ ਤੋਂ ਫੋਕਲ ਪੁਆਇੰਟ, ਸੁਲਤਾਨਪੁਰ ਤੱਕ ਦੀ ਸੜਕ ਦਾ ਨਿਰਮਾਣ ਕਾਰਜ ਵੀ ਸ਼ੁਰੂ ਕਰਵਾਇਆ। ਇਸ ਅੱਧਾ ਕਿਲੋਮੀਟਰ ਲੰਬਾਈ ਵਾਲੀ ਸੜਕ ਦੇ ਨਿਰਮਾਣ ‘ਤੇ 24.28 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਬਲਕਾਰ ਸਿੰਘ ਵਾਇਸ ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਬਲਜਿੰਦਰ ਸਿੰਘ ਪਹਾੜਪੁਰ ਬਲਾਕ ਸਮੰਤੀ ਮੈਂਬਰ, ਸੁਖਦੇਵ ਸਿੰਘ ਸਰਪੰਚ ਖੇੜੀ ਫੱਤਾ, ਜਗਤਾਰ ਸਿੰਘ ਸਰਪੰਚ ਸ਼ੇਖੂਪੁਰ, ਨਰਿੰਦਰ ਸਿੰਘ ਸਰਪੰਚ ਬਰਸਟ, ਸੁਖਚੈਨ ਸਿੰਘ ਸਰਪੰਚ ਖੂੰਟੀ ਛੰਨਾ, ਗੁਰਪ੍ਰਤਾਪ ਸਿੰਘ ਸਰਪੰਚ ਚੌਂਹਠ, ਮਹਿੰਦਰ ਸਿੰਘ ਸਰਪੰਚ ਡਰੋਲਾ, ਗੁਰਵਿੰਦਰ ਸਿੰਘ ਸਰਪੰਚ ਡਰੋਲੀ, ਕੁਲਜੀਤ ਸਿੰਘ ਸਰਪੰਚ ਤੁੱਲੇਵਾਲ, ਮਹਿਲ ਸਿੰਘ ਸਰਪੰਚ ਨੱਸੂਪੁਰ, ਪਰਗਟ ਸਿੰਘ ਸਰਪੰਚ ਚੁਤੇਹਰਾ, ਕ੍ਰਿਸ਼ਨ ਲਾਲ ਸਰਪੰਚ ਗਾਜੇਵਾਸ, ਸੂਬਾ ਸਿੰਘ ਸਰਪੰਚ ਢੈਂਠਲ, ਸੋਮ ਚੰਦ ਸੋਮੀ ਸਰਪੰਚ ਤਰਖਾਣ ਮਾਜਰਾ, ਜਸਵਿੰਦਰ ਸਿੰਘ ਸਰਪੰਚ ਸੁਲਤਾਨਪੁਰ, ਪਰਗਟ ਸਿੰਘ ਸਰਪੰਚ ਢਕੜੱਬਾ, ਜਗਦੀਪ ਸਿੰਘ ਸਰਪੰਚ ਪਹਾੜਪੁਰ, ਅਕਾਸ਼ਦੀਪ ਸਰਪੰਚ ਬਨੇਰਾ ਖੁਰਦ, ਗਿੰਨੀ ਖੰਗੂੜਾ ਹਲਕਾ ਵਾਇਸ ਕੁਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਜੱਸੀ ਫਤਿਹਪੁਰ ਬਲਾਕ ਪ੍ਰਧਾਨ, ਹਰਦੀਪ ਸ਼ੇਖੂਪੁਰ ਪੰਚ, ਦਲੇਰ ਸਿੰਘ ਪੰਚ, ਸ਼ਮਸ਼ੇਰ ਸਿੰਘ ਪੰਚ, ਪੰਜਾਬ ਸਿੰਘ ਪੰਚ, ਜਗਦੀਸ਼ ਕੌਰ ਪੰਚ, ਗੁਰਧਿਆਨ ਸਿੰਘ ਪੰਚ, ਸਿਮਰਜੀਤ ਕੌਰ, ਗੁਰਲਾਲ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਸੁਖਵਿੰਦਰ ਸਿੰਘ, ਸੁਖਜਿੰਦਰ ਸਿੰਘ, ਹਰਮਨ ਸਿੰਘ, ਪਖਤ ਸਿੰਘ, ਗੁਰਦੀਪ ਸਿੰਘ, ਮਾਲਕ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਸਿੰਘ ਪੰਚ, ਹਰਦੀਪ ਸਿੰਘ ਪੰਚ, ਗੁਰਤੇਜ ਸਿੰਘ, ਜਗਸੀਰ ਸਿੰਘ, ਪ੍ਰੀਤਮ ਸਿੰਘ ਨੰਬਰਦਾਰ, ਲਾਭ ਸਿੰਘ, ਮਨਜੀਤ ਸਿੰਘ, ਹਰਜਿੰਦਰ ਸਿੰਘ, ਜਸਪਾਲ ਸਿੰਘ ਸੈਂਸਰਵਾਲ, ਲਾਲ ਸਿੰਘ ਸ਼ੇਖੁਪੂਰ, ਮਨਜੀਤ ਸਿੰਘ ਸ਼ੇਖੁਪੂਰ, ਸੁਖਪ੍ਰੀਤ ਸਿੰਘ ਸਰਾਜਪੁਰ ਆਦਿ ਮੌਜੂਦ ਰਹੇ।
ਪਿਛਲੀ ਖ਼ਬਰ ਦੀਪ ਨਗਰ ਵਿਖੇ ਦਾ ਤਿਉਹਾਰ ਸ਼ਾਨੋ-ਸ਼ੌਕਤ ਨਾਲ ਮਨਾਇਆ ਬਲਜਿੰਦਰ ਕੌਰ ਚੱਠਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਅਗਲੀ ਖ਼ਬਰ ਬਾਰਿਸ਼ ਨਾ ਪੈਣ ਕਾਰਨ ਹਰੇ ਚਾਰੇ ਤੇ ਹੋਰਨਾਂ ਫਸਲਾਂ ਦਾ ਹੋਇਆ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।