03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ, ਕੇਂਦਰ ਅੱਗੇ ਰੱਖੀਆਂ ਮੰਗਾਂ ਸੰਗਠਨ ਨੂੰ ਮਜ਼ਬੂਤ ਕਰਨ ਲਈ ਹਰ ਵਰਗ ਦੇ ਸਹਿਯੋਗ ਦੀ ਲੋੜ-ਰਾਣਾ

ਭੁੱਨਰਹੇੜੀ, 2 ਅਗਸਤ (ਧਨਵੰਤ ਸਿੰਘ)-ਆੜ੍ਹਤੀ ਐਸੋਸੀਏਸ਼ਨ ਪੰਜਾਬ ਵਲੋਂ ਅਹਿਮ ਸੂਬਾ ਪੱਧਰੀ ਮੀਟਿੰਗ ਚੰਡੀਗੜ ਕਰਵਾਈ ਗਈ। ਜਿਸ ’ਚ ਮੰਡੀ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਤੇ ਆੜ੍ਹਤੀ ਭਾਈਚਾਰੇ ਦੇ ਹਿੱਤਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ।

ਅਜੀਤ ਡੈਸਕ 03-08-2026
ਭੁੱਨਰਹੇੜੀ, 2 ਅਗਸਤ (ਧਨਵੰਤ ਸਿੰਘ)-ਆੜ੍ਹਤੀ ਐਸੋਸੀਏਸ਼ਨ ਪੰਜਾਬ ਵਲੋਂ ਅਹਿਮ ਸੂਬਾ ਪੱਧਰੀ ਮੀਟਿੰਗ ਚੰਡੀਗੜ ਕਰਵਾਈ ਗਈ। ਜਿਸ ’ਚ ਮੰਡੀ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਤੇ ਆੜ੍ਹਤੀ ਭਾਈਚਾਰੇ ਦੇ ਹਿੱਤਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿਚ ਭਾਰਤੀ ਉਦਯੋਗ ਵਪਾਰ ਮੰਡਲ ਦੇ ਰਾਸ਼ਟਰੀ ਪ੍ਰਧਾਨ ਬਾਬੂ ਲਾਲ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਮੀਟਿੰਗ ਦੀ ਅਗਵਾਈ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮਸਲੇ ਹੱਲ ਕਰਵਾਉਣ ਲਈ ਸਾਨੂੰ ਏਕਤਾ ਦੀ ਲੋੜ ਹੈ, ਹਰ ਵਰਗ ਤੋਂ ਸਹਿਯੋਗ ਵੀ ਲਿਆ ਜਾਵੇ ਤਾਂ ਹੀ ਮੰਜਲ ਹਾਸਿਲ ਹੋਵੇਗੀ। ਇਸ ਮੌਕੇ ਚੀਫ਼ ਸਰਪ੍ਰਸਤ ਰਵਿੰਦਰ ਸਿੰਘ ਚੀਮਾ, ਜਨਰਲ ਸਕੱਤਰ ਰਜਿੰਦਰ ਕੁਮਾਰ ਤੇ ਜਨਰਲ ਸਕੱਤਰ (ਸੰਗਠਨ) ਪੁਨੀਤ ਕੁਮਾਰ ਜੈਨ ਮੰਚ ’ਤੇ ਮੌਜੂਦ ਰਹੇ। ਇਸ ਮੌਕੇ ਨਰਿੰਦਰ ਕੁਮਾਰ ਬਹਿਲ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਦਵਿੰਦਰ ਸਿੰਘ ਬੈਦਵਾਨ ਜ਼ਿਲ੍ਹਾ ਪ੍ਰਧਾਨ ਪਟਿਆਲਾ, ਅਵਤਾਰ ਸਿੰਘ ਪ੍ਰਧਾਨ ਰੋਪੜ ਮੰਡੀ, ਸੁਰਿੰਦਰ ਕੁਮਾਰ ਪ੍ਰਧਾਨ ਅਹਿਮਦਗੜ੍ਹ ਮੰਡੀ, ਰਵੀ ਆਹੂਜਾ ਪੀ. ਆਰ. ਓ. ਪੰਜਾਬ ਤੇ ਗੌਰਵ ਥਮਨ ਦਫ਼ਤਰ ਸਕੱਤਰ, ਪੰਜਾਬ ਵੀ ਮੌਜੂਦ ਸਨ। ਬੈਠਕ ’ਚ ਆੜ੍ਹਤੀ ਵਰਗ ਨੂੰ ਦਰਪੇਸ਼ ਮੁੱਖ ਮੁੱਦਿਆਂ ’ਤੇ ਗੰਭੀਰ ਚਰਚਾ ਹੋਈ ਅਤੇ ਕੇਂਦਰ ਸਰਕਾਰ ਤੱਕ ਪਹੁੰਚਾਉਣ ਲਈ ਮੁੱਖ ਮਹਿਮਾਨ ਨੂੰ 5 ਮੁੱਖ ਮੰਗਾਂ ਸੰਬੰਧੀ ਮੰਗ-ਪੱਤਰ ਸੌਂਪਿਆ ਗਿਆ। ਸੂਬਾ ਪ੍ਰਧਾਨ ਰਾਣਾ ਨੇ ਕਿਹਾ ਕਿ ਸਾਡੀਆਂ ਮੱਖ ਮੰਗਾਂ ’ਚ ਕਾਨੂੰਨ ਅਨੁਸਾਰ 2.5 ਫੀਸਦੀ ਆੜ੍ਹਤ ਤੁਰੰਤ ਬਹਾਲ ਕੀਤੀ ਜਾਵੇ ਅਤੇ ਮੌਜੂਦਾ 50 ਰੁਪਏ ਪ੍ਰਤੀ ਕੁਇੰਟਲ ਫਲੈਟ ਰੇਟ ਪ੍ਰਣਾਲੀ ਨੂੰ ਖਤਮ ਕੀਤਾ ਜਾਵੇ। ਇਸ ਤੋਂ ਇਲਾਵਾ ਸਾਈਲੋ ਡਿਲੀਵਰੀ ’ਤੇ ਵੀ ਪੂਰੀ 2.5 ਫੀਸਦੀ ਆੜ੍ਹਤ ਦਿੱਤੀ ਜਾਵੇ। ਮੰਡੀ ਮਜ਼ਦੂਰਾਂ ਦੀ ਅਸਥਾਈ ਪ੍ਰਕਿਰਤੀ ਕਾਰਨ ਈ. ਪੀ. ਐਫ. ’ਚ ਫਸੇ ਕਰੀਬ 55 ਕਰੋੜ ਰੁਪਏ ਦੇ ਮਾਮਲੇ ਦਾ ਤੁਰੰਤ ਹੱਲ ਕਰਦੇ ਹੋਏ ਬੇਲੋੜੀਆਂ ਕਟੌਤੀਆਂ ਬੰਦ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਮੰਡੀ ’ਚ ਮਜ਼ਦੂਰਾਂ ਦੀ ਘਾਟ ਨੂੰ ਦੇਖਦੇ ਹੋਏ ਲੇਬਰ ਰੇਟਾਂ ’ਚ 50 ਫ਼ੀਸਦੀ ਵਾਧਾ ਕਰਨ ਅਤੇ ਗਰਮੀ ਕਾਰਨ ਫਸਲ ਦੇ ਸੁੱਕਣ ਨਾਲ ਘਟੇ ਵਜ਼ਨ ਦਾ ਬੋਝ ਆੜ੍ਹਤੀਆਂ ’ਤੇ ਪਾਉਣ ਦੀ ਬਜਾਏ ਜਾਇਜ਼ ਸਮਾਯੋਜਨ ਕਰਨ ਦੀ ਮੰਗ ਵੀ ਉਠਾਈ ਗਈ।
ਪਿਛਲੀ ਖ਼ਬਰ ਜੇਕਰ ਸਾਰੀਆਂ ਪੰਥਕ ਪਾਰਟੀਆਂ ਦੇ ਪ੍ਰਧਾਨ ਅਸਤੀਫ਼ੇ ਦੇ ਕੇ ਮੁੜ ਸਰਬਸੰਮਤੀ ਨਾਲ ਪ੍ਰਧਾਨ ਚੁਣਨ ਲਈ ਤਿਆਰ ਹੋਣ ਤਾਂ ਮੈਂ ਸਭ... ਅਗਲੀ ਖ਼ਬਰ ਪੰਜਾਬੀ ’ਵਰਸਿਟੀ ਵਿਖੇ ‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ 2.0’ ਨਾਲ਼ ਸੰਬੰਧਿਤ ਵਿਸ਼ੇਸ਼ ਸਮਾਗਮ ਕਰਵਾਇਆ ਨੌਜਵਾਨਾਂ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।